ਸੱਚ ਬੋਲਣ ’ਤੇ ਰੱਖਿਆ 18 ਕਰੋੜ ਦਾ ਇਨਾਮ
ਜਲੰਧਰ, 12 ਸਤੰਬਰ (ਰਾਜੂ ਗੁਪਤਾ) : ਅਮਰੀਕਾ ਦੇ ਕੈਲੇਫੋਰਨੀਆਂ ਸ਼ਹਿਰ ਤੋਂ ਪਾਕਿਸਤਾਨ ਵਾਹਗਾ ਬਾਰਡਰ ਰਾਹੀਂ ਪੰਜਾਬ ਵਿੱਚ ਆਪਣੀ ਗੱਡੀ ਨਾਲ ਐਂਟਰੀ ਕਰਨ ਵਾਲੇ ਅਮਰੀਕਾ ਵਾਸੀ ਲਖਵਿੰਦਰ ਸਿੰਘ ਸ਼ਾਹ ਨੇ ਕਾਫੀ ਨਾਮ ਖੱਟਿਆ ਸੀ। ਹੁਣ ਇਕ ਵਾਰ ਫਿਰ ਲਖਵਿੰਦਰ ਸ਼ਾਹ ਚਰਚਾ ਵਿੱਚ ਬਣੇ ਹੋਏ ਹਨ, ਕਿਉਂਕਿ ਇਸ ਵਾਰ ਉਨ੍ਹਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਵਿਰੁੱਧ ਹੀ ਮੋਰਚਾ […]
By : Editor (BS)
ਜਲੰਧਰ, 12 ਸਤੰਬਰ (ਰਾਜੂ ਗੁਪਤਾ) : ਅਮਰੀਕਾ ਦੇ ਕੈਲੇਫੋਰਨੀਆਂ ਸ਼ਹਿਰ ਤੋਂ ਪਾਕਿਸਤਾਨ ਵਾਹਗਾ ਬਾਰਡਰ ਰਾਹੀਂ ਪੰਜਾਬ ਵਿੱਚ ਆਪਣੀ ਗੱਡੀ ਨਾਲ ਐਂਟਰੀ ਕਰਨ ਵਾਲੇ ਅਮਰੀਕਾ ਵਾਸੀ ਲਖਵਿੰਦਰ ਸਿੰਘ ਸ਼ਾਹ ਨੇ ਕਾਫੀ ਨਾਮ ਖੱਟਿਆ ਸੀ। ਹੁਣ ਇਕ ਵਾਰ ਫਿਰ ਲਖਵਿੰਦਰ ਸ਼ਾਹ ਚਰਚਾ ਵਿੱਚ ਬਣੇ ਹੋਏ ਹਨ, ਕਿਉਂਕਿ ਇਸ ਵਾਰ ਉਨ੍ਹਾਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਵਿਰੁੱਧ ਹੀ ਮੋਰਚਾ ਖੋਲ੍ਹ ਦਿੱਤਾ।
ਉਨ੍ਹਾਂ ਕਿਹਾ ਕਿ ਉਸ ਦੇ ਪਰਿਵਾਰਕ ਮੈਂਬਰ ਹੀ ਉਸ ਨੂੰ ਬਦਨਾਮ ਕਰ ਰਹੇ ਨੇ, ਜੇਕਰ ਉਹ ਸੱਚ ਬੋਲਣ ਤਾਂ ਉਹ ਉਨ੍ਹਾਂ ਨੂੰ 2.16 ਮਿਲੀਅਨ ਅਮਰੀਕੀ ਡਾਲਰ ਭਾਵ ਲਗਭਗ 18 ਕਰੋੜ ਰੁਪਏ ਦਾ ਇਨਾਮ ਦੇਵੇਗਾ।
ਲਖਵਿੰਦਰ ਸ਼ਾਹ ਨੇ ਦੱਸਿਆ ਕਿ ਜਿਸ ਪਿਤਾ ਨੇ ਉਨ੍ਹਾਂ ਨੂੰ ਸੱਚ ਬੋਲਣਾ ਸਿਖਾਇਆ ਉਹੀ ਪਿਤਾ ਉਨ੍ਹਾਂ ਨਾਲ ਝੂਠ ਦਾ ਸੌਦਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਤਾ, ਕਸ਼ਮੀਰ ਸਿੰਘ ਖਿੰਡਾ ਅਤੇ ਹੋਰ ਪਰਿਵਾਰਿਕ ਮੈਂਬਰ ਜਿਨ੍ਹਾਂ ਨੇ ਉਨ੍ਹਾਂ ਨੂੰ ਬਦਨਾਮ ਕੀਤਾ ਹੈ ਜੇਕਰ ਉਹ ਇਹ ਸਾਬਤ ਕਰਦੇ ਹਨ ਤਾਂ ਉਹ 18 ਕਰੋੜ ਰੁਪਏ ਉਨ੍ਹਾਂ ਨੂੰ ਦੇਣ ਦਾ ਹੱਕਦਾਰ ਹੋਵੇਗਾ।
ਲਖਵਿੰਦਰ ਸ਼ਾਹ ਆਪਣੇ ਪੁੱਤਰ ਜੋ ਕਿ ਅਮਰੀਕਾ ਨਿਵਾਸੀ ਹੈ ਉਸ ਲਈ ਇਹ ਸਭ ਕੁਝ ਕਰ ਰਹੇ ਹਨ ਕਿ ਭਵਿੱਖ ਵਿੱਚ ਉਸ ਤੇ ਕੋਈ ਝੂਠਾ ਦੋਸ਼ ਨਾ ਲਗਾ ਸਕੇ। ਉਨ੍ਹਾਂ ਕਿਹਾ ਕਿ ਮੈਨੂੰ ਆਪਣੀ ਫੈਮਿਲੀ ਦੀ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਵਿੱਚੋਂ ਹਿੱਸਾ ਜਾਂ ਫਿਰ ਪੈਸਾ ਨਹੀਂ ਚਾਹੀਦਾ। ਮੈਂ ਸਿਰਫ ਇਹ ਚਾਹੁੰਦਾ ਹਾਂ ਕਿ ਮੇਰੇ ਪਿਤਾ ਅਤੇ ਪਰਿਵਾਰਿਕ ਮੈਂਬਰ ਇਹ ਦੱਸਣ ਕੀ ਉਨ੍ਹਾਂ ਨੇ ਮੇਰੇ ਨਾਲ ਇੰਝ ਕਿਉਂ ਕੀਤਾ।
ਉਨ੍ਹਾਂ ਨੇ ਕਿਹਾ ਕਿ ਉਹ ਇਸ ਸਬੰਧੀ ਕੋਰਟ ਵਿੱਚ ਨਹੀਂ ਜਾਣਗੇ, ਪਰ ਆਪਣੇ ਪਰਿਵਾਰਕ ਮੈਂਬਰਾਂ ਤੋਂ ਮੀਡੀਆ ਰਾਹੀਂ ਸਿਰਫ਼ ਜਵਾਬ ਮੰਗ ਰਹੇ ਨੇ।
ਲਖਵਿੰਦਰ ਸਿੰਘ ਸਿਰਫ 16 ਸਾਲਾਂ ਦੀ ਉਮਰ ਵਿੱਚ ਸਾਲ 1987 ਦੇ ਕਰੀਬ ਜਰਮਨ ਵਿੱਚ ਚਲੇ ਗਏ ਸੀ। ਉਨ੍ਹਾਂ ਦੱਸਿਆ ਕਿ ਜਿਸ ਫੈਮਿਲੀ ਲਈ ਉਨ੍ਹਾਂ ਆਪਣੇ ਜੀਵਨ ਵਿੱਚ ਕਾਫੀ ਸੰਘਰਸ਼ ਕੀਤਾ ਅਤੇ ਸਾਰਿਆਂ ਨੂੰ ਸੈਟਲ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ ਉਨ੍ਹਾਂ ਨੇ ਹੀ ਉਸ ਨਾਲ ਠੱਗੀਆਂ ਮਾਰੀਆਂ। ਉਨ੍ਹਾਂ ਦੇ ਪਿਤਾ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਉਨ੍ਹਾਂ ਨਾਲ ਕਾਫੀ ਗਲਤ ਕੀਤਾ। ਜਿਸ ਨੂੰ ਲੈ ਕੇ ਉਨ੍ਹਾਂ ਨੇ ਕਈ ਵਾਰ ਉਨ੍ਹਾਂ ਨੂੰ ਚਿੱਠੀਆਂ ਲਿਖੀਆਂ ਪਰ ਫਿਰ ਵੀ ਕੋਈ ਜਵਾਬ ਨਹੀਂ ਦਿੱਤਾ। ਉਸ ’ਤੇ ਕਈ ਝੂਠੇ ਦੋਸ਼ ਲਾਏ ਗਏ, ਪਰ ਅੱਜ ਤੱਕ ਉਹ ਸਾਬਤ ਨਹੀਂ ਹੋਏ ਤੇ ਉਸ ਦੇ ਪਰਵਿਾਰਿਕ ਮੈਂਬਰਾਂ ਵੱਲੋਂ ਸਿਰਫ ਉਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਗਈ ਹੈ। ਪਰ ਹੁਣ ਉਹ ਆਪਣੇ ਪਰਵਿਾਰਿਕ ਮੈਂਬਰਾਂ ਕੋਲੋਂ ਸਿਰਫ ਜਵਾਬ ਮੰਗ ਰਹੇ ਹਨ। ਸੋ ਦੇਖਣਾ ਹੋਵੇਗਾ ਕਿ ਐਨਆਰਆਈ ਲਖਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਹੁਣ ਇਸ ਮਾਮਲੇ ਬਾਰੇ ਕੀ ਟਿੱਪਣੀ ਕਰਦੇ ਨੇ।
(ਬਿੱਟੂ)