2-2 ਹਜ਼ਾਰ ਡਾਲਰ ਲੈਣ ਵਾਲੇ ਸੀ.ਆਰ.ਏ. ਦੇ 232 ਮੁਲਾਜ਼ਮ ਬਰਖਾਸਤ
ਔਟਵਾ, 27 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੋਰੋਨਾ ਮਹਾਂਮਾਰੀ ਦੌਰਾਨ ਕੈਨੇਡਾ ਐਮਰਜੰਸੀ ਰਿਸਪੌਂਸ ਬੈਨੇਫਿਟ ਅਧੀਨ 2-2 ਹਜ਼ਾਰ ਡਾਲਰ ਪ੍ਰਤੀ ਮਹੀਨਾ ਲੈਣ ਵਾਲੇ 232 ਮੁਲਾਜ਼ਮਾਂ ਨੂੰ ਕੈਨੇਡਾ ਰੈਵੇਨਿਊ ਏਜੰਸੀ ਨੇ ਬਰਖਾਸਤ ਕਰ ਦਿਤਾ ਹੈ। ਸਿਰਫ ਐਨਾ ਹੀ ਨਹੀਂ, ਸਾਰਿਆਂ ਨੂੰ ਬਣਦੀ ਰਕਮ ਵਾਪਸ ਕਰਨ ਲਈ ਆਖਿਆ ਗਿਆ ਹੈ ਅਤੇ ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ […]
By : Editor Editor
ਔਟਵਾ, 27 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੋਰੋਨਾ ਮਹਾਂਮਾਰੀ ਦੌਰਾਨ ਕੈਨੇਡਾ ਐਮਰਜੰਸੀ ਰਿਸਪੌਂਸ ਬੈਨੇਫਿਟ ਅਧੀਨ 2-2 ਹਜ਼ਾਰ ਡਾਲਰ ਪ੍ਰਤੀ ਮਹੀਨਾ ਲੈਣ ਵਾਲੇ 232 ਮੁਲਾਜ਼ਮਾਂ ਨੂੰ ਕੈਨੇਡਾ ਰੈਵੇਨਿਊ ਏਜੰਸੀ ਨੇ ਬਰਖਾਸਤ ਕਰ ਦਿਤਾ ਹੈ। ਸਿਰਫ ਐਨਾ ਹੀ ਨਹੀਂ, ਸਾਰਿਆਂ ਨੂੰ ਬਣਦੀ ਰਕਮ ਵਾਪਸ ਕਰਨ ਲਈ ਆਖਿਆ ਗਿਆ ਹੈ ਅਤੇ ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸੀ.ਆਰ.ਏ. ਨੇ ਦੱਸਿਆ ਕਿ ਮਹਿਕਮੇ ਦੀ ਅੰਦਰੂਨੀ ਸਮੀਖਿਆ ਦੌਰਾਨ 600 ਮੁਲਾਜ਼ਮਾਂ ਦੀ ਡੂੰਘਾਈ ਨਾਲ ਪੜਤਾਲ ਕਰਨ ਦਾ ਫੈਸਲਾ ਕੀਤਾ ਗਿਆ ਜਿਨ੍ਹਾਂ ਵਿਚੋਂ ਕੁਝ 2 ਹਜ਼ਾਰ ਡਾਲਰ ਦੀ ਐਮਰਜੰਸੀ ਸਹਾਇਤਾ ਲੈਣ ਦੇ ਅਯੋਗ ਨਹੀਂ ਸਨ।
ਬੇਰੁਜ਼ਗਾਰ ਹੋਣ ਦਾ ਡਰਾਮਾ ਕਰ ਕੇ ਹਾਸਲ ਕੀਤੀ ਸੀ ਐਮਰਜੰਸੀ ਸਹਾਇਤਾ
ਇਹ ਠੇਕੇ ’ਤੇ ਕੰਮ ਕਰਨ ਵਾਲੇ ਅਤੇ ਪਾਰਟ ਟਾਈਮ ਕੰਮ ਕਰਨ ਵਾਲੇ ਮੁਲਾਜ਼ਮ ਸਨ। 133 ਮੁਲਾਜ਼ਮਾਂ ਨੇ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਫੈਡਰਲ ਸਰਕਾਰ ਦੀ ਐਮਰਜੰਸੀ ਸਹਾਇਤਾ ਹਾਸਲ ਕੀਤੀ ਜਦਕਿ 235 ਜਣਿਆਂ ਦੀ ਪੜਤਾਲ ਮੁਕੰਮਲ ਕੀਤੀ ਜਾਣੀ ਹਾਲੇ ਬਾਕੀ ਹੈ। ਚੇਤੇ ਰਹੇ ਕਿ ਸੀ.ਆਰ.ਏ. ਦੇ ਆਪਣੇ ਮੁਲਾਜ਼ਮਾਂ ਤੋਂ ਇਲਾਵਾ ਵੀ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਕੈਨੇਡਾ ਐਮਰਜੰਸੀ ਰਿਸਪੌਂਸ ਬੈਨੇਫਿਟ ਦਾ ਨਾਜਾਇਜ਼ ਫਾਇਦਾ ਲਿਆ। ਸੀ.ਆਰ.ਏ. ਵੱਲੋਂ ਵੱਡੀ ਗਿਣਤੀ ਵਿਚ ਨੋਟਿਸ ਵੀ ਭੇਜੇ ਗਏ ਪਰ ਆਖਰਕਾਰ ਜ਼ਿਆਦਾਤਰ ਲੋਕਾਂ ਤੋਂ ਵਸੂਲੀ ਦਾ ਇਰਾਦਾ ਛੱਡ ਦਿਤਾ ਗਿਆ।