ਪਟਿਆਲਾ ਵਿਚ 2 ਮਹਿਲਾ ਡਰੱਗ ਤਸਕਰ ਗ੍ਰਿਫਤਾਰ
ਲੁਧਿਆਣਾ, 11 ਦਸੰਬਰ, ਨਿਰਮਲ : ਪਟਿਆਲਾ ਦੇ ਥਾਣਾ ਸਦਰ ਰਾਜਪੁਰਾ ਇਲਾਕੇ ਵਿੱਚ ਅਫੀਮ ਸਪਲਾਈ ਕਰਨ ਜਾ ਰਹੀਆਂ ਦੋ ਔਰਤਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਇਨ੍ਹਾਂ ਦੋਵਾਂ ਔਰਤਾਂ ਨੂੰ ਸਦਰ ਰਾਜਪੁਰਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੀਆਂ ਗਈਆਂ ਔਰਤਾਂ ਦਿੱਲੀ ਦੇ ਸੀਲਮਪੁਰ ਥਾਣਾ ਖੇਤਰ ਦੇ ਉਸਮਾਨਪੁਰ ਦੀ ਰਹਿਣ ਵਾਲੀ ਜੈਸਮੀਨ ਅਤੇ ਇਸੇ ਇਲਾਕੇ ਦੀ […]
By : Editor Editor
ਲੁਧਿਆਣਾ, 11 ਦਸੰਬਰ, ਨਿਰਮਲ : ਪਟਿਆਲਾ ਦੇ ਥਾਣਾ ਸਦਰ ਰਾਜਪੁਰਾ ਇਲਾਕੇ ਵਿੱਚ ਅਫੀਮ ਸਪਲਾਈ ਕਰਨ ਜਾ ਰਹੀਆਂ ਦੋ ਔਰਤਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਇਨ੍ਹਾਂ ਦੋਵਾਂ ਔਰਤਾਂ ਨੂੰ ਸਦਰ ਰਾਜਪੁਰਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੀਆਂ ਗਈਆਂ ਔਰਤਾਂ ਦਿੱਲੀ ਦੇ ਸੀਲਮਪੁਰ ਥਾਣਾ ਖੇਤਰ ਦੇ ਉਸਮਾਨਪੁਰ ਦੀ ਰਹਿਣ ਵਾਲੀ ਜੈਸਮੀਨ ਅਤੇ ਇਸੇ ਇਲਾਕੇ ਦੀ ਰਹਿਣ ਵਾਲੀ ਜ਼ਰੀਨ ਹੈ।
ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਥਾਣਾ ਸਦਰ ਰਾਜਪੁਰਾ ਦੇ ਇੰਚਾਰਜ ਕਿਰਪਾਲ ਸਿੰਘ ਦੀ ਨਿਗਰਾਨੀ ਹੇਠ ਏਐਸਆਈ ਪਰਮਜੀਤ ਸਿੰਘ ਅਤੇ ਪੁਲੀਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਜਿੱਥੇ ਇਨ੍ਹਾਂ ਦੋਵਾਂ ਔਰਤਾਂ ਕੋਲੋਂ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਹੁੰਦੇ ਹੀ ਐਫਆਈਆਰ ਦਰਜ ਕੀਤੀ ਗਈ।
ਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਪਟਿਆਲਾ ਪੁਲਸ ਪਿਛਲੇ ਕੁਝ ਸਮੇਂ ਤੋਂ ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ। ਇਸ ਤਹਿਤ ਪੁਲਿਸ ਪਾਰਟੀ ਨੇ ਰਾਜਪੁਰਾ ਦੇ ਪਿੰਡ ਉਪਲਹੇੜੀ ਸਥਿਤ ਜਸ਼ਨ ਹੋਟਲ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਨਾਕੇ ’ਤੇ ਆਉਣ-ਜਾਣ ਵਾਲੇ ਹਰ ਵਾਹਨ ਅਤੇ ਬੱਸ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਅੰਬਾਲਾ ਵੱਲੋਂ ਆ ਰਹੀ ਬੱਸ ਨੂੰ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ, ਇਸੇ ਦੌਰਾਨ ਪੁਲਸ ਨੂੰ ਦੇਖ ਕੇ ਦੋ ਔਰਤਾਂ ਬੱਸ ਦੇ ਪਿਛਲੇ ਦਰਵਾਜ਼ੇ ਤੋਂ ਹੇਠਾਂ ਉਤਰ ਕੇ ਸਰਵਿਸ ਰੋਡ ਵੱਲ ਚੱਲਣ ਲੱਗੀਆਂ। ਸ਼ੱਕ ਪੈਣ ’ਤੇ ਪੁਲਸ ਪਾਰਟੀ ਨੇ ਇਨ੍ਹਾਂ ਦੋਵਾਂ ਔਰਤਾਂ ਨੂੰ ਰੋਕ ਕੇ ਤਲਾਸ਼ੀ ਲੈਣ ’ਤੇ ਅਫੀਮ ਬਰਾਮਦ ਕੀਤੀ।