Begin typing your search above and press return to search.

ਅਮਰੀਕਾ ’ਚ 2 ਟਰੱਕਾਂ ਦੀ ਟੱਕਰ, ਪੰਜਾਬੀ ਡਰਾਈਵਰ ਦੀ ਮੌਤ

ਬੂਨ ਕਾਊਂਟੀ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਡਿਆਨਾ ਸੂਬੇ ਵਿਚ ਦੋ ਟਰੱਕਾਂ ਦੀ ਟੱਕਰ ਦੌਰਾਨ ਪੰਜਾਬੀ ਟਰੱਕ ਡਰਾਈਵਰ ਸਣੇ ਦੋ ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬੂਨ ਕਾਊਂਟੀ ਵਿਚ ਇਕ ਇੰਟਰਸੈਕਸ਼ਨ ’ਤੇ ਦੋ ਟਰੱਕਾਂ ਅਤੇ ਇਕ ਕਾਰ ਦੀ ਟੱਕਰ ਮਗਰੋਂ ਜ਼ੋਰਦਾਰ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਦੋਹਾਂ ਟਰੱਕਾਂ ਦੇ […]

2 trucks collided in USA Punjabi driver died
X

Editor EditorBy : Editor Editor

  |  7 Nov 2023 9:29 AM IST

  • whatsapp
  • Telegram

ਬੂਨ ਕਾਊਂਟੀ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਇੰਡਿਆਨਾ ਸੂਬੇ ਵਿਚ ਦੋ ਟਰੱਕਾਂ ਦੀ ਟੱਕਰ ਦੌਰਾਨ ਪੰਜਾਬੀ ਟਰੱਕ ਡਰਾਈਵਰ ਸਣੇ ਦੋ ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬੂਨ ਕਾਊਂਟੀ ਵਿਚ ਇਕ ਇੰਟਰਸੈਕਸ਼ਨ ’ਤੇ ਦੋ ਟਰੱਕਾਂ ਅਤੇ ਇਕ ਕਾਰ ਦੀ ਟੱਕਰ ਮਗਰੋਂ ਜ਼ੋਰਦਾਰ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਦੋਹਾਂ ਟਰੱਕਾਂ ਦੇ ਡਰਾਈਵਰ ਮੌਕੇ ’ਤੇ ਦਮ ਤੋੜ ਗਏ ਜਦਕਿ ਕਾਰ ਡਰਾਈਵਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।

ਰਣਜੀਤ ਸਿੰਘ ਬੈਨੀਪਾਲ ਵਜੋਂ ਕੀਤੀ ਗਈ ਸ਼ਨਾਖਤ

ਪੰਜਾਬੀ ਟਰੱਕ ਡਰਾਈਵਰ ਦੀ ਸ਼ਨਾਖਤ ਫਰਿਜ਼ਨੋ ਨਾਲ ਸਬੰਧਤ 30 ਸਾਲ ਦੇ ਰਣਜੀਤ ਸਿੰਘ ਬੈਨੀਪਾਲ ਵਜੋਂ ਕੀਤੀ ਗਈ ਹੈ। ਦੂਜਾ ਡਰਾਈਵਰ ਇੰਡਿਆਨਾਪੌਲਿਸ ਸ਼ਹਿਰ ਨਾਲ ਸਬੰਧਤ ਸੀ ਜਿਸ ਦੀ ਸ਼ਨਾਖਤ 31 ਸਾਲ ਦੇ ਕੈਵਿਨ ਬੈਰੀਐਂਟੌਸ ਵਜੋਂ ਕੀਤੀ ਗਈ ਹੈ। ਰਣਜੀਤ ਸਿੰਘ ਬੈਨੀਪਾਲ ਦੇ ਦੋਸਤਾਂ ਵੱਲੋਂ ਉਸ ਦੇ ਪਰਵਾਰ ਦੀ ਮਦਦ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਗੁਰਿੰਦਰ ਹੁੰਦਲ ਨੇ ਗੋਫੰਡਮੀ ਪੇਜ ’ਤੇ ਆਰਥਿਕ ਸਹਾਇਤਾ ਦੀ ਅਪੀਲ ਕਰਦਿਆਂ ਲਿਖਿਆ ਕਿ ਦੁੱਖ ਦੀ ਇਸ ਘੜੀ ਦੌਰਾਨ ਪਰਵਾਰ ਨੂੰ ਸਹਾਰੇ ਦੀ ਜ਼ਰੂਰਤ ਹੈ।

Next Story
ਤਾਜ਼ਾ ਖਬਰਾਂ
Share it