Begin typing your search above and press return to search.

ਜੇਲ੍ਹ 'ਚ ਪਤੀ ਲਈ ਨਸ਼ਾ ਲੈ ਕੇ ਆਈਆਂ 2 ਪਤਨੀਆਂ

ਫਰੀਦਕੋਟ : ਫਰੀਦਕੋਟ ਕੇਂਦਰੀ ਜੇਲ 'ਚ ਬੰਦ ਆਪਣੇ ਪਤੀ ਨੂੰ ਮਿਲਣ ਆਈਆਂ ਦੋ ਔਰਤਾਂ ਨੂੰ ਜੇਲ ਸਟਾਫ ਨੇ ਚੈਕਿੰਗ ਦੌਰਾਨ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮ ਔਰਤਾਂ ਕੋਲੋਂ ਕਰੀਬ 30 ਗ੍ਰਾਮ ਹੈਰੋਇਨ, 105 ਗ੍ਰਾਮ ਨਸ਼ੀਲਾ ਪਦਾਰਥ ਅਤੇ ਇੱਕ ਸਮਾਰਟ ਫ਼ੋਨ ਬਰਾਮਦ ਕੀਤਾ ਹੈ। Police ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। […]

ਜੇਲ੍ਹ ਚ ਪਤੀ ਲਈ ਨਸ਼ਾ ਲੈ ਕੇ ਆਈਆਂ 2 ਪਤਨੀਆਂ
X

Editor (BS)By : Editor (BS)

  |  17 Sept 2023 9:00 AM IST

  • whatsapp
  • Telegram

ਫਰੀਦਕੋਟ : ਫਰੀਦਕੋਟ ਕੇਂਦਰੀ ਜੇਲ 'ਚ ਬੰਦ ਆਪਣੇ ਪਤੀ ਨੂੰ ਮਿਲਣ ਆਈਆਂ ਦੋ ਔਰਤਾਂ ਨੂੰ ਜੇਲ ਸਟਾਫ ਨੇ ਚੈਕਿੰਗ ਦੌਰਾਨ ਕਾਬੂ ਕਰ ਲਿਆ। ਪੁਲਿਸ ਨੇ ਮੁਲਜ਼ਮ ਔਰਤਾਂ ਕੋਲੋਂ ਕਰੀਬ 30 ਗ੍ਰਾਮ ਹੈਰੋਇਨ, 105 ਗ੍ਰਾਮ ਨਸ਼ੀਲਾ ਪਦਾਰਥ ਅਤੇ ਇੱਕ ਸਮਾਰਟ ਫ਼ੋਨ ਬਰਾਮਦ ਕੀਤਾ ਹੈ। Police ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਔਰਤਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਫ਼ਰੀਦਕੋਟ ਸਿਟੀ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਜੇਲ੍ਹ ਪ੍ਰਸ਼ਾਸਨ ਵੱਲੋਂ ਫ਼ਰੀਦਕੋਟ ਸਿਟੀ ਥਾਣੇ ਨੂੰ ਦਿੱਤੀ ਸ਼ਿਕਾਇਤ ਵਿੱਚ ਸਹਾਇਕ ਜੇਲ੍ਹ ਸੁਪਰਡੈਂਟ ਕਰਮਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਪ੍ਰੀਤੀ ਪਤਨੀ ਸਤੀਸ਼ ਕੁਮਾਰ ਅਤੇ ਸਿਮਰਨ ਕੌਰ ਪਤਨੀ ਪ੍ਰਦੀਪ ਸਿੰਘ ਵਾਸੀ ਕੱਚਾ ਗੋਨਿਆਣਾ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਆਪੋ-ਆਪਣੀ ਮੁਲਾਕਾਤ ਕੀਤੀ ਸੀ। 16 ਸਤੰਬਰ ਨੂੰ ਫਰੀਦਕੋਟ ਜੇਲ 'ਚ ਬੰਦ ਪਤੀ ਨੂੰ ਮਿਲਣ ਆਏ ਸਨ।

ਪਰ ਉਕਤ ਮੁਲਾਕਾਤ ਤੋਂ ਪਹਿਲਾਂ ਜਦੋਂ ਜੇਲ੍ਹ ਸਟਾਫ਼ ਵੱਲੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਦੋਵਾਂ ਔਰਤਾਂ ਕੋਲੋਂ 30 ਗ੍ਰਾਮ ਹੈਰੋਇਨ, 105 ਗ੍ਰਾਮ ਕਾਲਾ ਨਸ਼ੀਲਾ ਪਦਾਰਥ ਅਤੇ ਇੱਕ ਸਮਾਰਟ ਫ਼ੋਨ ਬਰਾਮਦ ਹੋਇਆ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਔਰਤਾਂ ਜੇਲ੍ਹ ਵਿੱਚ ਬੰਦ ਵਿਸ਼ਾਲ ਸਿੰਘ ਨਾਮਕ ਵਿਅਕਤੀ ਲਈ ਨਸ਼ੇ ਲਿਆਉਂਦੀਆਂ ਸਨ।

Next Story
ਤਾਜ਼ਾ ਖਬਰਾਂ
Share it