ਅਮਰੀਕਾ ਵਿਚ ਪੰਜਾਬਣ ਸਣੇ 2 ਜਣਿਆਂ ਦੀ ਅੱਗ ਨਾਲ ਮੌਤ
ਨਿਊ ਜਰਸੀ, 5 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਨਿਊ ਜਰਸੀ ਸੂਬੇ ਦੇ ਟੀਨੈਕ ਕਸਬੇ ਵਿਚ ਘਰ ਦੀ ਬੇਸਮੈਂਟ ਅੰਦਰ ਅੱਗ ਲੱਗਣ ਕਾਰਨ ਮਾਰੇ ਗਏ ਦੋ ਜੀਆਂ ਦੀ ਸ਼ਨਾਖਤ ਰਣਜੋਧ ਸਿੰਘ ਅਤੇ ਮਨਜਿੰਦਰ ਕੌਰ ਵਜੋਂ ਕੀਤੀ ਗਈ ਹੈ ਜਦਕਿ ਰਣਜੋਧ ਸਿੰਘ ਦੀ ਪਤਨੀ ਮਨਜੀਤ ਕੌਰ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 35 ਸਾਲ ਦੇ […]
By : Editor Editor
ਨਿਊ ਜਰਸੀ, 5 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਨਿਊ ਜਰਸੀ ਸੂਬੇ ਦੇ ਟੀਨੈਕ ਕਸਬੇ ਵਿਚ ਘਰ ਦੀ ਬੇਸਮੈਂਟ ਅੰਦਰ ਅੱਗ ਲੱਗਣ ਕਾਰਨ ਮਾਰੇ ਗਏ ਦੋ ਜੀਆਂ ਦੀ ਸ਼ਨਾਖਤ ਰਣਜੋਧ ਸਿੰਘ ਅਤੇ ਮਨਜਿੰਦਰ ਕੌਰ ਵਜੋਂ ਕੀਤੀ ਗਈ ਹੈ ਜਦਕਿ ਰਣਜੋਧ ਸਿੰਘ ਦੀ ਪਤਨੀ ਮਨਜੀਤ ਕੌਰ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
35 ਸਾਲ ਦੇ ਰਣਜੋਧ ਸਿੰਘ ਦੀ ਪਤਨੀ ਗੰਭੀਰ ਜ਼ਖਮੀ
ਮੀਡੀਆ ਰਿਪੋਰਟਾਂ ਮੁਤਾਬਕ 35 ਸਾਲ ਦੇ ਰਣਜੋਧ ਸਿੰਘ ਨੇ ਖੁਦ ਨੂੰ ਅੱਗ ਲਾਈ ਅਤੇ ਇਸ ਮਗਰੋਂ ਵਾਧਾ ਵਧ ਗਿਆ। ਰਣਜੋਧ ਸਿੰਘ ਅਤੇ ਮਨਜਿੰਦਰ ਕੌਰ ਦੇ ਰਿਸ਼ਤੇ ਬਾਰੇ ਮੀਡੀਆ ਰਿਪੋਰਟਾਂ ਵਿਚ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ। ਮਨਜਿੰਦਰ ਕੌਰ ਆਪਣੇ ਪਿੱਛੇ ਇਕ ਬੇਟਾ ਛੱਡ ਗਈ ਹੈ। ਉਧਰ ਬਰਗਨ ਕਾਊਂਟੀ ਦੇ ਪ੍ਰੌਸੀਕਿਊਟਰ ਮਾਰਕ ਮਸੇਲਾ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਮਨਜਿੰਦਰ ਕੌਰ ਦੀ ਉਮਰ 44 ਸਾਲ ਸੀ ਜਦਕਿ ਮਨਜੀਤ ਕੌਰ ਦੀ ਉਮਰ 47 ਸਾਲ ਦੱਸੀ ਜਾ ਰਹੀ ਹੈ ਜੋ ਲਿਵਿੰਗਸਟਨ ਦੇ ਕੂਪਰਮੈਨ ਮੈਡੀਕਲ ਸੈਂਟਰ ਵਿਚ ਦਾਖਲ ਹੈ।
ਮਾਮਲੇ ਨੂੰ ਗੁੱਝਾ ਭੇਤ ਦੱਸ ਰਹੀ ਪੁਲਿਸ
ਪ੍ਰੌਸੀਕਿਊਟਰ ਮਾਰਕ ਮਸੇਲਾ ਮੁਤਾਬਕ ਰਣਜੋਧ ਸਿੰਘ ਨੇ ਕੋਈ ਬਲਣਸ਼ੀਲ ਪਦਾਰਥ ਆਪਣੇ ਉਤੇ ਛਿੜਕ ਕੇ ਅੱਗ ਲਾਈ ਅਤੇ ਅਤੇ ਇਹ ਐਨੀ ਤੇਜ਼ੀ ਨਾਲ ਫੈਲੀ ਕਿ ਤਿੰਨੋ ਜਣੇ ਬੇਸਮੈਂਟ ਵਿਚ ਫਸ ਗਏ। ਰਣਜੋਧ ਸਿੰਘ ਵੱਲੋਂ ਆਪਣੇ ਆਪ ਨੂੰ ਅੱਗ ਲਾਉਣ ਦੇ ਕਾਰਨਾਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਭਗਵੰਤ ਮਾਨ ਨੇ ਕਾਂਗਰਸ ਨੂੰ ‘ਪੁਰਾਣੀ ਫਿਏਟ ਕਾਰ’ ਕਿਉਂ ਕਿਹਾ ?
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਰਾਜਪਾਲ ਦੇ ਭਾਸ਼ਣ ਵਿੱਚ ਵਿਘਨ ਪਾਉਣ ਲਈ ਪੰਜਾਬ ਕਾਂਗਰਸ ਦੇ ਮੈਂਬਰਾਂ ਦੀ ਭਾਰੀ ਆਲੋਚਨਾ ਕੀਤੀ। ਉਨ੍ਹਾਂ ਗੁੱਸੇ ਵਿੱਚ ਕਾਂਗਰਸ ਪਾਰਟੀ ਦੀ ਤੁਲਨਾ ਪੁਰਾਣੀ ਫਿਏਟ ਕਾਰ ਨਾਲ ਕੀਤੀ। ਇਸ ਦੇ ਨਾਲ ਹੀ ਸੀਐਮ ਮਾਨ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆ ਯਾਤਰਾ ‘ਤੇ ਵੀ ਸਵਾਲ ਚੁੱਕੇ ਹਨ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਕਾਰ ਗਰਮਾ-ਗਰਮ ਬਹਿਸ ਦੇਖਣ ਨੂੰ ਮਿਲੀ। ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਰੋਧੀ ਗਠਜੋੜ ਦਾ ਹਿੱਸਾ ਹਨ ਜੋ ਪੰਜਾਬ ਨੂੰ ਛੱਡ ਕੇ ਬਾਕੀ ਥਾਵਾਂ ‘ਤੇ ਇਕੱਠੇ ਚੋਣ ਲੜਨਗੇ।
ਸੀਐਮ ਮਾਨ ਨੇ ਦੱਸਿਆ ਕਿ ਅਖਿਲੇਸ਼ ਯਾਦਵ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਕਾਂਗਰਸ ਨੂੰ ਅਪਡੇਟ ਕੀਤਾ ਗਿਆ ਹੈ। ਯੂਪੀ ‘ਚ 1 ਸੀਟ ਮੰਗ ਰਹੀ ਹੈ। ਅਖਿਲੇਸ਼ ਦੀ ਗੱਲ ਦਾ ਜ਼ਿਕਰ ਕਰਦਿਆਂ ਮਾਨ ਨੇ ਕਿਹਾ ਕਿ ਕਾਂਗਰਸ ਨੇ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਸੀ ਪਰ ਸਾਢੇ ਨੌਂ ਸਾਲ ਪਹਿਲਾਂ ਉਸ ਦੀ ਮੌਤ ਹੋ ਗਈ ਸੀ। ਮਾਨ ਨੇ ਕਾਂਗਰਸ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਇੰਨੇ ਜਾਗਰੂਕ ਹਨ। ਮਾਨ ਨੇ ਅੱਗੇ ਕਿਹਾ ਕਿ ਅਸਲ ਵਿਚ ਕਾਂਗਰਸ ਫਿਏਟ ਕਾਰ ਦੇ ਪੁਰਾਣੇ ਮਾਡਲ ਵਰਗੀ ਹੈ ਜਿਸ ਨੂੰ ਅਪਡੇਟ ਨਹੀਂ ਕੀਤਾ ਜਾ ਸਕਦਾ।