ਇੰਗਲੈਂਡ ’ਚ ਭਾਰਤੀ ਮੂਲ ਦੇ 3 ਲੋਕਾਂ ਨੂੰ 10-10 ਸਾਲ ਕੈਦ
ਲੰਡਨ, (ਹਮਦਰਦ ਨਿਊਜ਼ ਸਰਵਿਸ) : ਇੰਗਲੈਂਡ ਵਿੱਚ ਭਾਰਤੀ ਮੂਲ ਦੇ ਤਿੰਨ ਲੋਕਾਂ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਪਿਛਲੇ ਸਾਲ ਲੈਸਟਰ ਸ਼ਹਿਰ ਵਿੱਚ ਇੱਕ ਮਹਿਲਾ ਨੂੰ ਆਪਣੀ ਕਾਰ ਵਿੱਚ ਬੈਠਣ ਲਈ ਮਜਬੂਰ ਕਰਨ ਵਾਲੇ ਇਨ੍ਹਾਂ ਤਿੰਨੇ ਲੋਕਾਂ ਨੂੰ ਕਿਡਨੈਪਿੰਗ ਦੇ ਦੋਸ਼ ਵਿੱਚ ਇਹ ਸਜ਼ਾ ਸੁਣਾਈ। ਲੈਸਟਰ ਸ਼ਹਿਰ ’ਚ ਔਰਤ ਦੇ ਕਿਡਨੈਪਿੰਗ […]
By : Hamdard Tv Admin
ਲੰਡਨ, (ਹਮਦਰਦ ਨਿਊਜ਼ ਸਰਵਿਸ) : ਇੰਗਲੈਂਡ ਵਿੱਚ ਭਾਰਤੀ ਮੂਲ ਦੇ ਤਿੰਨ ਲੋਕਾਂ ਨੂੰ 10-10 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਨੇ ਪਿਛਲੇ ਸਾਲ ਲੈਸਟਰ ਸ਼ਹਿਰ ਵਿੱਚ ਇੱਕ ਮਹਿਲਾ ਨੂੰ ਆਪਣੀ ਕਾਰ ਵਿੱਚ ਬੈਠਣ ਲਈ ਮਜਬੂਰ ਕਰਨ ਵਾਲੇ ਇਨ੍ਹਾਂ ਤਿੰਨੇ ਲੋਕਾਂ ਨੂੰ ਕਿਡਨੈਪਿੰਗ ਦੇ ਦੋਸ਼ ਵਿੱਚ ਇਹ ਸਜ਼ਾ ਸੁਣਾਈ।
ਲੈਸਟਰ ਸ਼ਹਿਰ ’ਚ ਔਰਤ ਦੇ ਕਿਡਨੈਪਿੰਗ ਮਾਮਲੇ ’ਚ ਹੋਈ ਸਜ਼ਾ
ਲੈਸਟਰ ਕਰਾਊਨ ਕੋਰਟ ਨੇ ਭਾਰਤੀ ਮੂਲ ਦੇ 27 ਸਾਲਾ ਅਜੇ ਡੋਪਲਾਪੁਡੀ, 24 ਸਾਲਾ ਵਹਾਰ ਮਨਚਲਾ ਅਤੇ 30 ਸਾਲਾ ਰਾਣਾ ਯੇਲਾਮਬਾਈ ਨੂੰ ਬੀਤੇ ਸਤੰਬਰ ਮਹੀਨੇ ਵਿੱਚ ਕਿਡਨੈਪਿੰਗ ਕੇਸ ਵਿੱਚ ਦੋਸ਼ੀ ਕਰਾਰ ਦਿੱਤਾ ਸੀ ਤੇ ਹੁਣ ਸਜ਼ਾ ਦਾ ਐਲਾਨ ਕਰ ਦਿੱਤਾ।
ਇਹ ਘਟਨਾ ਪਿਛਲੇ ਸਾਲ 16 ਜਨਵਰੀ ਨੂੰ ਉਸ ਵੇਲੇ ਵਾਪਰੀ ਸੀ, ਜਦੋਂ ਇਹ ਮਹਿਲਾ ਲੈਸਟਰ ਸਿਟੀ ਸੈਂਟਰ ਵਿੱਚ ਗਈ ਸੀ। ਲੈਸਟਰ ਪੁਲਿਸ ਨੇ ਦੱਸਿਆ ਕਿ ਪੀੜਤਾ ਉਨ੍ਹਾਂ ਦੀ ਆਡੀ ਗੱਡੀ ਵਿੱਚ ਇਹ ਸੋਚ ਕੇ ਬੈਠ ਗਈ ਕਿ ਇਹ ਇੱਕ ਟੈਕਸੀ ਹੈ, ਪਰ ਜਦੋਂ ਉਹ ਉਸ ਦੇ ਘਰ ਤੋਂ ਦੂਰ ਨਾਰਬੋਰੋ ਰੋਡ ’ਤੇ ਚਲੀ ਗਈ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਕੁਝ ਗ਼ਲਤ ਹੋ ਰਿਹਾ ਹੈ।
ਇਸ ਤੋਂ ਬਾਅਦ ਉਹ ਉਸ ਨੂੰ 15 ਮੀਲ ਦੂਰ ਲੈ ਗਏ, ਜਿੱਥੇ ਉਨ੍ਹਾਂ ਵੱਲੋਂ ਉਸ ਨੂੰ ਮਿਸਟਰਟਨ ਦੇ ਸੁੰਨਸਾਨ ਇਲਾਕੇ ਵਿੱਚ ਗੱਡੀ ਵਿੱਚੋਂ ਧੱਕੇ ਨਾਲ ਬਾਹਰ ਉਤਾਰਿਆ ਗਿਆ।
ਕੋਰਟ ਵਿੱਚ ਜਮ੍ਹਾ ਕਰਵਾਏ ਦਸਤਾਵੇਜ਼ਾਂ ਮੁਤਾਬਕ ਜਦੋਂ ਔਰਤ ਨੂੰ ਲਿਜਾਇਆ ਗਿਆ, ਉਸ ਵੇਲੇ ਉਹ ਨਸ਼ੇ ਵਿੱਚ ਸੀ, ਪਰ ਜਦੋਂ ਉਹ ਸੁੰਨਸਾਨ ਇਲਾਕੇ ਵਿੱਚ ਪੁੱਜੀ ਤਾਂ ਉਸ ਦਾ ਨਸ਼ਾ ਉਤਰ ਗਿਆ ਅਤੇ ਉਹ ਪੂਰੀ ਤਰ੍ਹਾਂ ਡਰ ਗਈ। ਹਾਲਾਂਕਿ ਥੋੜੀ ਦੇਰ ਬਾਅਦ ਉਹ ਮਹਿਲਾ ਉਨ੍ਹਾਂ ਕੋਲੋਂ ਉੱਥੋਂ ਭੱਜਣ ਵਿੱਚ ਸਫ਼ਲ ਹੋ ਗਈ। ਇੱਕ ਮੋਟਰਵੇਅ ’ਤੇ ਪਹੁੰਚ ਕੇ ਕਿ ਉਸ ਨੇ ਕਿਸੇ ਤਰ੍ਹਾਂ ਪੁਲਿਸ ਨਾਲ ਸੰਪਰਕ ਕੀਤਾ ਤੇ ਥੋੜੀ ਦੇਰ ਮਗਰੋਂ ਉੱਥੇ ਪੁਲਿਸ ਪਹੁੰਚ ਗਈ, ਜਿਸ ਨੂੰ ਔਰਤ ਨੇ ਇਨ੍ਹਾਂ ਤਿੰਨੇ ਨੌਜਵਾਨਾਂ ਬਾਰੇ ਸ਼ਿਕਾਇਤ ਕੀਤੀ।
ਸੀਸੀਟੀਵੀ ਜਾਂਚ ਵਿੱਚ ਲੈਸਟਰ ਸਿਟੀ ਸੈੲਂਟਰ ਵਿੱਚ ਕਾਰ ਦੀ ਪਛਾਣ ਕੀਤੀ ਗਈ ਅਤੇ ਭਾਰਤੀ ਮੂਲ ਦੇ ਇਨ੍ਹਾਂ ਤਿੰਨੇ ਲੋਕਾਂ ਨੂੰ ਫੜ ਲਿਆ ਗਿਆ। ਲੰਮੀ ਸੁਣਵਾਈ ਮਗਰੋਂ ਬੀਤੇ ਸਤੰਬਰ ਮਹੀਨੇ ਵਿੱਚ ਇਨ੍ਹਾਂ ਤਿੰਨਾਂ ਨੂੰ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਤੇ ਅੱਜ ਸਜ਼ਾ ਸੁਣਾ ਦਿੱਤੀ।