2.5 ਲੱਖ ਭਾਰਤੀਆਂ ਨੂੰ ਵਿਜ਼ਟਰ ਵੀਜ਼ਾ ਜਾਰੀ ਕਰੇਗਾ ਅਮਰੀਕਾ
ਨਵੀਂ ਦਿੱਲੀ, 2 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਵਿਜ਼ਟਰ ਵੀਜ਼ੇ ਲਈ ਉਡੀਕ ਸਮਾਂ 542 ਦਿਨ ਤੋਂ ਘਟ ਕੇ ਸਿਰਫ 37 ਦਿਨ ਰਹਿ ਗਿਆ ਹੈ ਅਤੇ ਇਸ ਦਾ ਮੁੱਖ ਕਾਰਨ ਨਵੀਂ ਦਿੱਲੀ ਸਥਿਤ ਅੰਬੈਸੀ ਵੱਲੋਂ ਢਾਈ ਲੱਖ ਵੀਜ਼ਾ ਇੰਟਰਵਿਊ ਸਲੌਟ ਜਾਰੀ ਕਰਨਾ ਦੱਸਿਆ ਜਾ ਰਿਹਾ ਹੈ। ਟੂਰਿਸਟ ਅਤੇ ਬਿਜ਼ਨਸ ਕੈਟੇਗਰੀਜ਼ ਵਿਚ ਸਭ ਤੋਂ ਵੱਧ ਫਾਇਦਾ […]
By : Editor Editor
ਨਵੀਂ ਦਿੱਲੀ, 2 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਵਿਜ਼ਟਰ ਵੀਜ਼ੇ ਲਈ ਉਡੀਕ ਸਮਾਂ 542 ਦਿਨ ਤੋਂ ਘਟ ਕੇ ਸਿਰਫ 37 ਦਿਨ ਰਹਿ ਗਿਆ ਹੈ ਅਤੇ ਇਸ ਦਾ ਮੁੱਖ ਕਾਰਨ ਨਵੀਂ ਦਿੱਲੀ ਸਥਿਤ ਅੰਬੈਸੀ ਵੱਲੋਂ ਢਾਈ ਲੱਖ ਵੀਜ਼ਾ ਇੰਟਰਵਿਊ ਸਲੌਟ ਜਾਰੀ ਕਰਨਾ ਦੱਸਿਆ ਜਾ ਰਿਹਾ ਹੈ। ਟੂਰਿਸਟ ਅਤੇ ਬਿਜ਼ਨਸ ਕੈਟੇਗਰੀਜ਼ ਵਿਚ ਸਭ ਤੋਂ ਵੱਧ ਫਾਇਦਾ ਪਹਿਲੀ ਵਾਰ ਇੰਟਰਵਿਊ ਲਈ ਪੁੱਜਣ ਵਾਲਿਆਂ ਨੂੰ ਹੋਵੇਗਾ। ਦਿੱਲੀ ਵਿਖੇ ਇੰਟਰਵਿਊ ਦਾ ਉਡੀਕ ਸਮਾਂ ਭਾਵੇਂ ਕਾਫੀ ਹੱਦ ਤੱਕ ਘਟ ਗਿਆ ਹੈ ਪਰ ਮੁੰਬਈ, ਚੇਨਈ ਅਤੇ ਹੈਦਰਾਬਾਦ ਦੇ ਕੌਂਸਲੇਟਸ ਵਿਚ ਇਹ ਹੁਣ ਵੀ ਕਾਫ਼ੀ ਜ਼ਿਆਦਾ ਨਜ਼ਰ ਆ ਰਿਹਾ ਹੈ।
ਵਿਜ਼ਟਰ ਵੀਜ਼ਾ ਲਈ ਇੰਟਰਵਿਊ ਦਾ ਉਡੀਕ ਸਮਾਂ ਸਿਰਫ 37 ਦਿਨ ’ਤੇ ਆਇਆ
ਮੁੰਬਈ ਵਿਖੇ ਵੀਜ਼ਾ ਇੰਟਰਵਿਊ ਵਾਸਤੇ 322 ਦਿਨ ਉਡੀਕ ਕਰਨੀ ਪੈ ਰਿਹਾ ਹੈ ਜਦਕਿ ਪਿਛਲੇ ਹਫਤੇ ਉਡੀਕ ਸਮਾਂ 596 ਦਿਨ ਦਰਜ ਕੀਤਾ ਗਿਆ। ਚੇਨਈ ਵਿਖੇ 341 ਦਿਨ ਬਾਅਦ ਵੀਜ਼ਾ ਇੰਟਰਵਿਊ ਆਉਣ ਦੇ ਆਸਾਰ ਹਨ ਜਦਕਿ ਪਿਛਲੇ ਹਫਤੇ ਤੱਕ ਡੇਢ ਸਾਲ ਦੀ ਉਡੀਕ ਕਰਨੀ ਪੈ ਰਹੀ ਸੀ। ਇਥੇ ਦਸਣਾ ਬਣਦਾ ਹੈ ਕਿ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੈਟੀ ਨੇ ਮੌਜੂਦਾ ਵਰ੍ਹੇ ਦੌਰਾਨ 10 ਲੱਖਵਾਂ ਵੀਜ਼ਾ ਆਪਣੇ ਹੱਥਾਂ ਨਾਲ ਜਾਰੀ ਕਰਦਿਆਂ ਅੰਬੈਸੀ ਵੱਲੋਂ ਬਣਾਏ ਨਵੇਂ ਰਿਕਾਰਡ ’ਤੇ ਚਾਨਣਾ ਪਾਇਆ। ਇਨ੍ਹਾਂ ਵਿਚ ਸਟੂਡੈਂਟ ਵੀਜ਼ਾ ਹਾਸਲ ਕਰਨ ਵਾਲੇ ਵੀ ਸ਼ਾਮਲ ਸਨ ਪਰ ਸਾਲ ਦੇ ਬਾਕੀ ਸਮੇਂ ਦੌਰਾਨ ਹੋਰ ਵੀਜ਼ੇ ਜਾਰੀ ਕਰਨ ਦੀ ਪ੍ਰਕਿਰਿਆ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।