Begin typing your search above and press return to search.
2024 ਚੜ੍ਹਦਿਆਂ ਹੀ ਅੱਠ ਅਰਬ ਤੋਂ ਵੀ ਟੱਪ ਜਾਵੇਗੀ ਦੁਨੀਆ ਦੀ ਜਨਸੰਖਿਆ
ਵਾਸ਼ਿੰਗਟਨ, 30 ਦਸੰਬਰ, ਨਿਰਮਲ : ਦੁਨੀਆ ਭਰ ਵਿਚ ਜਨਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ। ਅਮਰੀਕੀ ਜਨਗਣਨਾਂ ਬਿਓਰੋ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਸਾਲ 2024 ਦੀ ਇੱਕ ਜਨਵਰੀ ਦੀ ਅੱਧੀ ਰਾਤ ਨੂੰ ਦੁਨੀਆ ਦੀ ਜਨਸੰਖਿਆ 8 ਅਰਬ ਨੂੰ ਪਾਰ ਕਰ ਜਾਵੇਗੀ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਿਛਲੇ ਇੱਕ ਸਾਲ ਵਿੱਚ ਵਿਸ਼ਵ ਦੀ ਆਬਾਦੀ […]
By : Editor Editor
ਵਾਸ਼ਿੰਗਟਨ, 30 ਦਸੰਬਰ, ਨਿਰਮਲ : ਦੁਨੀਆ ਭਰ ਵਿਚ ਜਨਸੰਖਿਆ ਲਗਾਤਾਰ ਵਧਦੀ ਜਾ ਰਹੀ ਹੈ। ਅਮਰੀਕੀ ਜਨਗਣਨਾਂ ਬਿਓਰੋ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਸਾਲ 2024 ਦੀ ਇੱਕ ਜਨਵਰੀ ਦੀ ਅੱਧੀ ਰਾਤ ਨੂੰ ਦੁਨੀਆ ਦੀ ਜਨਸੰਖਿਆ 8 ਅਰਬ ਨੂੰ ਪਾਰ ਕਰ ਜਾਵੇਗੀ।
ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਪਿਛਲੇ ਇੱਕ ਸਾਲ ਵਿੱਚ ਵਿਸ਼ਵ ਦੀ ਆਬਾਦੀ ਵਿੱਚ ਸਾਢੇ 7 ਕਰੋੜ ਲੋਕਾਂ ਦਾ ਵਾਧਾ ਹੋਇਆ ਹੈ। ਇਸ ਨਾਲ ਨਵੇਂ ਸਾਲ ਦੇ ਦਿਨ ਯਾਨੀ 1 ਜਨਵਰੀ ਨੂੰ ਇਹ ਵਾਧਾ ਅੱਠ ਅਰਬ ਤੋਂ ਵੱਧ ਹੋ ਜਾਵੇਗਾ। ਪਿਛਲੇ ਸਾਲ ਵਿਸ਼ਵ ਭਰ ਵਿੱਚ ਵਿਕਾਸ ਦਰ ਸਿਰਫ਼ ਇੱਕ ਫ਼ੀਸਦੀ ਤੋਂ ਵੀ ਘੱਟ ਸੀ। ਜਨਗਣਨਾ ਬਿਊਰੋ ਦੇ ਅੰਕੜਿਆਂ ਦੇ ਅਨੁਸਾਰ, 2024 ਦੇ ਸ਼ੁਰੂ ਵਿੱਚ ਦੁਨੀਆ ਭਰ ਵਿੱਚ ਹਰ ਸਕਿੰਟ ਵਿੱਚ 4.3 ਜਨਮ ਅਤੇ ਦੋ ਮੌਤਾਂ ਹੋਣ ਦੀ ਸੰਭਾਵਨਾ ਹੈ।
ਅਧਿਕਾਰਤ ਅੰਕੜਿਆਂ ਦੇ ਅਨੁਸਾਰ, ਪਿਛਲੇ ਸਾਲ ਵਿਚ 75,162,541 ਦਾ ਵਾਧਾ ਹੋਇਆ ਹੈ, ਜਿਸ ਨਾਲ 1 ਜਨਵਰੀ, 2024 ਨੂੰ ਵਿਸ਼ਵ ਦੀ ਅਨੁਮਾਨਿਤ ਆਬਾਦੀ 8,019,876,189 ਹੋ ਗਈ ਹੈ।
ਹਾਲਾਂਕਿ, ਘਟਦੀ ਜਣਨ ਦਰ ਅਤੇ ਨੌਜਵਾਨਾਂ ਦੇ ਛੋਟੇ ਅਨੁਪਾਤ ਵਰਗੇ ਕਾਰਕਾਂ ਦੇ ਕਾਰਨ, ਜਨਗਣਨਾ ਬਿਊਰੋ ਦਾ ਅੰਦਾਜ਼ਾ ਹੈ ਕਿ ਨੌਂ ਅਰਬ ਦੀ ਆਬਾਦੀ ਤੱਕ ਪਹੁੰਚਣ ਵਿੱਚ 14 ਸਾਲਾਂ ਤੋਂ ਵੱਧ ਸਮਾਂ ਲੱਗੇਗਾ। ਇਸ ਤੋਂ ਇਲਾਵਾ, 10 ਅਰਬ ਤੱਕ ਪਹੁੰਚਣ ਲਈ ਸਾਢੇ 16 ਸਾਲ ਲੱਗਣ ਦਾ ਅਨੁਮਾਨ ਹੈ। ਇਹ ਅਨੁਮਾਨ ਹੌਲੀ ਵਿਕਾਸ ਦਰ ਨੂੰ ਦਰਸਾਉਂਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਵਿਡ -19 ਮਹਾਂਮਾਰੀ ਨੇ ਆਬਾਦੀ ਵਾਧੇ ਨੂੰ ਵੀ ਪ੍ਰਭਾਵਿਤ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ
ਪੰਜਾਬ ਦੇ ਕਪੂਰਥਲਾ ’ਚ ਇਕ ਐਨਆਰਆਈ ਦੇ ਘਰ ਦੇ ਬਾਹਰ ਗੋਲੀਬਾਰੀ ਕਾਰਨ ਦਹਿਸ਼ਤ ਫੈਲ ਗਈ। ਕੁਝ ਦਿਨ ਪਹਿਲਾਂ 5 ਕਰੋੜ ਰੁਪਏ ਦੀ ਫਿਰੌਤੀ ਦੀ ਵੀ ਮੰਗ ਕੀਤੀ ਗਈ ਸੀ। ਮੁਲਜ਼ਮ ਨੇ ਆਪਣੀ ਪਛਾਣ ਲਾਰੇਂਸ ਬਿਸ਼ਨੋਈ ਦੇ ਭਰਾ ਵਜੋਂ ਦੱਸੀ ਸੀ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਕਪੂਰਥਲਾ ਜ਼ਿਲ੍ਹੇ ਦੇ ਪਿੰਡ ਕੋਕਲਪੁਰ ਦੇ ਰਹਿਣ ਵਾਲੇ ਇੱਕ ਪ੍ਰਵਾਸੀ ਭਾਰਤੀ ਦੇ ਘਰ ਦੇ ਬਾਹਰ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। 14 ਨਵੰਬਰ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਭਰਾ ਹੋਣ ਦਾ ਦਾਅਵਾ ਕਰਕੇ ਐਨਆਰਆਈ ਤੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਉਸ ਸਮੇਂ ਥਾਣਾ ਕੋਤਵਾਲੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਹੁਣ ਵੀਰਵਾਰ ਰਾਤ ਨੂੰ ਐਨਆਰਆਈ ਦੇ ਘਰ ਦੇ ਬਾਹਰ ਗੋਲੀਬਾਰੀ ਹੋਈ।
ਪਰਵਾਸੀ ਭਾਰਤੀ ਪਰਿਵਾਰ ਨੂੰ 14 ਨਵੰਬਰ ਸ਼ਾਮ 7:30 ਵਜੇ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਸੀ।
ਕਾਲਰ ਨੇ ਲਾਰੇਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਦੱਸ ਕੇ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪੁਲਸ ਨੇ ਗੁਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਸੀ। ਵਿਸ਼ੇਸ਼ ਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਦਾ ਕਹਿਣਾ ਹੈ ਕਿ ਕਪੂਰਥਲਾ ਦੀ ਐਸਐਸਪੀ ਵਤਸਲਾ ਗੁਪਤਾ ਖੁਦ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਕੁਝ ਅਹਿਮ ਸੁਰਾਗ ਮਿਲੇ ਹਨ।
ਸ਼ੁੱਕਰਵਾਰ ਨੂੰ ਅਰਪਿਤ ਸ਼ੁਕਲਾ ਨੇ ਦਾਅਵਾ ਕੀਤਾ ਸੀ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕੰਟਰੋਲ ’ਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਿਛਲੇ ਇੱਕ ਸਾਲ ਦੌਰਾਨ ਸੂਬੇ ਭਰ ਵਿੱਚ 49 ਗੈਂਗਸਟਰਾਂ ਦੇ ਐਨਕਾਊਂਟਰ ਨੂੰ ਉਨ੍ਹਾਂ ਸਾਰੇ ਅਪਰਾਧੀ ਅਨਸਰਾਂ ਲਈ ਇੱਕ ਖੁੱਲੀ ਚੇਤਾਵਨੀ ਕਰਾਰ ਦਿੱਤਾ ਹੈ ਜੋ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਹਨ ਅਤੇ ਪੁਲਿਸ ’ਤੇ ਗੋਲੀ ਚਲਾਉਣ ਦੀ ਹਿੰਮਤ ਰੱਖਦੇ ਹਨ। ਏਡੀਜੀਪੀ ਨੇ ਕਿਹਾ ਕਿ ਗੈਂਗਸਟਰਾਂ ਖ਼ਿਲਾਫ਼ ਪੁਲਸ ਕਾਰਵਾਈ ਜਾਰੀ ਰਹੇਗੀ। ਸੂਬੇ ਦੀਆਂ ਜੇਲ੍ਹਾਂ ਵਿੱਚ ਮੋਬਾਈਲ, ਨਸ਼ੇ ਅਤੇ ਹੋਰ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਵਿਭਾਗ ਵਿੱਚ ਉੱਚ ਪੱਧਰੀ ਕੰਮ ਚੱਲ ਰਿਹਾ ਹੈ।
Next Story