ਕਿਸਾਨ ਅੰਦੋਲਨ ਕਾਰਨ 21 ਹਜ਼ਾਰ ਟਿਕਟਾਂ ਰੱਦ, 93 ਲੱਖ ਰੁਪਏ ਕੀਤੇ ਗਏ ਵਾਪਸ
ਚੰਡੀਗੜ੍ਹ, 13 ਮਈ, ਪਰਦੀਪ ਸਿੰਘ: ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕੀਤੇ ਗਏ। ਅੰਦੋਲਨ ਦੌਰਾਨ ਰੇਲਵੇ ਦਾ ਚੱਕਾ ਜਾਮ ਕੀਤਾ ਗਿਆ ਕਈ ਥਾਵਾਂ ਉੱਤੇ ਰੇਲਾਂ ਰੱਦ ਕਰਨੀਆਂ ਪਈਆਂ। ਕਿਸਾਨੀ ਅੰਦੋਲਨ ਕਰਕੇ 3500 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਜ਼ਿਕਰਯੋਗ ਹੈ ਕਿ 17 ਅਪ੍ਰੈਲ ਤੋਂ 12 ਮਈ ਤੱਕ 21 ਹਜ਼ਾਰ ਟਿਕਟਾਂ ਰੱਦ ਕੀਤੀਆਂ ਗਈਆ ਅਤੇ ਇਸ […]
By : Editor Editor
ਚੰਡੀਗੜ੍ਹ, 13 ਮਈ, ਪਰਦੀਪ ਸਿੰਘ: ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕੀਤੇ ਗਏ। ਅੰਦੋਲਨ ਦੌਰਾਨ ਰੇਲਵੇ ਦਾ ਚੱਕਾ ਜਾਮ ਕੀਤਾ ਗਿਆ ਕਈ ਥਾਵਾਂ ਉੱਤੇ ਰੇਲਾਂ ਰੱਦ ਕਰਨੀਆਂ ਪਈਆਂ। ਕਿਸਾਨੀ ਅੰਦੋਲਨ ਕਰਕੇ 3500 ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਜ਼ਿਕਰਯੋਗ ਹੈ ਕਿ 17 ਅਪ੍ਰੈਲ ਤੋਂ 12 ਮਈ ਤੱਕ 21 ਹਜ਼ਾਰ ਟਿਕਟਾਂ ਰੱਦ ਕੀਤੀਆਂ ਗਈਆ ਅਤੇ ਇਸ ਦੌਰਾਨ 93 ਲੱਖ ਰੁਪਏ ਯਾਤਰੀਆਂ ਨੂੰ ਰਿਫੰਡ ਵਜੋਂ ਵਾਪਸ ਕੀਤੇ ਗਏ।
ਦੂਜੇ ਪਾਸੇ ਕਿਸਾਨਾਂ ਦੇ ਅੰਦੋਲਨ ਕਾਰਨ ਅੰਬਾਲਾ ਕੈਂਟ ਸਟੇਸ਼ਨ 'ਤੇ ਯਾਤਰੀਆਂ ਦੀ ਭੀੜ ਲਗਾਤਾਰ ਵਧਦੀ ਜਾ ਰਹੀ ਹੈ। ਸਭ ਤੋਂ ਵੱਧ ਭੀੜ ਪਲੇਟਫਾਰਮ 1, 2, 3 ਅਤੇ 4 'ਤੇ ਹੈ ਕਿਉਂਕਿ ਦਿੱਲੀ, ਅੰਮ੍ਰਿਤਸਰ ਅਤੇ ਜੰਮੂ ਤੋਂ ਆਉਣ ਵਾਲੀਆਂ ਜ਼ਿਆਦਾਤਰ ਟਰੇਨਾਂ ਇਨ੍ਹਾਂ ਪਲੇਟਫਾਰਮਾਂ ਤੋਂ ਚੱਲ ਰਹੀਆਂ ਹਨ।
ਕਿਸਾਨਾਂ ਅੰਦੋਲਨ ਕਰਕੇ ਕਈ ਰੇਲਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲਦੀਆਂ ਹਨ ਜਿਸ ਕਰਕੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਰੇਲਾਂ ਰੋਕਣ ਦਾ ਸਾਨੂੰ ਕੋਈ ਚਾਅ ਨਹੀਂ ਹੈ ਅਤੇ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਾ ਕਰੇ ਤਾਂ ਕਿ ਅੰਦੋਲਨ ਖਤਮ ਹੋ ਕੇ ਅਸੀ ਆਪਣੇ ਘਰਾਂ ਵਿੱਚ ਵਾਪਸ ਜਾ ਸਕੀਏ।
ਇਹ ਵੀ ਪੜ੍ਹੋ:
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਕੇਂਦਰ ਵਿੱਚ ਭਾਈਵਾਲ ਸਰਕਾਰ ਬਣਨ ਉਤੇ ਪੰਜਾਬ ਤੇ ਦਿੱਲੀ ਦੀ ਤਰਜ਼ ਉਤੇ ਕੇਂਦਰ ਵਿੱਚ ਵੀ ਗਾਰੰਟੀਆਂ ਪੂਰੀਆਂ ਕਰੇਗੀ।
ਧੂਰੀ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਅੱਜ ਸਾਡੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਕੇਂਦਰ ਵਿੱਚ ਭਾਈਵਾਲ ਸਰਕਾਰ ਬਣਨ ਉੱਤੇ ਪੂਰੀਆਂ ਕੀਤੀਆਂ ਜਾਣ ਵਾਲੀਆਂ 10 ਗਾਰੰਟੀਆਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਉਵੇਂ ਹੀ ਪੂਰਾ ਕੀਤਾ ਜਾਵੇਗਾ ਜਿਵੇਂ ਦਿੱਲੀ ਅਤੇ ਪੰਜਾਬ ਵਿੱਚ ਆਪ ਸਰਕਾਰ ਵੱਲੋਂ ਕੀਤਾ ਗਿਆ।
ਮੀਤ ਹੇਅਰ ਨੇ ਦੱਸਿਆ ਕਿ ਪਹਿਲੀ ਗਾਰੰਟੀ ਵਿੱਚ ਵਿੱਚ ਦੇਸ਼ ਭਰ ਵਿੱਚ 24 ਘੰਟੇ ਬਿਜਲੀ ਦੇਣੀ ਅਤੇ ਗਰੀਬਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ।ਦੂਜੀ ਗਾਰੰਟੀ ਵਿੱਚ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਬਣਾਉਣਾ ਹੈ, ਤੀਜੀ ਗਾਰੰਟੀ ਵਿੱਚ ਸਾਰਿਆਂ ਨੂੰ ਸਸਤਾ ਤੇ ਬਿਹਤਰ ਇਲਾਜ ਦੇਣਾ ਅਤੇ ਹਰ ਜ਼ਿਲ੍ਹੇ ਵਿੱਚ ਮੁਹੱਲਾ ਕਲੀਨਿਕ ਖੋਲ੍ਹਣਾ, ਚੌਥੀ ਗਾਰੰਟੀ ਵਿੱਚ ਰਾਸ਼ਟਰ ਸੁਰੱਖਿਆ ਦੀ ਹੈ ਜਿਸ ਵਿੱਚ ਚੀਨ ਦਾ ਦਖਲ ਰੋਕਣਾ, ਪੰਜਵੀਂ ਗਾਰੰਟੀ ਵਿੱਚ ਅਗਨੀਵੀਰ ਯੋਜਨਾ ਬੰਦ ਕਰ ਕੇ ਫੌਜ ਵਿੱਚ ਪੱਕੀ ਨੌਕਰੀ ਸ਼ੁਰੂ ਕਰਨਾ, ਛੇਵੀਂ ਗਾਰੰਟੀ ਵਿੱਚ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤਹਿਤ ਫਸਲ ਦਾ ਪੂਰਾ ਪੈਸਾ ਦੇਣਾ, ਸੱਤਵੀਂ ਗਾਰੰਟੀ ਬੇਰੁਜ਼ਗਾਰੀ ਨੂੰ ਦੂਰ ਕਰਨ ਉਤੇ ਜੰਗੀ ਪੱਧਰ ਉਤੇ ਕੰਮ ਕਰਨਾ, ਅੱਠਵੀਂ ਗਾਰੰਟੀ ਵਿੱਚ ਭਾਜਪਾ ਦੀ ਤਾਨਾਸ਼ਾਹੀ ਰੋਕਣਾ, ਨੌਵੀਂ ਗਾਰੰਟੀ ਵਿੱਚ ਦਿੱਲੀ ਨੂੰ ਮੁਕੰਮਲ ਸੂਬਾ ਬਣਾਉਣਾ ਅਤੇ ਦਸਵੀਂ ਗਾਰੰਟੀ ਵਿੱਚ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਕਰਦੇ ਹੋਏ ਜੀਐਸਟੀ ਨੂੰ ਪੀਐਮਐਲਏ ਤੋਂ ਬਾਹਰ ਕਰਨਾ।