Begin typing your search above and press return to search.

ਕੈਨੇਡਾ ਵਿਚ 2 ਪੰਜਾਬੀ ਨੌਜਵਾਨਾਂ ਨੇ ਦਮ ਤੋੜਿਆ

ਰਿਚਮੰਡ ਹਿਲ, 29 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਪਹਿਲਾ ਮਾਮਲਾ ਉਨਟਾਰੀਓ ਦੇ ਯਾਰਕ ਰੀਜਨ ਵਿਚ ਸਾਹਮਣੇ ਆਇਆ ਜਿਥੇ 29 ਸਾਲ ਦਾ ਰਵਿੰਦਰ ਸਿੰਘ ਵਿਰਕ ਆਪਣੀ ਕਾਰ ਮਰਿਆ ਹੋਇਆ ਮਿਲਿਆ ਜੋ 2018 ਵਿਚ ਕੈਨੇਡਾ ਆਇਆ ਸੀ। ਦੂਜੀ ਘਟਨਾ ਦੌਰਾਨ ਐਲਗੋਮਾ ਯੂਨੀਵਰਸਿਟੀ ਦਾ ਸੂਰਯਾਦੀਪ […]

ਕੈਨੇਡਾ ਵਿਚ 2 ਪੰਜਾਬੀ ਨੌਜਵਾਨਾਂ ਨੇ ਦਮ ਤੋੜਿਆ
X

Editor EditorBy : Editor Editor

  |  29 May 2024 11:33 AM IST

  • whatsapp
  • Telegram

ਰਿਚਮੰਡ ਹਿਲ, 29 ਮਈ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਪਹਿਲਾ ਮਾਮਲਾ ਉਨਟਾਰੀਓ ਦੇ ਯਾਰਕ ਰੀਜਨ ਵਿਚ ਸਾਹਮਣੇ ਆਇਆ ਜਿਥੇ 29 ਸਾਲ ਦਾ ਰਵਿੰਦਰ ਸਿੰਘ ਵਿਰਕ ਆਪਣੀ ਕਾਰ ਮਰਿਆ ਹੋਇਆ ਮਿਲਿਆ ਜੋ 2018 ਵਿਚ ਕੈਨੇਡਾ ਆਇਆ ਸੀ। ਦੂਜੀ ਘਟਨਾ ਦੌਰਾਨ ਐਲਗੋਮਾ ਯੂਨੀਵਰਸਿਟੀ ਦਾ ਸੂਰਯਾਦੀਪ ਸਿੰਘ ਡਰਾਈਵਿੰਗ ਟੈਸਟ ਤੋਂ ਕੁਝ ਪਲਾਂ ਬਾਅਦ ਹੀ ਦਮ ਤੋੜ ਗਿਆ। ਦੋਹਾਂ ਮਾਮਲਿਆਂ ਵਿਚ ਮੌਤ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

ਯਾਰਕ ਰੀਜਨ ਵਿਚ ਪਿੰਡ ਕੰਧਵਾਲਾ ਦੇ ਰਵਿੰਦਰ ਸਿੰਘ ਦੀ ਮੌਤ

ਰਵਿੰਦਰ ਸਿੰਘ ਵਿਰਕ ਉਰਫ ਕਾਕਾ ਵਿਰਕ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੰਧਵਾਲਾ ਹਾਜ਼ਰ ਖਾਂ ਨਾਲ ਸਬੰਧਤ ਸੀ ਅਤੇ ਪੰਜਾਬ ਰਹਿੰਦੇ ਉਸ ਦੇ ਪਰਵਾਰਕ ਮੈਂਬਰਾਂ ਮੁਤਾਬਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ। ਰਵਿੰਦਰ ਸਿੰਘ ਵਿਰਕ ਨੇ ਬੀਟੈਕ ਕੀਤੀ ਸੀ ਅਤੇ ਉਸ ਦੇ ਕੈਨੇਡਾ ਪੁੱਜਣ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਦੇ ਪਿਤਾ ਸਦੀਵੀ ਵਿਛੋੜਾ ਦੇ ਗਏ। ਪੰਜਾਬ ਰਹਿੰਦੇ ਉਸ ਦੇ ਪਰਵਾਰ ਵਿਚ ਬਜ਼ੁਰਗ ਮਾਂ ਤੋਂ ਇਲਾਵਾ ਦੋ ਭੈਣਾਂ ਅਤੇ ਇਕ ਭਰਾ ਸ਼ਾਮਲ ਹੈ ਜਿਨ੍ਹਾਂ ਦੀ ਸਾਰੀ ਜ਼ਿੰਮੇਵਾਰੀ ਰਵਿੰਦਰ ਸਿੰਘ ਦੇ ਮੋਢਿਆਂ ’ਤੇ ਸੀ। ਰਵਿੰਦਰ ਸਿੰਘ ਦੀ ਕਜ਼ਨ ਅਮਨਦੀਪ ਕੌਰ ਵਿਰਕ ਵੱਲੋਂ ਉਸ ਦੇ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਉਧਰ ਪਿੰਡ ਕੰਧਵਾਲਾ ਰਹਿੰਦੇ ਰਵਿੰਦਰ ਸਿੰਘ ਦੇ ਪਰਵਾਰਕ ਮੈਂਬਰਾਂ ਮੁਤਾਬਕ ਉਹ ਗੀਤਕਾਰੀ ਅਤੇ ਗਾਇਕੀ ਦਾ ਸ਼ੌਕ ਰਖਦਾ ਸੀ ਅਤੇ ਉਸ ਨੇ ਕੈਨੇਡਾ ਪੁੱਜ ਕੇ ਆਪਣੇ ਦੋ ਗੀਤ ‘ਨੋ ਮਨੀ’ ਅਤੇ ‘ਵਾਇ ਯੂ ਹੇਟ’ ਸਿਰਲੇਖ ਅਧੀਨ ਰਿਕਾਰਡ ਕਰਵਾਏ ਸਨ।

ਡਰਾਈਵਿੰਗ ਟੈਸਟ ਮਗਰੋਂ ਸੂਰਯਾਦੀਪ ਸਿੰਘ ਦੀ ਗਈ ਜਾਨ

ਪਰਵਾਰ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਇਕ ਰੈਸਟੋਰੈਂਟ ਵਿਚ ਗਿਆ ਅਤੇ ਖਾਣਾ ਖਾਣ ਮਗਰੋਂ ਜਦੋਂ ਸਾਰੇ ਚਲੇ ਗਏ ਤਾਂ ਰਵਿੰਦਰ ਸਿੰਘ ਵੀ ਆਪਣੇ ਘਰ ਵੱਲ ਰਵਾਨਾ ਹੋਣ ਲਈ ਗੱਡੀ ਵਿਚ ਬੈਠਿਆ ਪਰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਰੈਸਟੋਰੈਂਟ ਦੇ ਸੁਰੱਖਿਆ ਗਾਰਡ ਨੇ ਸਭ ਤੋਂ ਪਹਿਲਾਂ ਰਵਿੰਦਰ ਸਿੰਘ ਨੂੰ ਬੇਸੁਧ ਹਾਲਤ ਵਿਚ ਦੇਖਿਆ ਅਤੇ ਪੁਲਿਸ ਨੂੰ ਇਤਲਾਹ ਦਿਤੀ ਗਈ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਪੋਸਟ ਮਾਰਟਮ ਰਿਪੋਰਟ ਤੋਂ ਬਾਅਦ ਹੀ ਕੋਈ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਇਸੇ ਦੌਰਾਨ ਨੌਰਥ ਯਾਰਕ ਦੇ ਜਗਨਦੀਪ ਸਿੰਘ ਵੱਲੋਂ ਸਥਾਪਤ ਗੋਫੰਡਮੀ ਪੇਜ ਰਾਹੀਂ ਸੂਰਯਾਦੀਪ ਸਿੰਘ ਦੇ ਪਰਵਾਰ ਨਾਲ ਵਾਪਰੇ ਭਾਣੇ ਦਾ ਜ਼ਿਕਰ ਕੀਤਾ ਗਿਆ ਹੈ। ਸਿਰਫ 8 ਮਹੀਨੇ ਪਹਿਲਾਂ ਕੈਨੇਡਾ ਪੁੱਜਾ ਸੂਰਯਾਦੀਪ ਸਿੰਘ ਡਰਾਈਵਿੰਗ ਟੈਸਟ ਵਾਲੇ ਦਿਨ ਕੁਝ ਘਬਰਾਇਆ ਮਹਿਸੂਸ ਹੋ ਰਿਹਾ ਸੀ। ਉਸ ਨੇ ਟੈਸਟ ਪਾਸ ਕਰ ਲਿਆ ਪਰ ਕੁਝ ਪਲਾਂ ਮਗਰੋਂ ਗੱਡੀ ਵਿਚ ਹੀ ਦਮ ਤੋੜ ਦਿਤਾ। ਜਗਨਦੀਪ ਸਿੰਘ ਮੁਤਾਬਕ ਸੂਰਯਾਦੀਪ ਸਿੰਘ ਦੇ ਮਾਪਿਆਂ ਨੇ ਕਰਜ਼ਾ ਚੁੱਕੇ ਉਸ ਨੂੰ ਕੈਨੇਡਾ ਭੇਜਿਆ ਅਤੇ ਕੁਝ ਹੀ ਮਿੰਟਾਂ ਵਿਚ ਉਸ ਦੀ ਜ਼ਿੰਦਗੀ ਖੇਰੂੰ ਖੇਰੂੰ ਹੋ ਗਈ। ਸੂਰਯਾਦੀਪ ਸਿੰਘ ਦੀ ਦੇਹ ਪੰਜਾਬ ਭੇਜਣ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ।

Next Story
ਤਾਜ਼ਾ ਖਬਰਾਂ
Share it