Begin typing your search above and press return to search.
ਸਲਮਾਨ ਖ਼ਾਨ ਦੇ ਫਾਰਮ ਹਾਊਸ ’ਚ ਵੜ ਰਹੇ 2 ਸ਼ੱਕੀ ਕਾਬੂ
ਮੁੰਬਈ, 9 ਜਨਵਰੀ, ਨਿਰਮਲ : ਸਲਮਾਨ ਖਾਨ ਦੇ ਪਨਵੇਲ ਫਾਰਮ ਹਾਊਸ ’ਚ ਦੋ ਲੋਕਾਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਮੁੱਢਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਦੋਵਾਂ ਨੇ ਝਾੜੀਆਂ ਤੇ ਕੰਡਿਆਲੀਆਂ ਤਾਰਾਂ ਨੂੰ ਕੱਟ ਕੇ ਫਾਰਮ ਹਾਊਸ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਸਲਮਾਨ ਖਾਨ […]
By : Editor Editor
ਮੁੰਬਈ, 9 ਜਨਵਰੀ, ਨਿਰਮਲ : ਸਲਮਾਨ ਖਾਨ ਦੇ ਪਨਵੇਲ ਫਾਰਮ ਹਾਊਸ ’ਚ ਦੋ ਲੋਕਾਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਮੁੱਢਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਦੋਵਾਂ ਨੇ ਝਾੜੀਆਂ ਤੇ ਕੰਡਿਆਲੀਆਂ ਤਾਰਾਂ ਨੂੰ ਕੱਟ ਕੇ ਫਾਰਮ ਹਾਊਸ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਸਲਮਾਨ ਖਾਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਜਾਨੋਂ ਮਾਰਨ ਦੀ ਧਮਕੀ ਮਿਲ ਚੁੱਕੀ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਉਹ ਹਰ ਸਮੇਂ ਸਖ਼ਤ ਸੁਰੱਖਿਆ ਹੇਠ ਰਹਿੰਦੇ ਹਨ। ਇਹ ਘਟਨਾ 4 ਜਨਵਰੀ ਦੀ ਹੈ।
ਮੁਲਜ਼ਮਾਂ ਦੇ ਨਾਂ ਅਜੇੇਸ਼ ਕੁਮਾਰ ਓਮਪ੍ਰਕਾਸ਼ ਗਿੱਲ ਤੇ ਗੁਰਸੇਵਕ ਸਿੰਘ ਤੇਜਸਿੰਘ ਸਿੱਖ ਹੈ। ਉਨ੍ਹਾਂ ਨੇ ਫਾਰਮ ਹਾਊਸ ’ਤੇ ਤਾਇਨਾਤ ਸੁਰੱਖਿਆ ਗਾਰਡਾਂ ਨੂੰ ਕਿਹਾ ਕਿ ਉਹ ਸਲਮਾਨ ਖਾਨ ਦੇ ਪ੍ਰਸ਼ੰਸਕ ਹਨ ਤੇ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ। ਹਾਲਾਂਕਿ, ਉਨ੍ਹਾਂ ਨੇ ਗਾਰਡਜ਼ ਨੂੰ ਆਪਣੇ ਨਾਂ ਗਲਤ ਦੱਸੇ ਸਨ। ਪੁੱਛਗਿੱਛ ਤੋਂ ਬਾਅਦ ਪਤਾ ਲੱਗਾ ਕਿ ਦੋਵਾਂ ਕੋਲ ਜਾਅਲੀ ਆਧਾਰ ਕਾਰਡ ਸਨ। ਦੋਵਾਂ ਵਿਰੁੱਧ ਆਈਪੀਸੀ ਦੀ ਧਾਰਾ 420 ਭਾਵ ਧੋਖਾਧੜੀ ਕਰਨ ਦੀ ਕੋਸ਼ਿਸ਼, ਧਾਰਾ 448 ਯਾਨੀ ਟਰੇਸ ਪਾਸਿੰਗ, ਧਾਰਾ 465 ਧੋਖਾਧੜੀ, ਧਾਰਾ 468 ਅਤੇ ਧਾਰਾ 471 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।
ਮੁਲਜ਼ਮਾਂ ਕੋਲੋਂ ਕੋਈ ਹਥਿਆਰ ਨਹੀਂ ਮਿਲਿਆ ਹੈ। ਇਸ ਤਰ੍ਹਾਂ ਕੰਡਿਆਲੀ ਤਾਰ ਤੋੜ ਕੇ ਫਾਰਮ ਹਾਊਸ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਸ਼ੱਕੀ ਹੈ। ਦੱਸ ਦੇਈਏ ਕਿ ਮੁਲਜ਼ਮਾਂ ਦੇ ਨਾਂ ਅਜੇੇਸ਼ ਕੁਮਾਰ ਗਿੱਲ ਅਤੇ ਗੁਰਸੇਵਕ ਸਿੰਘ ਹਨ। ਨਵੀਂ ਮੁੰਬਈ ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਜਾਣਕਾਰੀ ਮਿਲੀ ਹੈ ਕਿ ਇਹ ਦੋਵੇਂ ਪੰਜਾਬ ਅਤੇ ਰਾਜਸਥਾਨ ਦੇ ਰਹਿਣ ਵਾਲੇ ਹਨ। ਇਸ ਮਾਮਲੇ ਵਿੱਚ ਪੁਲਿਸ ਹਰਕਤ ਵਿੱਚ ਆ ਗਈ ਹੈ। ਪੂਰੇ ਮਾਮਲੇ ਬਾਰੇ ਪੁਲਿਸ ਦੇ ਡਿਪਟੀ ਕਮਿਸ਼ਨਰ ਪੰਕਜ ਦਹਾਣੇ ਨੇ ਕਿਹਾ- ਦੋਵੇਂ ਮੁਲਜ਼ਮ ਆਪਣੇ ਪਿੰਡ ਵਿੱਚ ਝਗੜੇ ਕਾਰਨ ਮੁੰਬਈ ਆਏ ਸਨ। ਉਹ ਬੋਰੀਵਲੀ ਦੇ ਇੱਕ ਗੈਸਟ ਹਾਊਸ ਵਿੱਚ ਠਹਿਰੇ ਸਨ।
ਜਦੋਂ ਉਸ ਕੋਲੋਂ ਉਸ ਦਾ ਆਈਡੀ ਕਾਰਡ ਮੰਗਿਆ ਗਿਆ ਤਾਂ ਉਸ ਨੇ ਐਪ ਤੋਂ ਜਾਅਲੀ ਆਈਡੀ ਕਾਰਡ ਬਣਾ ਕੇ ਦਿਖਾਇਆ। ਦੋਵੇਂ ਮੁੰਬਈ ਸਥਿਤ ਕਈ ਅਦਾਕਾਰਾਂ ਦੇ ਘਰ ਗਏ ਅਤੇ ਉੱਥੇ ਤਸਵੀਰਾਂ ਵੀ ਖਿਚਵਾਈਆਂ। ਇਸ ਤੋਂ ਬਾਅਦ ਦੋਵਾਂ ਨੇ ਸਲਮਾਨ ਖਾਨ ਦੇ ਪਨਵੇਲ ਫਾਰਮ ਹਾਊਸ ’ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮਾਂ ਖ਼ਿਲਾਫ਼ ਫਰਜ਼ੀ ਆਈਡੀ ਕਾਰਡ ਅਤੇ ਟਰੇਸ ਪਾਸਿੰਗ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
Next Story