Begin typing your search above and press return to search.

1992 ਦਾ ਝੂਠਾ ਪੁਲਿਸ ਮੁਕਾਬਲਾ: ਕੀ ਕਹਿੰਦੈ ਪੀੜਤ ਪਰਵਾਰ ਅਤੇ ਵਕੀਲ

ਅੰਮ੍ਰਿਤਸਰ : ਗਲ ਸ਼ੁਰੂ ਹੁੰਦੀ ਹੈ ਸਾਲ 29 ਅਪ੍ਰੈਲ 1992 ਤੋਂ ਅਤੇ ਖ਼ਤਮ ਹੁੰਦੀ ਹੈ ਅੱਜ 15 ਸਤੰਬਰ 2023 ਨੂੰ। ਇਸ ਦੌਰਾਨ 31 ਸਾਲ ਬੀਤ ਗਏ। ਮ੍ਰਿਤਕ ਹਰਜੀਤ ਸਿੰਘ ਦਾ ਵੱਡਾ ਪੁੱਤਰ ਰਾਮਪ੍ਰੀਤ ਸਿੰਘ ਦਸਦਾ ਹੈ ਕਿ ਜਦੋਂ ਮੇਰੇ ਪਿਤਾ ਜੀ ਗਏ ਤਾਂ ਮੈਂ ਇੱਕ ਸਾਲ ਦਾ ਸੀ ਤੇ ਅਤੇ ਮੈਂ ਅੱਜ 32 ਸਾਲ ਦਾ […]

1992 ਦਾ ਝੂਠਾ ਪੁਲਿਸ ਮੁਕਾਬਲਾ: ਕੀ ਕਹਿੰਦੈ ਪੀੜਤ ਪਰਵਾਰ ਅਤੇ ਵਕੀਲ
X

Editor (BS)By : Editor (BS)

  |  15 Sept 2023 10:22 AM IST

  • whatsapp
  • Telegram

ਅੰਮ੍ਰਿਤਸਰ : ਗਲ ਸ਼ੁਰੂ ਹੁੰਦੀ ਹੈ ਸਾਲ 29 ਅਪ੍ਰੈਲ 1992 ਤੋਂ ਅਤੇ ਖ਼ਤਮ ਹੁੰਦੀ ਹੈ ਅੱਜ 15 ਸਤੰਬਰ 2023 ਨੂੰ। ਇਸ ਦੌਰਾਨ 31 ਸਾਲ ਬੀਤ ਗਏ। ਮ੍ਰਿਤਕ ਹਰਜੀਤ ਸਿੰਘ ਦਾ ਵੱਡਾ ਪੁੱਤਰ ਰਾਮਪ੍ਰੀਤ ਸਿੰਘ ਦਸਦਾ ਹੈ ਕਿ ਜਦੋਂ ਮੇਰੇ ਪਿਤਾ ਜੀ ਗਏ ਤਾਂ ਮੈਂ ਇੱਕ ਸਾਲ ਦਾ ਸੀ ਤੇ ਅਤੇ ਮੈਂ ਅੱਜ 32 ਸਾਲ ਦਾ ਹੋ ਗਿਆ ਹਾਂ। 31 ਸਾਲ ਮੈਂ ਉਨ੍ਹਾਂ ਬਿਨਾਂ ਗੁਜ਼ਾਰੇ, ਹਰ ਦਿਨ ਤਿਉਹਾਰ 'ਤੇ ਉਹ ਯਾਦ ਆਉਂਦੇ ਹਨ, ਲੋਕਾਂ ਦੀ ਗੱਲਾਂ ਵੀ ਸੁਣੀਆਂ ਪਰ ਦਾਦਾ ਜੀ ਨੇ ਹਿੰਮਤ ਨਾ ਹਾਰੀ।

ਮ੍ਰਿਤਕ ਹਰਜੀਤ ਦੇ ਪਿਤਾ ਕਸ਼ਮੀਰ ਸਿੰਘ ਨੇ ਇਹ ਇਨਸਾਫ਼ ਦੀ ਜੰਗ ਸ਼ੁਰੂ ਕੀਤੀ ਸੀ ਅਤੇ ਰਾਮਪ੍ਰੀਤ ਨੇ ਖ਼ਤਮ ਕੀਤੀ। ਹਰਜੀਤ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਦੀ 2019 ਵਿੱਚ ਮੌਤ ਹੋਈ ਸੀ।

ਰਾਮਪ੍ਰੀਤ ਆਖਦੇ ਹਨ, "ਦਾਦਾ ਜੀ ਦੇ ਆਖ਼ਰੀ ਬਚਨ ਸਨ, 'ਕੇਸ ਨਹੀਂ ਛੱਡਣਾ, ਤੁਸੀਂ ਕੇਸ ਲੜਨਾ ਹੈ। ਅਸੀਂ ਸੱਚ ਦੇ ਰਾਹ 'ਤੇ ਤੁਰੇ ਸੀ, ਸਾਡੀ ਸਾਰਿਆਂ ਨੇ ਮਦਦ ਕੀਤੀ।"

ਰਾਮਪ੍ਰੀਤ ਆਖਦੇ ਹਨ, ਇਹ ਲੜਾਈ ਤਾਂ ਅਸੀਂ ਲੜਨੀ ਹੀ ਸੀ। ਉਹ ਆਖਦੇ ਹਨ ਕਿ ਮੁਲਜ਼ਮ ਪੁਲਿਸ ਵਾਲਿਆਂ ਨੇ ਸਾਡੇ ਰਿਸ਼ਤੇਦਾਰਾਂ ਤੱਕ ਪਹੁੰਚ ਕੀਤੀ ਕਿ ਸਾਡੀ ਕਿਸੇ ਤਰ੍ਹਾਂ ਸੁਲਹ ਕਰਾਓ ਪਰ ਦਾਦਾ ਜੀ ਨੇ ਇਹੋ ਗੱਲ ਆਖੀ ਸੀ ਕਿ 'ਤੁਸੀਂ ਮੇਰਾ ਬੇਟਾ ਮੈਨੂੰ ਮੋੜ ਦਿਓ, ਮੈਂ ਕਿਹੜੇ ਕੁਝ ਗ਼ਲਤ ਤੁਹਾਨੂੰ ਕਹਿ ਰਿਹਾ। ਮੇਰੀ ਸੁਲਹ ਹੀ ਹੈ।"

ਹਰਜੀਤ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਆਖਿਆ ਹੈ ਕਿ ਹਰਜੀਤ ਸਿੰਘ ਨੂੰ ਪੰਜਾਬ ਪੁਲਿਸ ਦੀ ਟੀਮ ਨੇ 29 ਅਪਰੈਲ 1992 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਸਠਿਆਲਾ ਨੇੜੇ ਠੱਠੀਆਂ ਬੱਸ ਸਟੈਂਡ ਤੋਂ ਚੁੱਕ ਲਿਆ ਸੀ। ਇਸ ਤੋਂ ਬਾਅਦ 12 ਮਈ 1992 ਵਿੱਚ ਹਰਜੀਤ ਸਿੰਘ ਦੇ ਨਾਲ ਦੋ ਨੌਜਵਾਨ ਜਸਪਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਮੁਕਾਬਲੇ ਤੋਂ ਬਾਅਦ ਪੁਲਿਸ ਨੇ ਹਰਜੀਤ ਸਿੰਘ ਦੀ ਲਾਸ਼ ਵੀ ਉਸ ਦੇ ਮਾਪਿਆਂ ਨੂੰ ਨਹੀਂ ਦਿੱਤੀ ਸੀ।

ਕੇਸ ਨੂੰ ਲੜਨ ਵਾਲੇ ਵਕੀਲ ਕੀ ਕਹਿੰਦੇ ਹਨ

ਹਰਜੀਤ ਸਿੰਘ ਦੇ ਕੇਸ ਨੂੰ ਲੜਨ ਵਾਲੇ ਵਕੀਲ ਜਗਜੀਤ ਸਿੰਘ ਕਹਿੰਦੇ ਹਨ, 'ਦੇਰੀ ਨਾਲ ਮਿਲੇ ਇਨਸਾਫ਼ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ ਕਿਉਂਕਿ 5 ਲੋਕਾਂ ਦੀ ਮੌਤ ਤਾਂ ਕੁਦਰਤੀ ਤੌਰ 'ਤੇ ਹੋ ਗਈ। ਉਹ ਆਪਣੀ ਜ਼ਿੰਦਗੀ ਭੋਗ ਕੇ ਗਏ। ਉਨ੍ਹਾਂ 'ਤੇ ਇਸ ਦਾ ਅਸਰ ਨਹੀਂ ਹੋਣਾ। ਬਾਕੀਆਂ ਨੇ ਆਪਣੀ ਸਰਵਿਸ ਦੇ ਸਾਰੇ ਲਾਹੇ ਲਏ, ਬਾਇੱਜ਼ਤ ਰਿਟਾਇਰਡ ਹੋਏ, ਪੈਨਸ਼ਨਾਂ ਲੈ ਰਹੇ ਸਨ। ਅਜਿਹੇ ਮਹੱਤਤਾ ਇਨਸਾਫ਼ ਦੀ ਕੀ ਰਹਿ ਗਈ।"

ਇਸ ਸਾਰੇ ਮਾਮਲੇ ਵਿਚ 57 ਗਵਾਹ ਭੁਗਤੇ 27 ਦੀ ਹੁਣ ਤਕ ਮੌਤ ਹੋ ਚੁੱਕੀ ਹੈ। ਸੀਬੀਆਈ ਨੇ ਸਾਲ 2000 ਵਿਚ ਚਾਰਜ ਸ਼ੀਟ ਪੇਸ਼ ਕੀਤੀ ਸੀ ਜਿਸ ਵਿਚ 9 ਪੁਲਿਸ ਅਫ਼ਸਰ ਦੋਸ਼ੀ ਪਾਏ ਗਏ ਸਨ। ਜਿਨ੍ਹਾਂ ਵਿਚੋ 4 ਦੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ।

ਹੁਣ ਤਿੰਨ ਸਾਬਕਾ ਪੁਲਿਸ ਵਾਲਿਆਂ ਨੂੰ ਉਮਰ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਮੁਹਾਲੀ ਦੀ ਸੀਬੀਆਈ ਅਦਾਲਤ ਨੇ ਪੁਲਿਸ ਦੇ ਤਿੰਨ ਸਾਬਕਾ ਕਰਮਚਾਰੀਆਂ ਧਰਮ ਸਿੰਘ (ਰਿਟਾ. ਡੀਐੱਸਪੀ), ਸੁਰਿੰਦਰ ਸਿੰਘ ਅਤੇ ਗੁਰਦੇਵ ਸਿੰਘ ਨੂੰ ਉਮਰ ਕੈਦ ਅਤੇ ਦੋ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

Next Story
ਤਾਜ਼ਾ ਖਬਰਾਂ
Share it