ਕੈਨੇਡਾ ’ਚ 3 ਬੱਚਿਆਂ ਅਤੇ 2 ਔਰਤਾਂ ਦੀ ਹੱਤਿਆ !
ਵਿੰਨੀਪੈਗ, 12 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਤਿੰਨ ਬੱਚਿਆਂ ਨੂੰ ਅੱਗ ਲਾ ਕੇ ਸਾੜਨ ਅਤੇ ਦੋ ਔਰਤਾਂ ਦੀ ਕਥਿਤ ਹੱਤਿਆ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਵਿੰਨੀਪੈਗ ਤੋਂ 75 ਕਿਲੋਮੀਟਰ ਦੂਰ ਕਾਰਮਨ ਕਸਬੇ ਵਿਚ ਤਿੰਨ ਵੱਖ ਵੱਖ ਵਾਰਦਾਤਾਂ ਦੌਰਾਨ ਇਹ ਸਭ ਵਾਪਰਿਆ ਅਤੇ ਮੈਨੀਟੋਬਾ ਆਰ.ਸੀ.ਐਮ.ਪੀ. ਨੇ 29 ਸਾਲ ਦੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ […]
By : Editor Editor
ਵਿੰਨੀਪੈਗ, 12 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਤਿੰਨ ਬੱਚਿਆਂ ਨੂੰ ਅੱਗ ਲਾ ਕੇ ਸਾੜਨ ਅਤੇ ਦੋ ਔਰਤਾਂ ਦੀ ਕਥਿਤ ਹੱਤਿਆ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਵਿੰਨੀਪੈਗ ਤੋਂ 75 ਕਿਲੋਮੀਟਰ ਦੂਰ ਕਾਰਮਨ ਕਸਬੇ ਵਿਚ ਤਿੰਨ ਵੱਖ ਵੱਖ ਵਾਰਦਾਤਾਂ ਦੌਰਾਨ ਇਹ ਸਭ ਵਾਪਰਿਆ ਅਤੇ ਮੈਨੀਟੋਬਾ ਆਰ.ਸੀ.ਐਮ.ਪੀ. ਨੇ 29 ਸਾਲ ਦੇ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਰਨ ਵਾਲਿਆਂ ਵਿਚੋਂ ਕਿਸੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਨਾ ਹੀ ਸ਼ੱਕੀ ਬਾਰੇ ਕੋਈ ਜਾਣਕਾਰੀ ਦਿਤੀ ਗਈ ਹੈ।
ਸੜਦੀ ਹੋਈ ਕਾਰ ਵਿਚੋਂ ਮਿਲੇ ਤਿੰਨੋ ਬੱਚੇ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਟਿਮ ਆਰਸਨੋ ਕਿਹਾ ਕਿ ਇਸ ਤਰਾਸਦੀ ਨਾਲ ਸਬੰਧਤ ਕਈ ਸਵਾਲਾਂ ਦੇ ਜਵਾਬ ਤਲਾਸ਼ ਕਰਨੇ ਹਾਲੇ ਬਾਕੀ ਹਨ। ਜਾਂਚਕਰਤਾਵਾਂ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਤਿੰਨੋ ਵਾਰਦਾਤਾਂ ਦੇ ਕਾਰਨ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ ਸਭਨਾਂ ਨੂੰ ਜਾਣਦਾ ਸੀ ਅਤੇ ਸੋਮਵਾਰ ਬਾਅਦ ਦੁਪਹਿਰ ਇਕ ਹੋਰ ਪ੍ਰੈਸ ਕਾਨਫਰੰਸ ਦੌਰਾਨ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਮੈਨੀਟੋਬਾ ਸੂਬੇ ਵਿਚ ਵਾਪਰੀ ਹੌਲਨਾਕ ਵਾਰਦਾਤ
ਤਿੰਨ ਬੱਚੇ ਇਕ ਸੜਦੀ ਹੋਈ ਕਾਰ ਵਿਚ ਸਨ ਅਤੇ ਪੁਲਿਸ ਦੇ ਪੁੱਜਣ ਤੋਂ ਉਥੋਂ ਲੰਘ ਰਹੇ ਇਕ ਸ਼ਖਸ ਨੂੰ ਉਨ੍ਹਾਂ ਨੂੰ ਬਾਹਰ ਕੱਢ ਕੇ ਬਚਾਉਣ ਦਾ ਯਤਨ ਕੀਤਾ ਪਰ ਸਫਲ ਨਾ ਹੋ ਸਕਿਆ। ਉਸ ਨੇ ਦੱਸਿਆ ਕਿ ਉਹ ਆਪਣੀ ਬੇਟੀ ਨਾਲ ਕਿਤੇ ਜਾ ਰਿਹਾ ਸੀ ਜਦੋਂ ਹਾਈਵੇਅ ਦੇ ਇਕ ਪਾਸੇ ਗੱਡੀ ਖੜ੍ਹੀ ਨਜ਼ਰ ਆਈ। ਉਸ ਵੇਲੇ ਗੱਡੀ ਨੂੰ ਅੱਗ ਨਹੀਂ ਸੀ ਲੱਗੀ ਹੋਈ ਪਰ ਜਦੋਂ ਉਹ ਪਰਤਿਆ ਤਾਂ ਅੱਗ ਦੀਆਂ ਲਾਟਾਂ ਉਠ ਰਹੀਆਂ ਸਨ।
ਇਹ ਖ਼ਬਰ ਵੀ ਪੜ੍ਹੋ
ਰੋਹਤਕ ਦੇ ਸੁਖਪੁਰਾ ਚੌਕ ’ਤੇ ਦੋ ਦੋਸਤਾਂ ’ਤੇ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਸ ਟੀਮ ਮੌਕੇ ’ਤੇ ਪਹੁੰਚ ਗਈ। ਇੱਥੇ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਨੌਜਵਾਨਾਂ ਨੂੰ ਇਲਾਜ ਲਈ ਰੋਹਤਕ ਪੀ.ਜੀ.ਆਈ. ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਹਮਲਾਵਰ ਅਣਪਛਾਤੇ ਹਨ। ਜ਼ਖਮੀਆਂ ਦੀ ਪਛਾਣ 27 ਸਾਲਾ ਅਜੈ ਹੁੱਡਾ ਵਾਸੀ ਖਿਡਵਾਲੀ ਪਿੰਡ ਅਤੇ 25 ਸਾਲਾ ਸ਼ਿਵ ਵਾਸੀ ਰਾਜੀਵ ਕਾਲੋਨੀ ਵਜੋਂ ਹੋਈ ਹੈ। ਫਿਲਹਾਲ ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਜਾਂਚ ਮੁਤਾਬਕ ਇਹ ਘਟਨਾ ਐਤਵਾਰ-ਸੋਮਵਾਰ ਦੀ ਰਾਤ ਨੂੰ ਵਾਪਰੀ। ਉਸੇ ਸਮੇਂ ਸ਼ਿਵ ਅਤੇ ਅਜੇ ਹੁੱਡਾ ਦੋਵੇਂ ਨੌਜਵਾਨ ਸੁਖਪੁਰਾ ਚੌਕ ਸਥਿਤ ਇਕ ਹੋਟਲ ਵਿਚ ਰਾਤ ਨੂੰ ਪਾਰਟੀ ਕਰ ਰਹੇ ਸਨ। ਰਾਤ ਨੂੰ ਪਾਰਟੀ ਖਤਮ ਕਰਕੇ ਘਰ ਜਾਣ ਲਈ ਹੋਟਲ ਤੋਂ ਬਾਹਰ ਨਿਕਲਿਆ। ਜਦੋਂ ਉਹ ਹੋਟਲ ਦੇ ਸਾਹਮਣੇ ਸੜਕ ’ਤੇ ਖੜ੍ਹੀ ਆਪਣੀ ਕਾਰ ਕੋਲ ਪਹੁੰਚਿਆ ਤਾਂ ਉਥੇ ਪਹਿਲਾਂ ਤੋਂ ਖੜ੍ਹੇ ਕੁਝ ਨੌਜਵਾਨਾਂ ਨਾਲ ਉਸ ਦੀ ਤਕਰਾਰ ਹੋ ਗਈ। ਇਸ ਤੋਂ ਬਾਅਦ ਦੂਜੇ ਪਾਸੇ ਦੇ ਨੌਜਵਾਨਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸ਼ਿਵ ਅਤੇ ਅਜੇ ਨੂੰ ਗੋਲੀ ਲੱਗ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ’ਚ ਜ਼ਖਮੀਆਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਪੁਰਾਣੀ ਸਬਜ਼ੀ ਮੰਡੀ ਥਾਣੇ ਦੇ ਇੰਚਾਰਜ ਸੱਤਿਆਪਾਲ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ। ਗੋਲੀ ਲੱਗਣ ਕਾਰਨ ਦੋ ਨੌਜਵਾਨ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਦੇ ਬਿਆਨ ਦਰਜ ਹੋਣ ਤੋਂ ਬਾਅਦ ਘਟਨਾ ਦਾ ਖੁਲਾਸਾ ਹੋਵੇਗਾ।