Begin typing your search above and press return to search.

ਤਨਜਾਨੀਆ ਵਿਚ ਖਾਨ ਢਹਿਣ ਕਾਰਨ 22 ਲੋਕਾਂ ਦੀ ਮੌਤ

ਡੋਡੋਮਾ, 15 ਜਨਵਰੀ, ਨਿਰਮਲ : ਤਨਜ਼ਾਨੀਆ ਦੇ ਸਿਮਿਊ ਖੇਤਰ ਵਿਚ ਇਕ ਖਾਨ ਦੇ ਢਹਿ ਜਾਣ ਨਾਲ 22 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ 13 ਜਨਵਰੀ ਰਾਤ 11 ਵਜੇ ਵਾਪਰਿਆ। ਜਿਸ ਤੋਂ ਬਾਅਦ ਬਚਾਅ ਕਾਰਜ ਚਲਾਇਆ ਗਿਆ। ਤਨਜ਼ਾਨੀਆ ਦੇ ਅਖਬਾਰ ਦਿ ਸਿਟੀਜ਼ਨ ਮੁਤਾਬਕ ਹਾਦਸੇ ਤੋਂ ਬਾਅਦ ਖਾਨ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਬਚਾਅ ਮੁਹਿੰਮ […]

22 people died due to mine collapse in Tanzania
X

Editor EditorBy : Editor Editor

  |  15 Jan 2024 8:10 AM IST

  • whatsapp
  • Telegram

ਡੋਡੋਮਾ, 15 ਜਨਵਰੀ, ਨਿਰਮਲ : ਤਨਜ਼ਾਨੀਆ ਦੇ ਸਿਮਿਊ ਖੇਤਰ ਵਿਚ ਇਕ ਖਾਨ ਦੇ ਢਹਿ ਜਾਣ ਨਾਲ 22 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ 13 ਜਨਵਰੀ ਰਾਤ 11 ਵਜੇ ਵਾਪਰਿਆ। ਜਿਸ ਤੋਂ ਬਾਅਦ ਬਚਾਅ ਕਾਰਜ ਚਲਾਇਆ ਗਿਆ। ਤਨਜ਼ਾਨੀਆ ਦੇ ਅਖਬਾਰ ਦਿ ਸਿਟੀਜ਼ਨ ਮੁਤਾਬਕ ਹਾਦਸੇ ਤੋਂ ਬਾਅਦ ਖਾਨ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਬਚਾਅ ਮੁਹਿੰਮ ਚਲਾਈ ਗਈ। ਇਸ ਦੇ ਨਾਲ ਹੀ ਹੁਣ ਤਕ 22 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਬਚਾਅ ਕਾਰਜ ਅਜੇ ਵੀ ਜਾਰੀ ਹੈ। ਸਿਮਿਊ ਰੀਜਨਲ ਫਾਇਰ ਐਂਡ ਰੈਸਕਿਊ ਕਮਾਂਡਰ ਨੇ ਦੱਸਿਆ ਕਿ ਇਹ ਸਾਰੇ ਲੋਕ ਨਾਜਾਇਜ਼ ਮਾਈਨਿੰਗ ਦੇ ਇਰਾਦੇ ਨਾਲ ਖਾਨ ਵਿਚ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ
ਭਾਰੀ ਮੀਂਹ ਦੌਰਾਨ ਮਾਈਨਿੰਗ ਕਾਰਨ ਖਾਨ ਦਾ ਇਕ ਹਿੱਸਾ ਢਹਿ ਗਿਆ
ਅਤੇ ਜਿਸ ਕਾਰਨ ਲੋਕ ਅੰਦਰ ਫਸ ਗਏ। ਇਸ ਦੇ ਨਾਲ ਹੀ ਕੁਝ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਭਾਰੀ ਮੀਂਹ ਕਾਰਨ ਖਾਨ ਡਿੱਗ ਗਈ ਅਤੇ ਲੋਕਾਂ ਦੀ ਮੌਤ ਹੋ ਗਈ।
ਤਨਜ਼ਾਨੀਆ ਦੀ ਰਾਸ਼ਟਰਪਤੀ ਸਾਮੀਆ ਸੁਲੁਹੂ ਹਸਨ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ- ਮਾਰੇ ਗਏ ਸਾਰੇ ਲੋਕ ਆਪਣੀ ਰੋਜ਼ੀ-ਰੋਟੀ, ਆਪਣੇ ਪਰਿਵਾਰਾਂ ਅਤੇ ਸਾਡੇ ਦੇਸ਼ ਦੇ ਵਿਕਾਸ ਲਈ ਖਾਣਾਂ ਵਿਚ ਕੰਮ ਕਰਨ ਗਏ ਸਨ। ਸਾਡੀ ਫੌਜ ਅਤੇ ਸੁਰੱਖਿਆ ਗਾਰਡ ਸਥਾਨਕ ਨੇਤਾਵਾਂ ਦੀ ਮਦਦ ਨਾਲ ਖਾਣ ਵਿੱਚ ਫਸੇ ਹੋਰ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ
ਲਗਾਤਾਰ ਪੈ ਰਹੀ ਕੜਾਕੇ ਦੀ ਠੰਢ ਅਤੇ ਧੁੰਦ ਕਾਰਨ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਣ ਵਾਲੀਆਂ ਜ਼ਿਆਦਾਤਰ ਉਡਾਣਾਂ ਦਾ ਸਮਾਂ ਬਦਲਿਆ ਜਾ ਰਿਹਾ ਹੈ। ਅਜਿਹੇ ’ਚ ਐਤਵਾਰ ਨੂੰ ਖਾਸ ਕਰਕੇ ਅੰਮ੍ਰਿਤਸਰ-ਦਿੱਲੀ ਰੂਟ ਕਾਫੀ ਪ੍ਰਭਾਵਿਤ ਹੋਇਆ ਅਤੇ ਏਅਰਪੋਰਟ ’ਤੇ ਆਉਣ ਵਾਲੇ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦਿੱਲੀ ਲਈ ਉਡਾਣਾਂ ਸਮੇਂ ’ਤੇ ਨਾ ਉਤਰਨ ਕਾਰਨ ਯਾਤਰੀਆਂ ਨੇ ਹਵਾਈ ਅੱਡੇ ’ਤੇ ਹੰਗਾਮਾ ਕੀਤਾ। ਹਾਲਾਂਕਿ ਏਅਰਲਾਈਨ ਸਟਾਫ ਵੱਲੋਂ ਯਾਤਰੀਆਂ ਨੂੰ ਮੌਸਮ ਨਾਲ ਜੁੜੀ ਸਾਰੀ ਜਾਣਕਾਰੀ ਦੇਣ ਤੋਂ ਬਾਅਦ ਹੀ ਯਾਤਰੀ ਕੁਝ ਸ਼ਾਂਤ ਹੋਏ।
ਹਾਲਾਂਕਿ ਯਾਤਰੀਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਕੋਈ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ, ਜਦੋਂ ਕਿ ਠੰਢ ਵਿਚ ਉਹ ਬੱਚਿਆਂ ਨਾਲ ਇੱਧਰ-ਉਧਰ ਭਟਕ ਰਹੇ ਹਨ। ਜਾਣਕਾਰੀ ਮੁਤਾਬਕ ਇੰਡੀਗੋ ਦੀ ਫਲਾਈਟ ਜਿਸ ਨੇ ਸਵੇਰੇ 6.05 ਵਜੇ ਏਅਰਪੋਰਟ ਤੋਂ ਉਡਾਣ ਭਰਨੀ ਸੀ, ਨੇ 11.20 ’ਤੇ ਉਡਾਨ ਭਰੀ। ਇਸੇ ਤਰ੍ਹਾਂ 6.50 ਦੀ ਫਲਾਈਟ ਨੇ 12.16 ’ਤੇ ਉਡਾਣ ਭਰੀ। ਇੰਡੀਗੋ ਦੀ ਫਲਾਈਟ ਜੋ 7.30 ’ਤੇ ਰਵਾਨਾ ਹੋਣੀ ਸੀ, ਨੇ 12.58 ’ਤੇ ਉਡਾਣ ਭਰੀ। ਇੰਡੀਗੋ ਦੀ ਫਲਾਈਟ ਜੋ 10.05 ਵਜੇ ਰਵਾਨਾ ਹੋਣੀ ਸੀ, ਨੇ 2.32 ਵਜੇ ਉਡਾਣ ਭਰੀ। ਇੰਡੀਗੋ ਦੀ ਫਲਾਈਟ ਜੋ 11.05 ’ਤੇ ਰਵਾਨਾ ਹੋਣੀ ਸੀ, ਨੇ ਸ਼ਾਮ 6.45 ’ਤੇ ਉਡਾਣ ਭਰੀ। ਅਜਿਹੇ ’ਚ ਦਿੱਲੀ ਰੂਟ ’ਤੇ ਫਲਾਈਟ ਟਾਈਮ ’ਚ ਚਾਰ ਤੋਂ ਪੰਜ ਘੰਟੇ ਦੀ ਦੇਰੀ ਕਾਰਨ ਯਾਤਰੀ ਪ੍ਰੇਸ਼ਾਨ ਹੁੰਦੇ ਰਹੇ। ਅਜਿਹੇ 20 ਤੋਂ ਵੱਧ ਯਾਤਰੀ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੇ ਸਨ, ਜਿਨ੍ਹਾਂ ਦੀ ਦਿੱਲੀ ਏਅਰਪੋਰਟ ’ਤੇ ਕਨੈਕਟਿਡ ਫਲਾਈਟ ਸੀ। ਦਿੱਲੀ ਹਵਾਈ ਅੱਡੇ ’ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਯਾਤਰੀਆਂ ਨੇ ਅਮਰੀਕਾ, ਆਸਟ੍ਰੇਲੀਆ ਅਤੇ ਹੋਰ ਕਈ ਦੇਸ਼ਾਂ ਲਈ ਉਡਾਣਾਂ ਲੈਣੀਆਂ ਸਨ। ਪਰ ਇੱਥੇ ਫਲਾਈਟ ਘੰਟਿਆਂਬੱਧੀ ਲੇਟ ਹੋਣ ਕਾਰਨ ਉਹ ਯਾਤਰੀ ਵੀ ਆਪਣੀ ਕਨੈਕਟਿਡ ਫਲਾਈਟ ਤੋਂ ਖੁੰਝ ਗਏ।
Next Story
ਤਾਜ਼ਾ ਖਬਰਾਂ
Share it