‘3 ਲੱਖ ਡਾਲਰ ਦੀ ਬੈਂਟਲੀ ਮਕੈਨੀਕਲ ਖਰਾਬੀ ਕਾਰਨ ਹੋਈ ਬੇਕਾਬੂ’
ਨਿਊ ਯਾਰਕ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਅਤੇ ਕੈਨੇਡਾ ਵਿਚ ਸਨਸਨੀ ਪੈਦਾ ਕਰਨ ਵਾਲੀ ਰੇਨਬ੍ਰੋਅ ਬ੍ਰਿਜ ਦੀ ਘਟਨਾ ਵਿਚ ਸ਼ਾਮਲ ਤਿੰਨ ਲੱਖ ਡਾਲਰ ਮੁੱਲ ਦੀ ਬੈਂਟਲੀ ਕਾਰ ਵਿਚ ਪੈਦਾ ਹੋਈ ਮਕੈਨੀਕਲ ਖਰਾਬੀ ਵੀ ਧਮਾਕੇ ਦਾ ਕਾਰਨ ਹੋ ਸਕਦੀ ਹੈ। ਇਹ ਖਦਸ਼ਾ ਨਿਆਗਰਾ ਦੇ ਮੇਅਰ ਰੌਬਰਟ ਰੀਸਟੇਨੋ ਵੱਲੋਂ ਜ਼ਾਹਰ ਕੀਤਾ ਗਿਆ ਹੈ। ਦੂਜੇ ਪਾਸੇ ਬੈਂਟਲੀ […]
By : Editor Editor
ਨਿਊ ਯਾਰਕ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਅਤੇ ਕੈਨੇਡਾ ਵਿਚ ਸਨਸਨੀ ਪੈਦਾ ਕਰਨ ਵਾਲੀ ਰੇਨਬ੍ਰੋਅ ਬ੍ਰਿਜ ਦੀ ਘਟਨਾ ਵਿਚ ਸ਼ਾਮਲ ਤਿੰਨ ਲੱਖ ਡਾਲਰ ਮੁੱਲ ਦੀ ਬੈਂਟਲੀ ਕਾਰ ਵਿਚ ਪੈਦਾ ਹੋਈ ਮਕੈਨੀਕਲ ਖਰਾਬੀ ਵੀ ਧਮਾਕੇ ਦਾ ਕਾਰਨ ਹੋ ਸਕਦੀ ਹੈ। ਇਹ ਖਦਸ਼ਾ ਨਿਆਗਰਾ ਦੇ ਮੇਅਰ ਰੌਬਰਟ ਰੀਸਟੇਨੋ ਵੱਲੋਂ ਜ਼ਾਹਰ ਕੀਤਾ ਗਿਆ ਹੈ। ਦੂਜੇ ਪਾਸੇ ਬੈਂਟਲੀ ਤਿਆਰ ਕਰਨ ਵਾਲੀ ਕੰਪਨੀ ਵੱਲੋਂ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਗਈ ਅਤੇ ਰੇਨਬ੍ਰੋਅ ਬ੍ਰਿਜ ਨੂੰ ਆਵਾਜਾਈ ਵਾਸਤੇ ਖੋਲ੍ਹ ਦਿਤਾ ਗਿਆ ਹੈ।
ਜਾਂਚਕਰਤਾਵਾਂ ਵੱਲੋਂ ਹਾਦਸੇ ਦੀਆਂ ਕੜੀਆਂ ਜੋੜਨ ਦਾ ਯਤਨ
ਧਮਾਕੇ ਦੌਰਾਨ ਮਰਨ ਵਾਲੇ ਪਤੀ-ਪਤਨੀ ਦੀ ਪਛਾਣ ਇਕ ਦਿਨ ਬਾਅਦ ਵੀ ਜਨਤਕ ਨਾ ਕੀਤੀ ਗਈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਨਿਊ ਯਾਰਕ ਦੇ ਕਾਰੋਬਾਰੀ ਜੋੜੇ ਬਾਰੇ ਜਲਦ ਹੀ ਵਿਸਤਾਰਤ ਵੇਰਵੇ ਮੁਹੱਈਆ ਕਰਵਾਏ ਜਾਣਗੇ। ਇਥੇ ਦਸਣਾ ਬਣਦਾ ਹੈ ਕਿ 2022 ਮੌਡਲ ਬੈਂਟਲੀ ਫਲਾਈਂਗ ਸਪਰ ਗੱਡੀ ਮੁਕੰਮਲ ਤੌਰ ’ਤੇ ਤਬਾਹ ਹੋ ਗਈ ਅਤੇ ਸਿਰਫ ਇੰਜਣ ਬਾਕੀ ਬਚਿਆ ਹੈ। ਨਿਆਗਰਾ ਦੇ ਮੇਅਰ ਰੌਬਰਟ ਰੀਸਟੇਨੋ ਦਾ ਕਹਿਣਾ ਸੀ ਕਿ ਬੈਂਟਲੀ ਵਿਚ ਸਵਾਰ ਜੋੜਾ ਕੈਨੇਡਾ ਦੇ ਇਕ ਸੰਗੀਤ ਸਮਾਗਮ ਵਿਚ ਜਾ ਰਿਹਾ ਸੀ ਪਰ ਬੈਂਡ ਮੈਂਬਰ ਦੇ ਬਿਮਾਰ ਹੋਣ ਕਾਰਨ ਸ਼ੋਅ ਰੱਦ ਕਰ ਦਿਤਾ ਗਿਆ।