ਇਟੋਬੀਕੋ ਵਿਖੇ 3 ਗੱਡੀਆਂ ਦੀ ਟੱਕਰ, 6 ਜ਼ਖਮੀ, ਪੁਲਿਸ ਨੇ ਰਫ਼ਤਾਰ ਨੂੰ ਹਾਦਸੇ ਦਾ ਜ਼ਿੰਮੇਵਾਰ ਠਹਿਰਾਇਆ
ਟੋਰਾਂਟੋ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਇਟੋਬੀਕੋ ਵਿਖੇ ਬੁੱਧਵਾਰ ਸ਼ਾਮ ਹੋਏ ਭਿਆਨਕ ਹਾਦਸੇ ਲਈ ਰਫ਼ਤਾਰ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਜਿਸ ਦੌਰਾਨ ਛੇ ਜਣੇ ਗੰਭੀਰ ਜ਼ਖਮੀ ਹੋ ਗਏ ਅਤੇ ਗੱਡੀਆਂ ਦਾ ਮਲਬਾ ਦੂਰ ਦੂਰ ਤੱਕ ਖਿੰਡਿਆ ਮਿਲਿਆ। ਇਸਲਿੰਗਟਨ ਐਵੇਨਿਊ ਅਤੇ ਸਪ੍ਰਿੰਗਬਰੂਕ ਗਾਰਡਨਜ਼ ਨੇੜੇ ਤਿੰਨ ਗੱਡੀਆਂ ਦੀ ਟੱਕਰ ਬੁੱਧਵਾਰ ਸ਼ਾਮ ਤਕਰੀਬਨ ਪੌਣੇ ਸੱਤ ਵਜੇ ਹੋਈ। […]
By : Hamdard Tv Admin
ਟੋਰਾਂਟੋ, 14 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਇਟੋਬੀਕੋ ਵਿਖੇ ਬੁੱਧਵਾਰ ਸ਼ਾਮ ਹੋਏ ਭਿਆਨਕ ਹਾਦਸੇ ਲਈ ਰਫ਼ਤਾਰ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ ਜਿਸ ਦੌਰਾਨ ਛੇ ਜਣੇ ਗੰਭੀਰ ਜ਼ਖਮੀ ਹੋ ਗਏ ਅਤੇ ਗੱਡੀਆਂ ਦਾ ਮਲਬਾ ਦੂਰ ਦੂਰ ਤੱਕ ਖਿੰਡਿਆ ਮਿਲਿਆ।
ਇਸਲਿੰਗਟਨ ਐਵੇਨਿਊ ਅਤੇ ਸਪ੍ਰਿੰਗਬਰੂਕ ਗਾਰਡਨਜ਼ ਨੇੜੇ ਤਿੰਨ ਗੱਡੀਆਂ ਦੀ ਟੱਕਰ ਬੁੱਧਵਾਰ ਸ਼ਾਮ ਤਕਰੀਬਨ ਪੌਣੇ ਸੱਤ ਵਜੇ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਊਟੀ ਇੰਸਪੈਕਟਰ ਜੈਫ ਬੰਗਲਿਡ ਨੇ ਦੱਸਿਆ ਕਿ ਪਹਿਲੀ ਟੱਕਰ ਇਕ ਇੰਟਰਸੈਕਸ਼ਨ ’ਤੇ ਹੋਈ।
ਸਫੈਦ ਰੰਗ ਦੀ ਮੈਸੇਰਾਟੀ ਇਸਲਿੰਗਟਨ ਐਵੇਨਿਊ ’ਤੇ ਉਤਰ ਵੱਲ ਜਾ ਰਹੀ ਸੀ ਜਦੋਂ ਪੱਛਮ ਵੱਲੋਂ ਆ ਰਹੇ ਪਰ ਉਤਰ ਵੱਲ ਮੁੜ ਰਹੇ ਇਕ ਡਰਾਈਵਰ ਨੇ ਇਸ ਨੂੰ ਟੱਕਰ ਮਾਰ ਦਿਤੀ। ਮੈਸੇਰਾਟੀ ਬੇਕਾਬੂ ਹੋ ਕੇ ਦੱਖਣ ਵੱਲੋਂ ਆ ਰਹੀ ਤੀਜੀ ਗੱਡੀ ਵਿਚ ਜਾ ਵੱਜੀ ਅਤੇ ਖਿਲਾਰਾ ਪੈ ਗਿਆ।
ਹਾਦਸੇ ਵਿਚ ਸ਼ਾਮਲ ਦੋ ਗੱਡੀਆਂ ਇਸਲਿੰਗਟਨ ਦੇ ਪੱਛਮ ਵੱਲ ਪਹੁੰਚ ਗਈਆਂ ਜਦਕਿ ਤੀਜੀ ਉਤਰ ਵੱਲ ਜਾ ਰਹੀਆਂ ਲੇਨਜ਼ ’ਤੇ ਨਜ਼ਰ ਆਈ। ਹਾਦਸੇ ਵਿਚ ਚੌਥੀ ਗੱਡੀ ਵੀ ਸ਼ਾਮਲ ਹੋ ਗਈ ਜਦੋਂ ਸੜਕ ’ਤੇ ਖਿੰਡੇ ਮਲਬੇ ਨਾਲ ਇਕ ਬੀ.ਐਮ.ਡਬਲਿਊ. ਦੀ ਟੱਕਰ ਹੋ ਗਈ।
ਹਾਦਸੇ ਦੌਰਾਨ ਬੀ.ਐਮ. ਡਬਲਿਊ ਡਰਾਈਵਰ ਜ਼ਖਮੀ ਨਹੀਂ ਹੋਇਆ। ਇਸੇ ਦੌਰਾਨ ਪੈਰਾਮੈਡਿਕਸ ਨੇ ਦੱਸਿਆ ਕਿ ਤਿੰਨ ਔਰਤਾਂ ਸਣੇ ਛੇ ਜਣਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਸੀ ਜਦਕਿ ਬਾਕੀਆਂ ਦੇ ਮਾਮੂਲੀ ਸੱਟਾਂ ਲੱਗੀਆਂ।
ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਸੜਕ ’ਤੇ ਥਾਂ ਥਾਂ ਖਿੰਡਿਆ ਮਲਬਾ ਹਟਾਉਣ ਵਿਚ ਕਾਫੀ ਸਮਾਂ ਲੱਗਾ। ਟੋਰਾਂਟੋ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਹਾਦਸੇ ਦੀ ਡੈਸ਼ਕੈਮ ਵੀਡੀਓ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹ ਤੁਰਤ ਜਾਂਚਕਰਤਾਵਾਂ ਨਾਲ ਸੰਪਰਕ ਕਰੇ।