ਚੰਡੀਗੜ੍ਹ ਵਿਚ 3 ਡਰੱਗ ਤਸਕਰ ਫੜੇ
ਚੰਡੀਗੜ੍ਹ, 22 ਫ਼ਰਵਰੀ, ਨਿਰਮਲ : ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਚੰਡੀਗੜ੍ਹ ’ਚ ਕੋਕੀਨ ਅਤੇ ਹੈਰੋਇਨ ਸਪਲਾਈ ਕਰਨ ਵਾਲੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 105.5 ਗ੍ਰਾਮ ਕੋਕੀਨ ਅਤੇ 19.77 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਚੰਡੀਗੜ੍ਹ ਸੈਕਟਰ-38 ਦੇ ਰਹਿਣ ਵਾਲੇ ਦੀਪਕ ਥਾਪਾ, ਚਾਰਲੀ ਸਾਗਾਨਾ ਵਾਸੀ ਈਸਟ ਅਫਰੀਕਾ […]
By : Editor Editor
ਚੰਡੀਗੜ੍ਹ, 22 ਫ਼ਰਵਰੀ, ਨਿਰਮਲ : ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਚੰਡੀਗੜ੍ਹ ’ਚ ਕੋਕੀਨ ਅਤੇ ਹੈਰੋਇਨ ਸਪਲਾਈ ਕਰਨ ਵਾਲੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਕੋਲੋਂ 105.5 ਗ੍ਰਾਮ ਕੋਕੀਨ ਅਤੇ 19.77 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਚੰਡੀਗੜ੍ਹ ਸੈਕਟਰ-38 ਦੇ ਰਹਿਣ ਵਾਲੇ ਦੀਪਕ ਥਾਪਾ, ਚਾਰਲੀ ਸਾਗਾਨਾ ਵਾਸੀ ਈਸਟ ਅਫਰੀਕਾ ਅਤੇ ਡੇਨੀਅਲ ਵਾਸੀ ਨਾਈਜੀਰੀਆ ਵਜੋਂ ਹੋਈ ਹੈ।
ਪੁਲਸ ਨੇ ਮੁਲਜ਼ਮਾਂ ਕੋਲੋਂ 105.5 ਗ੍ਰਾਮ ਕੋਕੀਨ ਅਤੇ 19.77 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਚੰਡੀਗੜ੍ਹ ਸੈਕਟਰ-38 ਦੇ ਰਹਿਣ ਵਾਲੇ ਦੀਪਕ ਥਾਪਾ, ਚਾਰਲੀ ਸਾਗਾਨਾ ਵਾਸੀ ਈਸਟ ਅਫਰੀਕਾ ਅਤੇ ਡੇਨੀਅਲ ਵਾਸੀ ਨਾਈਜੀਰੀਆ ਵਜੋਂ ਹੋਈ ਹੈ। ਉਧਰ ਐਸਪੀ ਕੇਤਨ ਬਾਂਸਲ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਐਮਐਚਏ ਦੇ ਹੁਕਮਾਂ ’ਤੇ ਐਨਟੀਐਫ ਥਾਣਾ ਬਣਾਇਆ ਗਿਆ ਸੀ ਅਤੇ ਇਹ ਪਹਿਲਾ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਨੂੰ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਸਤਵਿੰਦਰ ਸਿੰਘ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ ਹੈ। ਐਸਪੀ ਕੇਤਨ ਬਾਂਸਲ ਨੇ ਦੱਸਿਆ ਕਿ ਪੁਲੀਸ ਨੇ ਪਹਿਲਾਂ ਮੁਲਜ਼ਮ ਦੀਪਕ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ। ਰਿਮਾਂਡ ਦੌਰਾਨ ਮੁਲਜ਼ਮ ਦੀਪਕ ਨੇ ਆਪਣੇ ਦੋ ਹੋਰ ਸਾਥੀਆਂ ਬਾਰੇ ਦੱਸਿਆ ਕਿ ਉਹ ਕਿਥੋਂ ਹੈਰੋਇਨ ਅਤੇ ਕੋਕੀਨ ਲਿਆਉਂਦਾ ਸੀ। ਜਿਸ ਤੋਂ ਬਾਅਦ ਇੰਸਪੈਕਟਰ ਸਤਵਿੰਦਰ ਦੀ ਅਗਵਾਈ ’ਚ ਟੀਮ ਦਿੱਲੀ ਪਹੁੰਚੀ ਅਤੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਦੀਪਕ ਨੇ ਨਵਾਂ ਪਿੰਡ ਵਿੱਚ ਬਿੱਟੂ ਨਾਮਕ ਵਿਅਕਤੀ ਦਾ ਕਤਲ ਕੀਤਾ ਸੀ। ਉਸ ਮਾਮਲੇ ਵਿੱਚ ਪੁਲੀਸ ਨੇ ਬਿੱਟੂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਦੋਸ਼ੀ ਬੁਡੇਲ ਜੇਲ ’ਚ ਰਿਹਾ ਅਤੇ ਉੱਥੇ ਹੀ ਉਸ ਦੀ ਮੁਲਾਕਾਤ ਨਾਈਜੀਰੀਅਨ ਨਾਲ ਹੋਈ। ਐਸਪੀ ਕੇਤਨ ਬਾਂਸਲ ਨੇ ਦੱਸਿਆ ਕਿ ਮੁਲਜ਼ਮ ਚਾਰਲੀ ਮੁਗਾਬਾ ਜੌਨ ਉਰਫ਼ ਨਕਾਬੇ ਨਾਮ ਨਾਲ ਭਾਰਤ ਆਇਆ ਸੀ। ਪਰ ਉਸਦਾ ਵੀਜ਼ਾ ਜੁਲਾਈ 2023 ਤੱਕ ਹੀ ਸੀ ਅਤੇ ਵੀਜ਼ੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਦੋਸ਼ੀ ਵਾਪਸ ਨਹੀਂ ਗਿਆ। ਦੂਜਾ ਦੋਸ਼ੀ ਡੇਨੀਅਲ 24 ਜਨਵਰੀ 2024 ਨੂੰ 2 ਮਹੀਨਿਆਂ ਦੀ ਮੈਡੀਕਲ ਛੁੱਟੀ ’ਤੇ ਨਾਈਜੀਰੀਆ ਤੋਂ ਭਾਰਤ ਆਇਆ ਸੀ, ਪਰ ਉਸ ਦਾ ਵੀਜ਼ਾ ਵੀ 24 ਮਾਰਚ 2023 ਨੂੰ ਖਤਮ ਹੋ ਗਿਆ ਸੀ, ਪਰ ਉਹ ਵਾਪਸ ਨਹੀਂ ਆਇਆ।
ਐਸਪੀ ਕੇਤਨ ਬਾਂਸਲ ਨੇ ਦੱਸਿਆ ਕਿ ਮੁਲਜ਼ਮ ਪੁਲੀਸ ਰਿਮਾਂਡ ’ਤੇ ਹੈ ਅਤੇ ਉਸ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਚੰਡੀਗੜ੍ਹ ਵਿੱਚ ਹੈਰੋਇਨ ਅਤੇ ਕੋਕੀਨ ਕਿੱਥੇ ਅਤੇ ਕਿਸ ਨੂੰ ਸਪਲਾਈ ਕਰਦਾ ਸੀ। ਚੰਡੀਗੜ੍ਹ ਤੋਂ ਇਲਾਵਾ ਉਹ ਹੋਰ ਕਿੱਥੇ ਸਪਲਾਈ ਦੇ ਰਿਹਾ ਸੀ? ਪੁਲੀਸ ਚੰਡੀਗੜ੍ਹ ਦੇ ਕਲੱਬਾਂ ’ਤੇ ਵੀ ਨਜ਼ਰ ਰੱਖ ਰਹੀ ਹੈ ਕਿ ਕਿਤੇ ਇਹ ਨਸ਼ਾ ਉਨ੍ਹਾਂ ਵਿੱਚ ਸਪਲਾਈ ਹੋ ਰਿਹਾ ਸੀ ਜਾਂ ਨਹੀਂ।