Begin typing your search above and press return to search.

ਮਿੰਟ-ਸਕਿੰਟਾਂ ’ਚ ਉਡਾਏ 25 ਕਰੋੜ ਦੇ ਗਹਿਣੇ

ਨਵੀਂ ਦਿੱਲੀ, 26 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਚੋਰੀ ਦੀ ਸਭ ਤੋਂ ਵੱਡੀ ਵਾਰਦਾਤ ਹੋਈ ਹੈ, ਜਿੱਥੇ ਚੋਰ ਸ਼ੋਅ ਰੂਮ ਦੀ ਛੱਤ ਪਾੜ ਕੇ 25 ਕਰੋੜ ਦੇ ਗਹਿਣੇ ਲੈ ਕੇ ਰੂਫ਼ ਚੱਕਰ ਹੋ ਗਏ। ਸ਼ੋਅ ਰੂਮ ਮਾਲਕ ਨੇ ਜਦੋਂ ਸਵੇਰੇ ਆ ਕੇ ਸ਼ਟਰ ਖੋਲਿ੍ਹਆ ਤਾਂ ਅੰਦਰ ਦਾ ਦ੍ਰਿਸ਼ ਵੇਖ ਕੇ […]

ਮਿੰਟ-ਸਕਿੰਟਾਂ ’ਚ ਉਡਾਏ 25 ਕਰੋੜ ਦੇ ਗਹਿਣੇ
X

Hamdard Tv AdminBy : Hamdard Tv Admin

  |  26 Sept 2023 10:43 AM IST

  • whatsapp
  • Telegram

ਨਵੀਂ ਦਿੱਲੀ, 26 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਚੋਰੀ ਦੀ ਸਭ ਤੋਂ ਵੱਡੀ ਵਾਰਦਾਤ ਹੋਈ ਹੈ, ਜਿੱਥੇ ਚੋਰ ਸ਼ੋਅ ਰੂਮ ਦੀ ਛੱਤ ਪਾੜ ਕੇ 25 ਕਰੋੜ ਦੇ ਗਹਿਣੇ ਲੈ ਕੇ ਰੂਫ਼ ਚੱਕਰ ਹੋ ਗਏ। ਸ਼ੋਅ ਰੂਮ ਮਾਲਕ ਨੇ ਜਦੋਂ ਸਵੇਰੇ ਆ ਕੇ ਸ਼ਟਰ ਖੋਲਿ੍ਹਆ ਤਾਂ ਅੰਦਰ ਦਾ ਦ੍ਰਿਸ਼ ਵੇਖ ਕੇ ਉਸ ਦੇ ਹੋਸ਼ ਉਡ ਗਏ।


ਚੋਰੀ ਦੀ ਇਹ ਵੱਡੀ ਵਾਰਦਾਤ ਦਿੱਲੀ ਦੇ ਨਿਜਾਮੁਦੀਨ ਥਾਣਾ ਇਲਾਕੇ ਦੇ ਭੋਗਲ ਖੇਤਰ ਵਿੱਚ ਹੋਈ ਹੈ। ਚੋਰ ਰਾਤ ਵੇਲੇ ਸ਼ੋਅਰੂਮ ਦੀ ਛੱਤ ’ਚ ਪਾੜ ਲਾ ਕੇ ਅੰਦਰ ਦਾਖਲ ਹੋਏ ਅਤੇ ਜਿੰਨੇ ਵੀ ਉੱਥੇ ਗਹਿਣੇ ਪਏ ਸੀ, ਸਾਰੇ ਚੋਰੀ ਕਰਨ ਮਗਰੋਂ ਫਰਾਰ ਹੋ ਗਏ।

ਜਾਂਦੇ-ਜਾਂਦੇ ਇਹ ਬਦਮਾਸ਼ ਉੱਥੇ ਲੱਗੇ ਸੀਸੀਟੀਵੀ ਕੈਮਰੇ ਖਰਾਬ ਕਰ ਗਏ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ।

ਸੂਚਨਾ ਮਿਲਦਿਆਂ ਹੀ ਦਿੱਲੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਇਸ ਮਗਰੋਂ ਕਰਾਈਮ ਅਤੇ ਫੋਰੈਂਸਿਕ ਟੀਮਾਂ ਨੂੰ ਵੀ ਸੱਦਿਆ ਗਿਆ।

ਹੁਣ ਡੂੰਘਾਈ ਨਾਲ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੋਅਰੂਮ ਦੇ ਨੇੜੇ ਲੱਗੇ ਹੋਰ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।

Next Story
ਤਾਜ਼ਾ ਖਬਰਾਂ
Share it