ਬਰੈਂਪਟਨ ’ਚ 33 ਸਾਲਾ ਨੌਜਵਾਨ ਨੇ ਕੀਤਾ ਕਾਰਾ!
ਬਰੈਂਪਟਨ, 24 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਬਰੈਂਪਟਨ ਸ਼ਹਿਰ ਵਿੱਚ ਪੁਲਿਸ ਨੇ ਇੱਕ 33 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ’ਤੇ ਖੁਦ ਨੂੰ ਪੁਲਿਸ ਅਫ਼ਸਰ ਦੱਸ ਕੇ 13 ਸਾਲਾ ਕੁੜੀ ਨਾਲ ਜਬਰਦਸਤੀ ਕਰਨ ਦੇ ਦੋਸ਼ ਲੱਗੇ। ਪੀਲ ਰੀਜਨਲ ਪੁਲਿਸ ਨੇ ਗ੍ਰਿਫ਼ਤਾਰੀ ਮਗਰੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ […]
By : Hamdard Tv Admin
ਬਰੈਂਪਟਨ, 24 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਬਰੈਂਪਟਨ ਸ਼ਹਿਰ ਵਿੱਚ ਪੁਲਿਸ ਨੇ ਇੱਕ 33 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ’ਤੇ ਖੁਦ ਨੂੰ ਪੁਲਿਸ ਅਫ਼ਸਰ ਦੱਸ ਕੇ 13 ਸਾਲਾ ਕੁੜੀ ਨਾਲ ਜਬਰਦਸਤੀ ਕਰਨ ਦੇ ਦੋਸ਼ ਲੱਗੇ। ਪੀਲ ਰੀਜਨਲ ਪੁਲਿਸ ਨੇ ਗ੍ਰਿਫ਼ਤਾਰੀ ਮਗਰੋਂ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬੀਤੇ ਦਿਨੀਂ ਇੱਕ 13 ਸਾਲ ਦੀ ਨਾਬਾਲਗ ਕੁੜੀ ਬੋਵੇਰਡ ਡਰਾਈਵ ਐਂਡ ਮਾਊਂਟਨੈਸ਼ ਰੋਡ ਖੇਤਰ ਵਿੱਚ ਪੈਦਲ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਇੱਕ ਪਲਾਜ਼ਾ ਨੇੇੜੇ ਪੁੱਜੀ ਤਾਂ ਇੱਕ ਅਣਪਛਾਤਾ ਵਿਅਕਤੀ ਉਸ ਕੋਲ ਆਇਆ, ਜੋ ਖੁਦ ਨੂੰ ਪੁਲਿਸ ਅਫ਼ਸਰ ਦੱਸ ਰਿਹਾ ਸੀ। ਉਸ ਨੇ ਇਸ ਕੁੜੀ ਨਾਲ ਕਥਿਤ ਤੌਰ ’ਤੇ ਜਬਰਦਸਤੀ ਕੀਤੀ।
ਪੀਲ ਰੀਜਨਲ ਪੁਲਿਸ ਨੇ ਬਾਅਦ ਵਿੱਚ ਇਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ 33 ਸਾਲ ਦੇ ਅਨੁਸ਼ਨ ਜੈਕੁਮਾਰ ਵਜੋਂ ਹੋਈ ਹੈ। ਉਸ ’ਤੇ ਜਿਨਸੀ ਹਮਲਾ ਕਰਨ ਸਣੇ ਵੱਖ-ਵੱਖ ਚਾਰਜ ਲਾਉਂਦੇ ਹੋਏ ਦੋਸ਼ ਆਇਦ ਕੀਤੇ ਗਏ। ਪੁਲਿਸ ਨੇ ਇਸ ਕੇਸ ਦੀ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਸ ਦੇ ਨਾਲ ਹੀ ਪੀਲ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਅਨੁਸ਼ਨ ਦੀ ਤਸਵੀਰ ਜਨਤਕ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਹੋਰ ਨਾਲ ਵੀ ਇਸ ਵਿਅਕਤੀ ਗ਼ਲਤ ਹਰਕਤ ਕੀਤੀ ਹੈ ਤਾਂ ਉਹ ਪੁਲਿਸ ਨਾਲ ਜ਼ਰੂਰ ਸੰਪਰਕ ਕਰੇ। ਪੁਲਿਸ ਨੂੰ ਸ਼ੱਕ ਹੈ ਕਿ ਇਸ ਨੇ ਕਿਸੇ ਹੋਰ ਨਾਲ ਵੀ ਇਸੇ ਤਰ੍ਹਾਂ ਗ਼ਲਤ ਕੰਮ ਕੀਤਾ ਹੋ ਸਕਦਾ ਹੈ।
ਇਸ ਦੇ ਚਲਦਿਆਂ ਹੋਰ ਲੋਕਾਂ ਨੂੰ ਪੁਲਿਸ ਨੇ ਇਸ ਮਾਮਲੇ ਸਬੰਧੀ ਜਾਂਚਕਰਤਾ ਟੀਮ ਨਾਲ 905-453-2121 ’ਤੇ ਕਾਲ ਕਰਨ ਜਾਂ ਫਿਰ ਕਰਾਈਮ ਸਟੌਪਰਸ ਨੂੰ 1-800-222 ਟਿਪਸ 8477 ’ਤੇ ਗੁਪਤ ਢੰਗ ਨਾਲ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ।