ਆਂਧਰਪ੍ਰਦੇਸ਼ ਰੇਲ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 13 ਹੋਈ
ਵਿਜਿਆਨਗਰਮ, 30 ਅਕਤੂਬਰ, ਨਿਰਮਲ : ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ ਜ਼ਿਲ੍ਹੇ ਵਿੱਚ ਐਤਵਾਰ ਸ਼ਾਮ ਨੂੰ ਦੋ ਟਰੇਨਾਂ ਦੀ ਟੱਕਰ ਹੋ ਗਈ। ਇਸ ਹਾਦਸੇ ’ਚ 9 ਯਾਤਰੀਆਂ ਦੀ ਮੌਤ ਹੋ ਗਈ ਸੀ, ਜਦਕਿ ਸੋਮਵਾਰ ਸਵੇਰੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ। ਹਾਦਸੇ ’ਚ 50 ਯਾਤਰੀ ਜ਼ਖਮੀ ਹੋ ਗਏ। ਇਹ ਹਾਦਸਾ ਵਿਜ਼ੀਆਨਗਰਮ ਜ਼ਿਲ੍ਹੇ ਦੇ ਅਲਾਮੰਡਾ-ਕਾਂਕਟਪੱਲੀ […]
By : Hamdard Tv Admin
ਵਿਜਿਆਨਗਰਮ, 30 ਅਕਤੂਬਰ, ਨਿਰਮਲ : ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ ਜ਼ਿਲ੍ਹੇ ਵਿੱਚ ਐਤਵਾਰ ਸ਼ਾਮ ਨੂੰ ਦੋ ਟਰੇਨਾਂ ਦੀ ਟੱਕਰ ਹੋ ਗਈ। ਇਸ ਹਾਦਸੇ ’ਚ 9 ਯਾਤਰੀਆਂ ਦੀ ਮੌਤ ਹੋ ਗਈ ਸੀ, ਜਦਕਿ ਸੋਮਵਾਰ ਸਵੇਰੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 13 ਹੋ ਗਈ। ਹਾਦਸੇ ’ਚ 50 ਯਾਤਰੀ ਜ਼ਖਮੀ ਹੋ ਗਏ। ਇਹ ਹਾਦਸਾ ਵਿਜ਼ੀਆਨਗਰਮ ਜ਼ਿਲ੍ਹੇ ਦੇ ਅਲਾਮੰਡਾ-ਕਾਂਕਟਪੱਲੀ ਵਿਚਕਾਰ ਹੋਇਆ।
ਈਸਟ ਕੋਸਟ ਰੇਲਵੇ ਦੇ ਸੀਪੀਆਰਓ ਵਿਸ਼ਵਜੀਤ ਸਾਹੂ ਨੇ ਦੱਸਿਆ ਕਿ ਇਹ ਹਾਦਸਾ ਮਨੁੱਖੀ ਗਲਤੀ ਕਾਰਨ ਹੋਇਆ ਹੈ। ਵਿਸ਼ਾਖਾਪਟਨਮ-ਰਯਾਗੜਾ ਪੈਸੰਜਰ ਟਰੇਨ ਦੇ ਡਰਾਈਵਰ ਨੇ ਸਿਗਨਲ ਨੂੰ ਓਵਰਸ਼ੂਟ ਕਰ ਦਿੱਤਾ, ਜਿਸ ਕਾਰਨ ਇਹ ਅੱਗੇ ਚੱਲ ਰਹੀ ਵਿਸ਼ਾਖਾਪਟਨਮ-ਪਲਾਸਾ ਪੈਸੰਜਰ ਟਰੇਨ ਨਾਲ ਟਕਰਾ ਗਈ।
ਇਸ ਟੱਕਰ ਕਾਰਨ ਦੋਵੇਂ ਟਰੇਨਾਂ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਇਨ੍ਹਾਂ ਵਿੱਚੋਂ ਤਿੰਨ ਡੱਬੇ ਅੱਗੇ ਵਾਲੀ ਰੇਲ ਗੱਡੀ ਦੇ ਸਨ ਅਤੇ ਦੋ ਡੱਬੇ ਪਿੱਛੇ ਚੱਲ ਰਹੀ ਰੇਲ ਗੱਡੀ ਦੇ ਸਨ। ਬਿਸ਼ਵਜੀਤ ਸਾਹੂ ਨੇ ਦੱਸਿਆ ਕਿ ਹਾਦਸੇ ਕਾਰਨ 33 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ, 22 ਟਰੇਨਾਂ ਰੱਦ ਕੀਤੀਆਂ ਗਈਆਂ ਹਨ ਅਤੇ 11 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।