1 ਨਵੰਬਰ ਤੋਂ ਹੋਣਗੇ ਕਿਹੜੇ ਬਦਲਾਅ ?
ਚੰਡੀਗੜ੍ਹ, 30 ਅਕਤੂਬਰ (ਸਵਾਤੀ ਗੌੜ) : ਦੇਸ਼ ਵਿੱਚ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕਈ ਬਦਲਾਅ ਹੁੰਦੇ ਨੇ।ਇਹ ਬਦਲਾਅ ਸਿੱਧੇ ਤੌਰ ਤੇ ਆਮ ਲੋਕਾਂ ਦੀ ਜੇਬ ਨਾਲ ਜੁੜੇ ਹੁੰਦੇ ਹਨ।ਇੱਕ ਦਿਨ ਬਾਅਦ ਅਗਲਾ ਮਹੀਨਾ ਯਾਨੀ ਨਵੰਬਰ ਮਹੀਨੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੀ ਪਹਿਲੀ ਤਰੀਕ ਨੂੰ ਵੀ ਕਈ ਬਦਲਾਅ ਹੋਣ ਜਾ ਰਹੇ ਨੇ। […]
By : Editor Editor
ਚੰਡੀਗੜ੍ਹ, 30 ਅਕਤੂਬਰ (ਸਵਾਤੀ ਗੌੜ) : ਦੇਸ਼ ਵਿੱਚ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕਈ ਬਦਲਾਅ ਹੁੰਦੇ ਨੇ।ਇਹ ਬਦਲਾਅ ਸਿੱਧੇ ਤੌਰ ਤੇ ਆਮ ਲੋਕਾਂ ਦੀ ਜੇਬ ਨਾਲ ਜੁੜੇ ਹੁੰਦੇ ਹਨ।ਇੱਕ ਦਿਨ ਬਾਅਦ ਅਗਲਾ ਮਹੀਨਾ ਯਾਨੀ ਨਵੰਬਰ ਮਹੀਨੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੀ ਪਹਿਲੀ ਤਰੀਕ ਨੂੰ ਵੀ ਕਈ ਬਦਲਾਅ ਹੋਣ ਜਾ ਰਹੇ ਨੇ।
ਇਹਨਾਂ ਬਦਲਾਵਾਂ ਵਿੱਚ ਜੀਐਸਟੀ ਤੋਂ ਲੈਕੇ ਲੈਪਟਾਪ ਇੰਪੋਰਟ ਤੱਕ ਕਈ ਬਦਲਾਅ ਸ਼ਾਮਲ ਨੇ।1 ਨਵੰਬਰ ਤੋਂ ਐਲਪੀਜੀ, ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਬਦਲਾਅ ਹੋ ਸਕਦੇ ਨੇ ਕਿਉਂਕਿ ਨਵੀਆਂ ਕੀਮਤਾਂ ਦਾ ਐਲਾਨ ਹਰ ਮਹੀਨੇ ਦੇ ਪਹਿਲੇ ਦਿਨ ਕੀਤਾ ਜਾਂਦਾ ਹੈ। ਇਸ ਸਮੇਂ ਤਿਉਹਾਰਾਂ ਦੇ ਮੱਦੇਨਜ਼ਰ ਮੰਗ ਵਧਣ ਕਾਰਨ ਵਪਾਰਕ ਸਿਲੰਡਰਾਂ ਦੀਆਂ ਕੀਮਤਾਂ ਵਧ ਸਕਦੀਆਂ ਹਨ। ਇਹ ਵੀ ਹੋ ਸਕਦਾ ਹੈ ਕਿ ਸਰਕਾਰ ਕੀਮਤਾਂ ਵਿੱਚ ਕੋਈ ਬਦਲਾਅ ਨਾ ਕਰੇ ਤੇ ਮੌਜੂਦਾ ਰੇਟ ਹੀ ਬਰਕਰਾਰ ਰੱਖਿਆ ਜਾਵੇ। ਜੇਕਰ ਤੁਹਾਡੀ ਕੋਈ ਵੀ LIC ਪਾਲਿਸੀ ਬੰਦ ਹੋ ਗਈ ਹੈ ਤਾਂ ਇਸਨੂੰ 31 ਅਕਤੂਬਰ ਤੱਕ ਮੁੜ ਸ਼ੁਰੂ ਕਰੋ। ਤੁਸੀਂ 31 ਅਕਤੂਬਰ ਤੱਕ ਬਿਨਾਂ ਕਿਸੇ ਪਰੇਸ਼ਾਨੀ ਦੇ ਇਸਨੂੰ ਦੁਬਾਰਾ ਸ਼ੁਰੂ ਕਰ ਸਕਦੇ ਹੋ।
ਉਥੇ ਕੌਮੀ ਸੂਚਨਾ ਵਿਗਿਆਨ ਕੇਂਦਰ ਯਾਨੀ ਐਨਆਈਸੀ ਦੇ ਮੁਤਾਬਕ 100 ਕਰੋੜ ਰੁਪਏ ਯਾ ਉਸ ਤੋਂ ਵੱਧ ਦੇ ਕਾਰੋਬਾਰ ਵਾਲੇ ਬਿਜ਼ਨਸ ਨੂੰ ਇੱਕ ਨਵੰਬਰ ਤੋਂ 30- ਦਿਨਾਂ ਦੇ ਅੰਦਰ ਈ ਚਾਲਾਨ ਪੋਰਟਲ ਕੇ ਜੀਐਸਟੀ ਚਾਲਾਨ ਅਪਲੋਡ ਕਰਨਾ ਹੋਵੇਗਾ । ਦਸ ਦਈਏ ਕਿ ਜੀਐਸਟੀ ਅਥਾਰਿਟੀ ਵੱਲੋਂ ਸਤੰਬਰ ਵਿੱਚ ਇਹ ਫੈਸਲਾ ਲਿਆ ਗਿਆ ਸੀ। ਸਰਕਾਰ ਨੇ 30 ਅਕਤੂਬਰ ਤੱਕ ਐਚਐਸਐਨ 8741 ਕੈਟੇਗਰੀ ਦੇ ਤਹਿਤ ਆਉਣ ਵਾਲੇ ਲੈਪਟਾਪ ਟੈਬਲੇਟ, ਪਰਸਨਲ ਕੰਪਿਊਟਰ ਤੇ ਦੂਜੇ ਇਲੈਕਟ੍ਰਾਨਿਕ ਚੀਜਾਂ ਦੇ ਇੰਪੋਰਟ ਤੇ ਛੋਟ ਦਿੱਤੀ ਸੀ ਹਾਲਾਂਕਿ ਇੱਕ ਨਵੰਬਰ ਨੂੰ ਇਸ ਬਾਰੇ ਕੀ ਖਾਸ ਹੁੰਦਾ ਹੈ ਇਹ ਦੇਖਣਾ ਹੋਵੇਗਾ । ਬੰਬੇ ਸਟਾਕ ਐਕਸਚੈਂਜ ਯਾਨੀ ਬੀਐਸਈ ਨੇ ਕਿਹਾ ਸੀ ਕਿ 1 ਨਵੰਬਰ ਤੋਂ ਇਕਵਿਟੀ ਸੈਗਮੈਂਟ ਤੇ ਲੈਣਦੇਨ ਸ਼ੁਲਕ ਵਧਾਵੇਗਾ ।ਇਹ ਬਦਲਾਅ ਐਸਐਂਡਪੀ ਬੀਐਸਈ ਸੈਂਸੇਕਸ ਆਪਸ਼ਨ ਤੇ ਲਗਾਏ ਜਾਣਗੇ।ਲੈਣਦੇਣ ਦੀ ਲਾਗਤ ਵਧਾਉਣ ਨਾਲ ਵਪਾਰੀ ਇਸ ਨਾਲ ਵਪਾਰੀਆਂ ਖਾਸ ਤੌਰ ਤੇ ਪ੍ਰਚੂਨ ਨਿਵੇਸ਼ਕਾਂ ਤੇ ਵੀ ਮਾੜਾ ਅਸਰ ਪਵੇਗਾ।
ਖੈਰ ਹਰ ਮਹੀਨੇ ਕੁਝ ਨਾ ਕੁਝ ਬਦਲਾਅ ਹੁੰਦੇ ਹੀ ਨੇ ਜਿਸ ਦਾ ਲੋਕ ਵੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਨੇ ਪਰ ਇਸ ਵਾਰ ਤਿਉਹਾਰਾਂ ਦੀ ਹਾਲੇ ਸ਼ੁਰੂਆਤ ਹੋਈ ਹੈ ਤੇ ਲੰਮੇਂ ਸਮੇਂ ਤੱਕ ਇਹ ਤਿਉਹਾਰ ਜਾਰੀ ਰਹਿਣਗੇ।ਇਸ ਵਿਚਾਲੇ ਨਵੰਬਰ ਵਿੱਚ ਹੋਣ ਜਾ ਰਹੇ ਬਦਲਾਅ ਲੋਕਾਂ ਦੀ ਜ਼ਿੰਦਗੀ ਵਿੱਚ ਚੰਗੇ ਸਾਬਤ ਹੁੰਦੇ ਹਨ ਯਾ ਨਹੀਂ, ਇਹ ਦੇਖਣਾ ਦਿਲਚਸਪ ਹੋਵੇਗਾ।