Begin typing your search above and press return to search.

ਆਸਟ੍ਰੇਲੀਆ ’ਚ ਕਾਰ ਨੇ ਦਰੜੇ 2 ਭਾਰਤੀ ਪਰਵਾਰ

ਮੈਲਬਰਨ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਆਸਟ੍ਰੇਲੀਆ ਵਿਚ ਇਕ ਦਰਦਨਾਕ ਹਾਦਸੇ ਦੌਰਾਨ ਦੋ ਭਾਰਤੀ ਪਰਵਾਰਾਂ ਦੇ ਪੰਜ ਜੀਆਂ ਦੀ ਮੌਤ ਹੋ ਗਈ। ਮੈਲਬਰਨ ਤੋਂ ਤਕਰੀਬਨ 100 ਕਿਲੋਮੀਟਰ ਦੂਰ ਡੇਲਜ਼ਫਰਡ ਕਸਬੇ ਵਿਚ ਇਕ ਹੋਟਲ ਦੇ ਬਾਹਰ ਬਣੇ ਬੀਅਰ ਗਾਰਡਨ ਵਿਚ ਬੈਠੇ ਦਰਜਨਾਂ ਲੋਕ ਖਾਣੇ ਦਾ ਲੁਤਫ ਲੈ ਰਹੇ ਸਨ ਕਿ ਅਚਾਨਕ ਇਕ ਬੇਕਾਬੂ ਕਾਰ ਉਨ੍ਹਾਂ ਉਤੇ […]

2 Indian families killed by a car in Australia

Editor EditorBy : Editor Editor

  |  7 Nov 2023 2:03 AM GMT

  • whatsapp
  • Telegram
  • koo

ਮੈਲਬਰਨ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਆਸਟ੍ਰੇਲੀਆ ਵਿਚ ਇਕ ਦਰਦਨਾਕ ਹਾਦਸੇ ਦੌਰਾਨ ਦੋ ਭਾਰਤੀ ਪਰਵਾਰਾਂ ਦੇ ਪੰਜ ਜੀਆਂ ਦੀ ਮੌਤ ਹੋ ਗਈ। ਮੈਲਬਰਨ ਤੋਂ ਤਕਰੀਬਨ 100 ਕਿਲੋਮੀਟਰ ਦੂਰ ਡੇਲਜ਼ਫਰਡ ਕਸਬੇ ਵਿਚ ਇਕ ਹੋਟਲ ਦੇ ਬਾਹਰ ਬਣੇ ਬੀਅਰ ਗਾਰਡਨ ਵਿਚ ਬੈਠੇ ਦਰਜਨਾਂ ਲੋਕ ਖਾਣੇ ਦਾ ਲੁਤਫ ਲੈ ਰਹੇ ਸਨ ਕਿ ਅਚਾਨਕ ਇਕ ਬੇਕਾਬੂ ਕਾਰ ਉਨ੍ਹਾਂ ਉਤੇ ਜਾ ਚੜ੍ਹੀ।

ਹਾਦਸੇ ਦੌਰਾਨ ਪੰਜ ਜਣੇ ਦਮ ਤੋੜ ਗਏ ਜਿਨ੍ਹਾਂ ਵਿਚ ਪ੍ਰਤਿਭਾ ਸ਼ਰਮਾ, ਉਸ ਦੇ ਪਤੀ ਜਤਿਨ ਚੁੱਘ ਅਤੇ 9 ਸਾਲ ਦੀ ਬੇਟੀ ਅਨਵੀ ਤੋਂ ਇਲਾਵਾ ਵਿਵੇਕ ਭਾਟੀਆ ਅਤੇ ਉਸ ਦਾ ਵੱਡਾ ਬੇਟਾ ਸ਼ਾਮਲ ਹਨ ਜਦਕਿ ਵਿਵੇਕ ਦੀ ਪਤਨੀ ਰੁਚੀ ਭਾਟੀਆ ਅਤੇ ਛੇ ਸਾਲ ਦਾ ਬੇਟਾ ਅਬੀਰ ਜ਼ਖਮੀ ਹੋ ਗਏ।

2 ਬੱਚਿਆਂ ਸਣੇ 5 ਜਣਿਆਂ ਨੇ ਤੋੜਿਆ ਦਮ

ਆਸਟ੍ਰੇਲੀਆ ਸਿੱਖ ਸਪੋਰਟ ਗਰੁੱਪ ਦੇ ਸਕੱਤਰ ਗੁਰਜੀਤ ਸਿੰਘ ਨੇ ਪ੍ਰਤਿਭਾ ਸ਼ਰਮਾ 2020 ਵਿਚ ਬਤੌਰ ਵਾਲੰਟੀਅਰ ਉਨ੍ਹਾਂ ਦੀ ਜਥੇਬੰਦੀ ਵਿਚ ਸ਼ਾਮਲ ਹੋਈ ਅਤੇ ਕੁਆਰਨਟੀਨ ਕੀਤੇ ਲੋਕਾਂ ਤੱਕ ਖਾਣਾ ਅਤੇ ਦਵਾਈ ਪਹੁੰਚਾਉਣ ਵਿਚ ਮਦਦ ਕਰਨ ਲੱਗੀ। ਪ੍ਰਤਿਭਾ ਸ਼ਰਮਾ ਆਪਣੇ ਪਤੀ ਨਾਲ ਪੁਆਇੰਟ ਕੁਕ ਵਿਖੇ ਰਹਿ ਰਹੀ ਸੀ ਅਤੇ ਛੁੱਟੀਆਂ ਮਨਾਉਣ ਡੇਲਜ਼ਫਰਡ ਕਸਬੇ ਵਿਚ ਆਈ।

Next Story
ਤਾਜ਼ਾ ਖਬਰਾਂ
Share it