ਬਠਿੰਡਾ : ਅਲੱਗ ਅਲੱਗ ਕੰਪਨੀਆਂ ਦੇ ਸਟਿੱਕਰ ਲਗਾ ਕੇ ਮੋਬਾਈਲ ਫ਼ੋਨ ਵੇਚਣ ਵਾਲੇ ਕਾਬੂ
ਬਠਿੰਡਾ, 18 ਸਤੰਬਰ, ਹ.ਬ. : ਬਠਿੰਡਾ ਵਿਚ ਪੁਲਸ ਨੇ ਮੋਬਾਈਲ ਫੋਨ ਮਾਮਲੇ ਵਿੱਚ ਮੁਲਜ਼ਮ ਸੋਹਣ ਲਾਲ ਉਰਫ਼ ਮੋਨੂੰ ਵਾਸੀ ਅਜੀਤ ਰੋਡ ਬਠਿੰਡਾ, ਮੁਨੀਸ਼ ਕੁਮਾਰ ਉਰਫ਼ ਰੋਹਿਤ, ਰਾਜਨ ਨਾਰੰਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੈਂਟ ਥਾਣਾ ਅਤੇ ਸਿਵਲ ਲਾਈਨ ਪੁਲਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਐਤਵਾਰ ਨੂੰ ਸੀਆਈਏ […]
By : Hamdard Tv Admin
ਬਠਿੰਡਾ, 18 ਸਤੰਬਰ, ਹ.ਬ. : ਬਠਿੰਡਾ ਵਿਚ ਪੁਲਸ ਨੇ ਮੋਬਾਈਲ ਫੋਨ ਮਾਮਲੇ ਵਿੱਚ ਮੁਲਜ਼ਮ ਸੋਹਣ ਲਾਲ ਉਰਫ਼ ਮੋਨੂੰ ਵਾਸੀ ਅਜੀਤ ਰੋਡ ਬਠਿੰਡਾ, ਮੁਨੀਸ਼ ਕੁਮਾਰ ਉਰਫ਼ ਰੋਹਿਤ, ਰਾਜਨ ਨਾਰੰਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਕੈਂਟ ਥਾਣਾ ਅਤੇ ਸਿਵਲ ਲਾਈਨ ਪੁਲਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਐਤਵਾਰ ਨੂੰ ਸੀਆਈਏ ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।
ਸੀਆਈਏ-2 ਬਠਿੰਡਾ ਦੀ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਜਾਅਲੀ ਆਈਐਮਈਆਈ ਨੰਬਰ ਲਗਾ ਕੇ ਅਤੇ ਉਨ੍ਹਾਂ ਦੇ ਸਪੇਅਰ ਪਾਰਟਸ ਨਾਲ ਛੇੜਛਾੜ ਕਰਕੇ ਚੋਰੀ ਕੀਤੇ ਮੋਬਾਈਲ ਵੇਚਦਾ ਸੀ।
ਇਸ ਗਰੋਹ ਕੋਲੋਂ 320 ਮੋਬਾਈਲ, 340 ਮੋਬਾਈਲ ਚਾਰਜਰ ਅਤੇ 1100 ਮਦਰ ਬੋਰਡ ਬਰਾਮਦ ਕੀਤੇ ਗਏ ਹਨ। ਪੰਜਾਬ ਵਰਗੇ ਸਰਹੱਦੀ ਸੂਬੇ ’ਚ ਸੁਰੱਖਿਆ ਦੇ ਨਜ਼ਰੀਏ ਤੋਂ ਵੱਡੀ ਗਿਣਤੀ ’ਚ ਮੋਬਾਈਲ ਫੋਨਾਂ ਦੀ ਬਰਾਮਦਗੀ ਸੁਰੱਖਿਆ ਏਜੰਸੀਆਂ ’ਤੇ ਸਵਾਲ ਖੜ੍ਹੇ ਕਰਦੀ ਹੈ। ਇੰਨਾ ਹੀ ਨਹੀਂ, ਦੋਸ਼ੀ ਦਿੱਲੀ ਤੋਂ ਸਪੇਅਰ ਪਾਰਟਸ ਖਰੀਦਦੇ ਸੀ।
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਮੁਲਜ਼ਮ ਹੁਣ ਤੱਕ ਲੱਖਾਂ ਰੁਪਏ ਦੇ ਮੋਬਾਈਲ ਵੇਚ ਚੁੱਕੇ ਹਨ।ਪੁਲਸ ਨੇ ਇਸ ਮਾਮਲੇ ਵਿੱਚ ਮੁਲਜ਼ਮ ਸੋਹਣ ਲਾਲ ਉਰਫ਼ ਮੋਨੂੰ ਵਾਸੀ ਅਜੀਤ ਰੋਡ ਬਠਿੰਡਾ, ਮੁਨੀਸ਼ ਕੁਮਾਰ ਉਰਫ਼ ਰੋਹਿਤ, ਰਾਜਨ ਨਾਰੰਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕੈਂਟ ਥਾਣਾ ਅਤੇ ਸਿਵਲ ਲਾਈਨ ਪੁਲੀਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
ਐਤਵਾਰ ਨੂੰ ਸੀਆਈਏ ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।