Begin typing your search above and press return to search.
ਭਾਰਤ ਤੋਂ ਕੈਨੇਡਾ ਜਾਣ ਲਈ ਮਜਬੂਰ ਹੋਏ 350 ਅਫਗਾਨ ਸਿੱਖ
ਨਵੀਂ ਦਿੱਲੀ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਫਗਾਨਿਸਤਾਨ ਵਿਚ ਉਜਾੜੇ ਦਾ ਸ਼ਿਕਾਰ ਬਣੇ ਤਕਰੀਬਨ 350 ਸਿੱਖ ਕੈਨੇਡਾ ਜਾਣ ਲਈ ਮਜਬੂਰ ਹੋ ਗਏ ਜਦੋਂ ਉਨ੍ਹਾਂ ਨੂੰ ਭਾਰਤ ਵਿਚ ਨਾ ਰੁਜ਼ਗਾਰ ਮਿਲਿਆ ਅਤੇ ਨਾ ਹੀ ਨਾਗਰਿਕਤਾ ਮਿਲਣ ਦੇ ਆਸਾਰ ਨਜ਼ਰ ਆਏ। ਕਾਬੁਲ ਦੇ ਗੁਰਦਵਾਰਾ ਕਰਤੇ ਪ੍ਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਆਪਣੀ ਹੱਡੀਬੀਤੀ ਸੁਣਾਈ ਜੋ ਇਸ ਵੇਲੇ […]
By : Editor Editor
ਨਵੀਂ ਦਿੱਲੀ, 27 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਅਫਗਾਨਿਸਤਾਨ ਵਿਚ ਉਜਾੜੇ ਦਾ ਸ਼ਿਕਾਰ ਬਣੇ ਤਕਰੀਬਨ 350 ਸਿੱਖ ਕੈਨੇਡਾ ਜਾਣ ਲਈ ਮਜਬੂਰ ਹੋ ਗਏ ਜਦੋਂ ਉਨ੍ਹਾਂ ਨੂੰ ਭਾਰਤ ਵਿਚ ਨਾ ਰੁਜ਼ਗਾਰ ਮਿਲਿਆ ਅਤੇ ਨਾ ਹੀ ਨਾਗਰਿਕਤਾ ਮਿਲਣ ਦੇ ਆਸਾਰ ਨਜ਼ਰ ਆਏ। ਕਾਬੁਲ ਦੇ ਗੁਰਦਵਾਰਾ ਕਰਤੇ ਪ੍ਰਵਾਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਆਪਣੀ ਹੱਡੀਬੀਤੀ ਸੁਣਾਈ ਜੋ ਇਸ ਵੇਲੇ ਐਲਬਰਟਾ ਵਿਚ ਰਹਿ ਰਹੇ ਹਨ। ਗੁਰਨਾਮ ਸਿੰਘ ਅਗਸਤ 2022 ਵਿਚ ਗੁਰਦਵਾਰਾ ਸਾਹਿਬ ’ਤੇ ਹਮਲੇ ਮਗਰੋਂ ਆਪਣੇ ਪਰਵਾਰ ਦੇ ਪੰਜ ਜੀਆਂ ਨਾਲ ਅਫਗਾਨਿਸਤਾਨ ਛੱਡ ਕੇ ਦਿੱਲੀ ਪੁੱਜੇ ਸਨ। ਗੁਰਨਾਮ ਸਿੰਘ ਨੇ ਦੱਸਿਆ ਕਿ ਭਾਰਤ ਉਨ੍ਹਾਂ ਵਾਸਤੇ ਦੂਜੇ ਘਰ ਵਾਂਗ ਸੀ ਪਰ ਸਰਕਾਰ ਨੇ ਅਫਗਾਨਿਸਤਾਨ ਵਿਚੋਂ ਕੱਢਣ ਮਗਰੋਂ ਕੋਈ ਸਾਰ ਨਾ ਲਈ। ਉਨ੍ਹਾਂ ਕਿਹਾ ਕਿ ਅਸੀਂ ਭਰੇ ਮਨ ਨਾਲ ਆਪਣਾ ਜੱਦੀ ਮੁਲਕ ਛੱਡਿਆ ਪਰ ਮਨ ਵਿਚ ਉਮੀਦ ਸੀ ਕਿ ਭਾਰਤ ਵਿਚ ਕੋਈ ਕੰਮਕਾਰ ਸ਼ੁਰੂ ਕਰ ਲਵਾਂਗੇ।
ਨਾ ਰੁਜ਼ਗਾਰ ਮਿਲਿਆ ਅਤੇ ਨਾ ਹੀ ਮਿਲੀ ਨਾਗਰਿਕਤਾ
ਇਥੇ ਵੀ ਲਗਾਤਾਰ ਠੋਕਰਾਂ ਹੀ ਪੱਲੇ ਪੈਣ ਲੱਗੀਆਂ ਤਾਂ ਕੈਨੇਡਾ ਜਾਣ ਤੋਂ ਸਿਵਾਏ ਕੋਈ ਚਾਰਾ ਬਾਕੀ ਨਹੀਂ ਸੀ ਰਹਿ ਗਿਆ। ਸਿਰਫ ਸਿੱਖ ਹੀ ਨਹੀਂ, ਅਫਗਾਨਿਸਤਾਨ ਤੋਂ ਆਏ ਹਿੰਦੂ ਵੀ ਕੈਨੇਡਾ ਦਾ ਜਹਾਜ਼ ਚੜ੍ਹ ਰਹੇ ਹਨ ਜਿਨ੍ਹਾਂ ਨੂੰ ਭਾਰਤ ਵਿਚ ਆਪਣਾ ਭਵਿੱਖ ਧੁੰਦਲਾ ਨਜ਼ਰ ਆਉਂਦਾ ਹੈ। ‘ਇੰਡੀਅਨ ਐਕਸਪ੍ਰੈਸ’ ਦੀ ਰਿਪੋਰਟ ਮੁਤਾਬਕ ਅਫਗਾਨ ਹਿੰਦੂ ਸਿੱਖ ਘੱਟ ਗਿਣਤੀ ਕੌਂਸਲ ਦੇ ਰਾਮ ਸ਼ਰਨ ਭਸੀਨ ਨੇ ਕਿਹਾ ਕਿ ਅਸੀਂ ਆਪਣੇ ਮੰਦਰ ਅਤੇ ਗੁਰਦਵਾਰੇ ਛੱਡਣਾ ਨਹੀਂ ਸੀ ਚਾਹੁੰਦੇ ਪਰ ਮਜਬੂਰ ਹੋ ਗਏ। ਇਸ ਵੇਲੇ ਫਰੀਦਾਬਾਦ ਵਿਚ ਰਹਿ ਰਹੇ 70 ਸਾਲ ਦੇ ਰਾਮ ਸ਼ਰਨ ਭਸੀਨ ਦੇ ਜ਼ਿਆਦਾਤਰ ਪਰਵਾਰਕ ਮੈਂਬਰ ਜਾਂ ਸਾਥੀ ਕੈਨੇਡਾ ਰਵਾਨਾ ਹੋ ਚੁੱਕੇ ਹਨ। ਦੂਜੇ ਪਾਸੇ ਅਮਰੀਕਾ ਨਾਲ ਸਬੰਧਤ ਪਰਮਜੀਤ ਸਿੰਘ ਬੇਦੀ ਨੇ ਦੱਸਿਆ ਕਿ ਘੱਟੋ ਘੱਟ 340 ਅਫਗਾਨ ਸਿੱਖ ਕੈਨੇਡਾ ਪੁੱਜ ਚੁੱਕੇ ਹਨ ਜਿਨ੍ਹਾਂ ਨੂੰ ਮਨਮੀਤ ਸਿੰਘ ਭੁੱਲਰ ਫਾਊਂਡੇਸ਼ਨ ਦੇ ਯਤਨਾਂ ਸਦਕਾ ਤੁਰਤ ਪੀ.ਆਰ. ਦਿਤੀ ਜਾ ਰਹੀ ਹੈ। ਸਿਰਫ ਪੀ.ਆਰ ਹੀ ਨਹੀਂ ਸਗੋਂ ਇਕ ਸਾਲ ਤੱਕ ਆਰਥਿਕ ਸਹਾਇਤਾ ਵੀ ਹਾਸਲ ਹੋ ਰਹੀ ਹੈ ਜਦੋਂ ਤੱਕ ਉਹ ਆਪਣੇ ਪੈਰਾਂ ਸਿਰ ਨਹੀਂ ਹੋ ਜਾਂਦੇ।
Next Story