ਜਾਰਡਨ-ਸੀਰੀਆ ਸਰਹੱਦ 'ਤੇ 3 ਅਮਰੀਕੀ ਸੈਨਿਕਾਂ ਦੀ ਮੌਤ, ਦਰਜਨਾਂ ਜ਼ਖਮੀ
ਨਿਊਯਾਰਕ: ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਹੁਣ ਪੂਰੇ ਮੱਧ ਪੂਰਬ ਵਿੱਚ ਫੈਲਣ ਦੀ ਸੰਭਾਵਨਾ ਹੈ। ਇੱਕ ਹੋਰ ਅਮਰੀਕਾ ਲਾਲ ਸਾਗਰ ਦੇ ਨੇੜੇ ਹੂਤੀ ਬਾਗੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਰਿਹਾ ਹੈ। ਇਸ ਤਰ੍ਹਾਂ ਹੁਣ ਜਾਰਡਨ 'ਚ ਸੀਰੀਆ ਦੀ ਸਰਹੱਦ ਨੇੜੇ ਡਰੋਨ ਹਮਲੇ 'ਚ 3 ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ […]
By : Editor (BS)
ਨਿਊਯਾਰਕ: ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਜੰਗ ਹੁਣ ਪੂਰੇ ਮੱਧ ਪੂਰਬ ਵਿੱਚ ਫੈਲਣ ਦੀ ਸੰਭਾਵਨਾ ਹੈ। ਇੱਕ ਹੋਰ ਅਮਰੀਕਾ ਲਾਲ ਸਾਗਰ ਦੇ ਨੇੜੇ ਹੂਤੀ ਬਾਗੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਰਿਹਾ ਹੈ। ਇਸ ਤਰ੍ਹਾਂ ਹੁਣ ਜਾਰਡਨ 'ਚ ਸੀਰੀਆ ਦੀ ਸਰਹੱਦ ਨੇੜੇ ਡਰੋਨ ਹਮਲੇ 'ਚ 3 ਅਮਰੀਕੀ ਸੈਨਿਕਾਂ ਦੀ ਮੌਤ ਹੋ ਗਈ ਹੈ। ਇਸ ਹਮਲੇ 'ਚ ਕਈ ਜਵਾਨ ਜ਼ਖਮੀ ਵੀ ਹੋਏ ਹਨ। ਇਸ ਹਮਲੇ ਲਈ ਈਰਾਨ ਸਮਰਥਿਤ ਅੱਤਵਾਦੀ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਅਜਿਹੇ 'ਚ ਖਦਸ਼ਾ ਹੈ ਕਿ ਅਮਰੀਕਾ ਇਸ ਖੇਤਰ 'ਚ ਵੱਡੀ ਫੌਜੀ ਕਾਰਵਾਈ ਕਰ ਸਕਦਾ ਹੈ।
ਇਸ ਘਟਨਾ ਨੂੰ ਲੈ ਕੇ ਵ੍ਹਾਈਟ ਹਾਊਸ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੀਤੀ ਰਾਤ ਸੀਰੀਆ ਦੀ ਸਰਹੱਦ ਨੇੜੇ ਉੱਤਰ-ਪੂਰਬੀ ਜਾਰਡਨ 'ਚ ਤੈਨਾਤ ਸਾਡੇ ਬਲਾਂ 'ਤੇ ਮਾਨਵ ਰਹਿਤ ਹਵਾਈ ਡਰੋਨ ਹਮਲਾ ਹੋਇਆ। ਇਸ ਹਮਲੇ 'ਚ 3 ਅਮਰੀਕੀ ਫੌਜੀ ਮਾਰੇ ਗਏ ਅਤੇ ਕਈ ਜ਼ਖਮੀ ਹੋ ਗਏ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਅਜੇ ਵੀ ਇਸ ਹਮਲੇ ਬਾਰੇ ਤੱਥ ਇਕੱਠੇ ਕਰ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਇਹ ਸੀਰੀਆ ਅਤੇ ਇਰਾਕ ਵਿੱਚ ਕੰਮ ਕਰ ਰਹੇ ਕੱਟੜਪੰਥੀ ਈਰਾਨ ਸਮਰਥਿਤ ਅੱਤਵਾਦੀ ਸਮੂਹਾਂ ਦੁਆਰਾ ਕੀਤਾ ਗਿਆ ਸੀ।
ਅਮਰੀਕਾ ਨੇ ਕਿਹਾ ਹੈ ਕਿ ਅਸੀਂ ਅੱਤਵਾਦ ਨਾਲ ਲੜਨ ਲਈ ਆਪਣੇ ਸ਼ਹੀਦ ਸੈਨਿਕਾਂ ਦੀ ਵਚਨਬੱਧਤਾ ਨੂੰ ਅੱਗੇ ਵਧਾਵਾਂਗੇ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਸਾਰੇ ਜ਼ਿੰਮੇਵਾਰ ਲੋਕਾਂ ਨੂੰ ਇਕ ਸਮੇਂ ਅਤੇ ਉਸ ਤਰੀਕੇ ਨਾਲ ਜਵਾਬਦੇਹ ਠਹਿਰਾਵਾਂਗੇ ਜੋ ਅਸੀਂ ਉਚਿਤ ਸਮਝਦੇ ਹਾਂ।
ਅਮਰੀਕਾ : ਪਤਨੀ ਦੀ ਹੱਤਿਆ ਦੇ 30 ਸਾਲ ਬਾਅਦ ਪਤੀ ਗ੍ਰਿਫਤਾਰ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ) : 30 ਸਾਲ ਤੋਂ ਵਧ ਸਮਾਂ ਪਹਿਲਾਂ ਪਤਨੀ ਦੀ ਹੱਤਿਆ ਤੋਂ ਬਾਅਦ ਲਾਪਤਾ ਹੋਏ ਉਸ ਦੇ ਪਤੀ ਨੂੰ ਕੋਸਟਾ ਰੀਕਾ ਵਿਚ ਦਾਖਲ ਹੋਣ ਸਮੇ ਗ੍ਰਿ੍ਰਫਤਾਰ ਕਰ ਲੈਣ ਉਪਰੰਤ ਉਸ ਨੂੰ ਅਮਰੀਕਾ ਦੇ ਸਪੁਰਦ ਕਰ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਪੁਲਿਸ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕੀਤਾ ਹੈ। ਪੁਲਿਸ ਨੇ ਕਿਹਾ ਹੈ ਕਿ ਜੋਸ ਲਾਜ਼ਾਰੋ ਕਰੂਜ਼ ਨੂੰ 2022 ਵਿਚ ਕੋਸਟਾ ਰੀਕਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਉਸ ਨੂੰ ਫੇਅਰਫੈਕਸ ਕਾਊਂਟੀ, ਵਿਰਜੀਨੀਆ ਵਿਚ ਲਿਆਂਦਾ ਗਿਆ ਹੈ ਜਿਥੇ ਉਸ ਨੂੰ 32 ਸਾਲ ਪੁਰਾਣੇ ਕਤਲ ਦੇ ਮਾਮਲੇ ਵਿਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।
ਫੇਅਰਫੈਕਸ ਕਾਊਂਟੀ ਦੇ ਡਿਪਟੀ ਚੀਫ ਐਲੀ ਕੋਰੀ ਅਨੁਸਾਰ 30 ਅਪ੍ਰੈਲ 1991 ਨੂੰ ਸੂਚਨਾ ਮਿਲਣ ‘ਤੇ ਮੌਕੇ ‘ਤੇ ਪੁੱਜੀ ਪੁਲਿਸ ਨੂੰ ਅਨਾ ਜੁਰਾਡੋ (24) ਮ੍ਰਿਤਕ ਹਾਲਤ ਵਿਚ ਮਿਲੀ ਸੀ ਉਸ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਡੂੰਘਾ ਜ਼ਖਮ ਸੀ। ਕੋਰੀ ਅਨੁਸਾਰ ਲਾਜ਼ਾਰੋ ਕਰੂਜ਼ ਜੋ ਉਸ ਵੇਲੇ ਜੁਰਾਡੋ ਦਾ ਪਤੀ ਸੀ ਤੇ ਉਸ ਨਾਲ ਨਰਾਜ ਸੀ, ਨੂੰ ਪੁਲਿਸ ਨੇ ਕਥਿੱਤ ਹੱਤਿਆਰੇ ਵਜੋਂ ਨਾਮਜ਼ਦ ਕੀਤਾ ਸੀ। ਹੱਤਿਆ ਉਪਰੰਤ ਪਹਿਲਾਂ ਲਾਜ਼ਾਰੋ ਨੇ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ ਪਰੰਤੂ ਫਰਜ਼ੀ ਦਸਤਾਵੇਜਾਂ ਕਾਰਨ ਉਸ ਨੂੰ ਕੈਨੇਡਾ ਵਿਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਬਾਰਡਰ ‘ਤੇ ਤਾਇਨਾਤ ਪੁਲਿਸ ਅਫਸਰਾਂ ਅਨੁਸਾਰ ਉਸ ਸਮੇ ਉਸ ਦੇ ਹੱਥ ਉਪਰ ਤਾਜਾ ਜਖਮ ਸੀ।
ਕੋਰੀ ਅਨੁਸਾਰ ਕੈਨਡਾ ਵਿਚ ਦਾਖਲ ਹੋਣ ਵਿੱਚ ਅਸਫਲ ਰਹਿਣ ਉਪਰੰਤ ਲਾਜ਼ਾਰੋ ਹੋਸਟਨ, ਟੈਕਸਾਸ ਚਲਾ ਗਿਆ ਜਿਥੋਂ ਉਹ ਕਿਸੇ ਤਸਕਰ ਦੀ ਮਦਦ ਨਾਲ ਅਮਰੀਕਾ ਤੋਂ ਬਾਹਰ ਐਲ ਸਲਵਾਡੋਰ ਚਲਾ ਗਿਆ। 29 ਜੁਲਾਈ 2022 ਨੂੰ ਕੋਸਟਾ ਰੀਕਾ ਵਿਚ ਦਾਖਲ ਹੋਣ ਸਮੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮੌਤ ਸਮੇ ਜੁਰਾਡੋ 3 ਬੱਚਿਆਂ ਦੀ ਮਾਂ ਸੀ ਜਿਨਾਂ ਵਿਚੋਂ 3 ਤੇ 7 ਸਾਲ ਦੀਆਂ ਧੀਆਂ ਉਸ ਦੇ ਨਾਲ ਹੀ ਅਮਰੀਕਾ ਵਿਚ ਰਹਿੰਦੀਆਂ ਸਨ ਜਦ ਕਿ ਇਕ 4 ਸਾਲ ਦਾ ਪੁੱਤਰ ਐਲ ਸਲਵਾਡੋਰ ਵਿਚ ਸੀ। ਪੁਲਿਸ ਚੀਫ ਕੋਰੀ ਅਨੁਸਾਰ ਲਾਜ਼ਾਰੋ ਕਰੂਜ਼ ਨੇ ਦੁਬਾਰਾ ਵਿਆਹ ਵੀ ਕਰਵਾਇਆ ਤੇ ਉਸ ਦੇ ਕਈ ਬੱਚੇ ਹਨ। ਇਸ ਸਮੇ ਉਸ ਨੂੰ ਫੇਅਰਫੈਕਸ ਕਾਊਂਟੀ ਕੋਰੈਕਸ਼ਨਲ ਸੈਂਟਰ ਵਿਚ ਰਖਿਆ ਗਿਆ ਹੈ।