17 ਗੱਡੀਆਂ ਸੜ ਕੇ ਸੁਆਹ ਹੋਈਆਂ, 16 ਮੌਤਾਂ
ਕਰਾਕਸ, 14 ਦਸੰਬਰ (ਵਿਸ਼ੇਸ਼ ਪ੍ਰਤੀਨਿਧ) :ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਸ ਨੇੜੇ ਇਕ ਹਾਈਵੇਅ ’ਤੇ 17 ਗੱਡੀਆਂ ਸੜ ਕੇ ਸੁਆਹ ਹੋ ਗਈਆਂ ਅਤੇ ਘੱਟੋ ਘੱਟ 16 ਜਣਿਆਂ ਦੀ ਮੌਤ ਹੋ ਗਈ। ਅੱਗ ਦੇ ਭਾਂਬੜ ਉਠਣ ਤੋਂ 15 ਮਿੰਟ ਪਹਿਲਾਂ ਇਕ ਮਾਮੂਲੀ ਹਾਦਸਾ ਵਾਪਰਿਆ ਜਿਸ ਮਗਰੋਂ ਜਾਮ ਲੱਗ ਗਿਆ ਪਰ ਇਸੇ ਦੌਰਾਨ ਇਕ ਤੇਜ਼ ਰਫ਼ਤਾਰ ਟਰੱਕ ਨੇ ਗੱਡੀਆਂ […]
By : Editor Editor
ਕਰਾਕਸ, 14 ਦਸੰਬਰ (ਵਿਸ਼ੇਸ਼ ਪ੍ਰਤੀਨਿਧ) :ਵੈਨੇਜ਼ੁਏਲਾ ਦੀ ਰਾਜਧਾਨੀ ਕਰਾਕਸ ਨੇੜੇ ਇਕ ਹਾਈਵੇਅ ’ਤੇ 17 ਗੱਡੀਆਂ ਸੜ ਕੇ ਸੁਆਹ ਹੋ ਗਈਆਂ ਅਤੇ ਘੱਟੋ ਘੱਟ 16 ਜਣਿਆਂ ਦੀ ਮੌਤ ਹੋ ਗਈ। ਅੱਗ ਦੇ ਭਾਂਬੜ ਉਠਣ ਤੋਂ 15 ਮਿੰਟ ਪਹਿਲਾਂ ਇਕ ਮਾਮੂਲੀ ਹਾਦਸਾ ਵਾਪਰਿਆ ਜਿਸ ਮਗਰੋਂ ਜਾਮ ਲੱਗ ਗਿਆ ਪਰ ਇਸੇ ਦੌਰਾਨ ਇਕ ਤੇਜ਼ ਰਫ਼ਤਾਰ ਟਰੱਕ ਨੇ ਗੱਡੀਆਂ ਨੂੰ ਟੱਕਰ ਮਾਰ ਦਿਤੀ ਅਤੇ ਟਰੱਕ ਵਿਚ ਲੱਦੇ ਕੈਮੀਕਲ ਕਾਰਨ ਹਰ ਪਾਸੇ ਅੱਗ ਹੀ ਅੱਗ ਨਜ਼ਰ ਆ ਰਹੀ ਸੀ।
ਵੈਨੇਜ਼ੁਏਲਾ ਦੇ ਹਾਈਵੇਅ ’ਤੇ ਵਾਪਰਿਆ ਦਰਦਨਾਕ ਹਾਦਸਾ
ਵੈਨੇਜ਼ੁਏਲਾ ਦੇ ਰਿਸਕ ਮੈਨੇਜਮੈਂਟ ਡਿਪਾਰਟਮੈਂਟ ਦੇ ਉਪ ਮੰਤਰੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਇਕ ਅਤੇ ਤਿੰਨ ਕਾਰਾਂ ਆਪਸ ਵਿਚ ਭਿੜੀਆਂ ਅਤੇ ਸੜਕ ’ਤੇ ਜਾਮ ਲੱਗਣਾ ਸ਼ੁਰੂ ਹੋ ਗਿਆ। ਗੱਡੀਆਂ ਦੀ ਕਤਾਰ ਵਧਣ ਲੱਗੀ ਅਤੇ ਉਪਰੋਂ ਮੌਸਮ ਖਰਾਬ ਹੋਣ ਕਾਰਨ ਟਰੱਕ ਡਰਾਈਵਰ ਜਾਮ ਦੇਖ ਨਾ ਸਕਿਆ ਅਤੇ ਦਰਦਨਾਕ ਟੱਕਰ ਮਗਰੋਂ ਅੱਗ ਦੇ ਭਾਂਬੜ ਬਲ ਉਠੇ। ਇਸੇ ਦੌਰਾਨ ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪਰ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।