ਜਾਅਲੀ ਚੈਕਾਂ ਰਾਹੀਂ 3.85 ਲੱਖ ਡਾਲਰ ਠੱਗੇ, 3 ਭਾਰਤੀ ਗ੍ਰਿਫ਼ਤਾਰ
ਬਰੈਂਪਟਨ, 12 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਗਰੇਟਰ ਟੋਰਾਂਟੋ ਏਰੀਆ ਵਿਚ ਲੋਕਾਂ ਨੂੰ ਜਾਅਲੀ ਚੈਕਾਂ ਰਾਹੀਂ ਠੱਗਣ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋਂ ਭਾਰਤੀ ਮੂਲ ਦੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਇਨ੍ਹਾਂ ਦੀ ਸ਼ਨਾਖਤ ਬਰੈਂਪਟਨ ਦੇ ਵਰਿੰਦਰ ਕੁਮਾਰ, ਸੁਖਵੀਰ ਸਿੰਘ ਅਤੇ ਟੋਰਾਂਟੋ ਦੇ ਸੰਦੀਪ ਸੋਗੀ ਵਜੋਂ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ […]
By : Editor Editor
ਬਰੈਂਪਟਨ, 12 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਗਰੇਟਰ ਟੋਰਾਂਟੋ ਏਰੀਆ ਵਿਚ ਲੋਕਾਂ ਨੂੰ ਜਾਅਲੀ ਚੈਕਾਂ ਰਾਹੀਂ ਠੱਗਣ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋਂ ਭਾਰਤੀ ਮੂਲ ਦੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਇਨ੍ਹਾਂ ਦੀ ਸ਼ਨਾਖਤ ਬਰੈਂਪਟਨ ਦੇ ਵਰਿੰਦਰ ਕੁਮਾਰ, ਸੁਖਵੀਰ ਸਿੰਘ ਅਤੇ ਟੋਰਾਂਟੋ ਦੇ ਸੰਦੀਪ ਸੋਗੀ ਵਜੋਂ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਕ ਨਾਮੀ ਬੈਂਕ ਦੀ ਸ਼ਿਕਾਇਤ ’ਤੇ ਪੀਲ ਰੀਜਨਲ ਪੁਲਿਸ ਵੱਲੋਂ ਬੀਤੇ ਮਾਰਚ ਮਹੀਨੇ ਦੌਰਾਨ ਪੜਤਾਲ ਆਰੰਭੀ ਗਈ।
ਗਰੇਟਰ ਟੋਰਾਂਟੋ ਏਰੀਆ ਵਿਚ ਚੱਲ ਰਿਹਾ ਸੀ ਠੱਗੀ ਦਾ ਧੰਦਾ
ਪੜਤਾਲ ਦੇ ਮੁਢਲੇ ਗੇੜ ਵਿਚ ਹੀ ਪੁਲਿਸ ਨੂੰ ਇਕ ਧੜੇ ਦਾ ਪਤਾ ਲੱਗ ਗਿਆ ਜੋ ਚੈਕਾਂ ਦੇ ਆਧਾਰ ’ਤੇ ਧੋਖਾਧੜੀ ਦੇ ਕਈ ਮਾਮਲਿਆਂ ਨੂੰ ਅੰਜਾਮ ਦੇ ਚੁੱਕਾ ਸੀ। ਜਾਂਚਕਰਤਾਵਾਂ ਨੇ ਰਕਮ ਦਾ ਹਿਸਾਬ ਕਿਤਾਬ ਲਾਇਆ ਤਾਂ ਭੋਲੇ ਭਾਲੇ ਲੋਕਾਂ ਨਾਲ 3 ਲੱਖ 80 ਹਜ਼ਾਰ ਡਾਲਰ ਦੀ ਠੱਗੀ ਸਾਹਮਣੇ ਆਈ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਠੱਗਾਂ ਦਾ ਗਿਰੋਹ ਕਮਜ਼ੋਰ ਤਬਕੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ। ਠੱਗੀ ਨਾਲ ਸਬੰਧਤ ਦਸਤਾਵੇਜ਼ ਇਕੱਤਰ ਕਰਦਿਆਂ ਪੁਲਿਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ।