ਅਮਰੀਕਾ ਵਲੋਂ ਪਾਕਿਸਤਾਨ ਨੂੰ 33 ਕਰੋੜ ਦਾ ਪੈਕੇਜ
ਇਸਲਾਮਾਬਾਦ, 29 ਨਵੰਬਰ, ਨਿਰਮਲ : ਅਮਰੀਕਾ ਫਰਵਰੀ 2024 ਵਿਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਵਿਚ ਐਂਟਰੀ ਹੋ ਗਿਆ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ.ਟੀ.ਆਈ.) ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਹੱਕ ਵਿੱਚ ਵਗ ਰਹੀ ਹਵਾ ਨੂੰ ਦੇਖਦਿਆਂ ਅਮਰੀਕੀ ਰਾਜਦੂਤ ਡੋਨਾਲਡ ਬਲੂਮ ਨੇ ਜੇਲ੍ਹ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ। ਬਲੂਮ ਨੇ […]

ਇਸਲਾਮਾਬਾਦ, 29 ਨਵੰਬਰ, ਨਿਰਮਲ : ਅਮਰੀਕਾ ਫਰਵਰੀ 2024 ਵਿਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਵਿਚ ਐਂਟਰੀ ਹੋ ਗਿਆ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ.ਟੀ.ਆਈ.) ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਹੱਕ ਵਿੱਚ ਵਗ ਰਹੀ ਹਵਾ ਨੂੰ ਦੇਖਦਿਆਂ ਅਮਰੀਕੀ ਰਾਜਦੂਤ ਡੋਨਾਲਡ ਬਲੂਮ ਨੇ ਜੇਲ੍ਹ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ।
ਬਲੂਮ ਨੇ ਇਹ ਮੁਲਾਕਾਤ ਇਸਲਾਮਾਬਾਦ ਨੇੜੇ ਸਥਿਤ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਕੀਤੀ। ਇਸ ਬੈਠਕ ’ਚ ਅਮਰੀਕੀ ਪੱਖ ਨੇ ਇਮਰਾਨ ਖਾਨ ਨੂੰ ਸਪੱਸ਼ਟੀਕਰਨ ਦਿੱਤਾ ਹੈ ਕਿ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ’ਚ ਅਮਰੀਕਾ ਦੀ ਕੋਈ ਭੂਮਿਕਾ ਨਹੀਂ ਸੀ।
ਅਮਰੀਕੀ ਰਾਜਦੂਤ ਡੋਨਾਲਡ ਬਲੂਮ ਨੇ ਬਲੋਚਿਸਤਾਨ ਦੇ ਕਵੇਟਾ ਦਾ ਦੌਰਾ ਕੀਤਾ। ਉਨ੍ਹਾਂ ਨੇ ਪਾਕਿਸਤਾਨ ਨੂੰ 33 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਬਲੂਮ ਨੇ ਅਕਤੂਬਰ ਵਿੱਚ ਗਵਾਦਰ ਬੰਦਰਗਾਹ ਦਾ ਦੌਰਾ ਕੀਤਾ ਸੀ।