Begin typing your search above and press return to search.

ਮਸਕਟ ਵਿਚ ਫਸੀਆਂ 17 ਪੰਜਾਬੀ ਔਰਤਾਂ ਸੁਰੱਖਿਅਤ ਪਰਤੀਆਂ

ਕਪੂਰਥਲਾ, 11 ਅਕਤੂਬਰ, ਨਿਰਮਲ : ਅਰਬ ਦੇਸ਼ਾਂ ਵਿਚ ਏਜੰਟਾਂ ਦੇ ਚੁੰਗਲ ਵਿਚ ਫਸੀ ਪੰਜਾਬ ਦੀਆਂ 17 ਪੰਜਾਬੀ ਔਰਤਾਂ ਅੱਜ ਘਰ ਪਰਤ ਆਈਆਂ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਲਗਾਤਾਰ ਕੋਸ਼ਿਸ਼ਾਂ ਸਦਕਾ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਇੱਕ ਮਹੀਨੇ ਵਿਚ 17 ਪੰਜਾਬਣਾਂ ਨੂੰ ਮਸਕਟ, ਓਮਾਨ ਅਤੇ ਇਰਾਕ ਤੋਂ ਸੁਰੱਖਿਅਤ ਵਾਪਸ ਲਿਆਂਦਾ ਗਿਆ […]

ਮਸਕਟ ਵਿਚ ਫਸੀਆਂ 17 ਪੰਜਾਬੀ ਔਰਤਾਂ ਸੁਰੱਖਿਅਤ ਪਰਤੀਆਂ
X

Hamdard Tv AdminBy : Hamdard Tv Admin

  |  11 Oct 2023 8:36 AM IST

  • whatsapp
  • Telegram


ਕਪੂਰਥਲਾ, 11 ਅਕਤੂਬਰ, ਨਿਰਮਲ : ਅਰਬ ਦੇਸ਼ਾਂ ਵਿਚ ਏਜੰਟਾਂ ਦੇ ਚੁੰਗਲ ਵਿਚ ਫਸੀ ਪੰਜਾਬ ਦੀਆਂ 17 ਪੰਜਾਬੀ ਔਰਤਾਂ ਅੱਜ ਘਰ ਪਰਤ ਆਈਆਂ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਲਗਾਤਾਰ ਕੋਸ਼ਿਸ਼ਾਂ ਸਦਕਾ ਅਤੇ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਇੱਕ ਮਹੀਨੇ ਵਿਚ 17 ਪੰਜਾਬਣਾਂ ਨੂੰ ਮਸਕਟ, ਓਮਾਨ ਅਤੇ ਇਰਾਕ ਤੋਂ ਸੁਰੱਖਿਅਤ ਵਾਪਸ ਲਿਆਂਦਾ ਗਿਆ ਹੈ। ਅਰਬ ਦੇਸ਼ਾਂ ਵਿਚ ਇਹ ਪੰਜਾਬੀ ਔਰਤਾਂ ਪਿਛਲੇ 6-7 ਮਹੀਨੇ ਤੋਂ ਟਰੈਵਲ ਏਜੰਟਾਂ ਦੇ ਚੁੰਗਲ ਵਿਚ ਫਸੀਆਂ ਹੋਈਆਂ ਸਨ। ਹੁਣ ਤੱਕ ਅਰਬ ਦੇਸ਼ਾਂ ਵਿੱਚੋਂ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਲਿਆਂਦੀਆਂ ਲੜਕੀਆਂ ਦੀ ਗਿਣਤੀ 48 ਤੱਕ ਪਹੁੰਚ ਗਈ ਹੈ। ਇਹਨਾਂ ਤੇ ਤਰ੍ਹਾਂ-ਤਰ੍ਹਾਂ ਤੇ ਤਸ਼ਦੱਦ ਕੀਤੇ ਜਾ ਰਹੇ ਸਨ। ਵਾਪਸ ਪਰਤੀਆਂ ਇਹਨਾਂ ਲੜਕੀਆਂ ਦਾ ਆਪਣੇ ਪਰਿਵਾਰਾਂ ਵਿੱਚ ਪਰਤਣ ਤੇ ਖੁਸ਼ੀ ਦਾ ਕੋਈ ਠਿਕਾਣਾ ਨਹੀ ਸੀ। ਦੇਸ਼ ਪਰਤੀਆਂ ਇਹਨਾਂ 17 ਕੁੜੀਆਂ ਵਿੱਚ ਇਕ ਕੁੜੀ ਝਾਰਖੰਡ ਦੀ ਹੈ ਤੇ ਬਾਕੀ ਪੰਜਾਬ ਦੀਆਂ ਹਨ।


ਇਹਨਾਂ ਵਿੱਚੋਂ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀਆਂ ਤਿੰਨ ਕੁੜੀਆਂ ਨੇ ਆਪਣੇ ਦੁੱਖਾਂ ਦੀ ਦਾਸਤਾਨ ਸੁਣਾਦਿਆਂ ਦੱਸਿਆ ਕਿ ਕਿਵੇਂ ਉਹਨਾਂ ਕੋਲੋਂ ਗੈਰ-ਮਨੁੱਖੀ ਕੰਮ ਕਰਵਾਇਆ ਜਾ ਰਿਹਾ ਸੀ। ਉਹਨਾਂ ਕੋਲੋਂ ਜ਼ਬਰੀ ਵੱਡੇ ਜਾਨਵਰਾਂ ਦਾ ਮਾਸ ਕੱਟਣ ਅਤੇ ਉਹਨਾਂ ਦਾ ਭੋਜਨ ਬਣਾਉਣ ਲਈ ਕਿਹਾ ਜਾਂਦਾ ਸੀ ਜਿਹੜਾ ਕਿ ਉਹਨਾਂ ਦੇ ਸੁਭਾਅ ਦਾ ਹਿੱਸਾ ਨਹੀਂ ਸੀ ਤੇ ਨਾ ਹੀ ਸੱਭਿਆਚਾਰ। ਨਵਾਂ ਸ਼ਹਿਰ, ਅੰਮ੍ਰਿਤਸਰ ਤੇ ਮੁਹਾਲੀ ਜ਼ਿਲ੍ਹਿਆਂ ਤੋਂ ਆਈਆਂ ਇਹਨਾਂ ਲੜਕੀਆਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆ ਪੰਜਾਬ ਦੇ ਲੋਕਾਂ ਨੂੰ ਅਪੀਲ ਕਿ ਉਹ ਆਪਣੀਆਂ ਧੀਆਂ ਨੂੰ ਭੁੱਲ ਕਿ ਵੀ ਮਸਕਟ ਅਤੇ ਇਰਾਕ ਵਰਗੇ ਮੁਲਕਾਂ ਵਿੱਚ ਨਾ ਭੇਜਣ।


ਵਾਪਸ ਆਈਆਂ ਇਹਨਾਂ ਲੜਕੀਆਂ ਵਿੱਚੋਂ ਨਵਾਂ ਸ਼ਹਿਰ ਜਿਲ੍ਹੇ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸ ਮਸਕਟ ਵਿੱਚ ਜਿੱਥੇ ਉਹ ਕੰਮ ਵਿੱਚ ਕਰਦੀ ਸੀ ਉੱਥੇ ਤਿਲਕ ਕੇ ਡਿੱਗ ਪਈ ਸੀ ਤੇ ਉਸ ਦੀ ਲੱਤ ਟੁੱਟ ਗਈ ਸੀ। ਤਕਲੀਫ ਹੋਣ ਦੇ ਬਾਵਜੂਦ ਉੱਥੇ ਉਸਦਾ ਕੋਈ ਵੀ ਇਲਾਜ ਨਹੀ ਸੀ ਕਰਾਇਆ , ਸਗੋਂ ਧੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ। ਉੱਥੇ ਸਾਰੀਆਂ ਹੀ ਲੜਕੀਆਂ ਨਾਲ ਅਜਿਹਾ ਵਿਹਾਰ ਕੀਤਾ ਜਾ ਰਿਹਾ ਸੀ ਕਿ ਜੇਕਰ ਉਹ ਅਚਾਨਕ ਬਿਮਾਰ ਹੋ ਜਾਂਦੀਆਂ ਸੀ ਤਾਂ ਉਹਨਾਂ ਦਾ ਕੋਈ ਵੀ ਇਲਾਜ ਨਹੀ ਸੀ ਕਰਾਇਆ ਜਾਂਦਾ।


ਮੋਹਾਲੀ ਨਾਲ ਸੰਬੰਧਿਤ ਲੜਕੀ ਨੇ ਦੱਸਿਆ ਕਿ ਜੋ ਹਲਾਤ ਉੱਥੇ ਲੜਕੀਆਂ ਦੇ ਹਨ ਉਹ ਬਿਆਨ ਨਹੀ ਕੀਤੇ ਜਾ ਸਕਦੇ। ਉਹਨਾਂ ਦੱਸਿਆ ਕਿ ਉੱਥੇ ਲੜਕੀਆਂ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਕਿ ਖੁਦ ਉਸਦੀਆਂ ਅੱਖਾਂ ਦੇ ਸਾਹਮਣੇ ਉੱਥੇ ਦੇ ਹਲਾਤਾਂ ਤੋਂ ਤੰਗ ਆ ਕੇ ਦੋ ਲੜਕੀਆਂ ਨੇ ਖੁਦਕੁਸ਼ੀਆਂ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਦੱਸਿਆ ਕਿ ਉੱਥੇ ਲੜਕੀਆਂ ਨਾਲ ਕੁੱਟਮਾਰ ਕਰਕੇ ਇਸ ਕਦਰ ਡਰਾ ਦਿੱਤਾ ਜਾਂਦਾ ਹੈ ਕਿ ਜਿਸ ਨਾਲ ਉਹ ਅਜਿਹਾ ਸਖਤ ਫੈਸਲਾ ਲੈ ਰਹੀਆਂ ਹਨ ਜਾਂ ਮਜ਼ਬੂਰਨ ਫਿਰ ਉਹਨਾਂ ਮੁਤਾਬਿਕ ਜ਼ਿੰਦਗੀ ਅਪਾਣਾ ਰਹੀਆਂ ਹਨ। ਜਿੱਥੇ ਉਹਨਾਂ ਨਾਲ ਜ਼ਬਰਨ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ।


ਇਸੇ ਤਰ੍ਹਾਂ ਅਮ੍ਰਿੰਤਸਰ ਜਿਲ੍ਹੇ ਦੀ ਵਾਪਿਸ ਆਈ ਲੜਕੀ ਨੇ ਦੱਸਿਆ ਕਿ ਉੱਥੇ ਸ਼ੁਰੂ ਵਿੱਚ ਏਜੰਟਾਂ ਵੱਲੋਂ ਲੜਕੀਆਂ ਨਾਲ ਬਹੁਤ ਵਧੀਆਂ ਸਲੂਕ ਕੀਤਾ ਜਾਂਦਾ ਹੈ। ਪਰ ਜਿਉਂ ਹੀ ਲੜਕੀਆਂ ਕੋਲੋਂ ਅਰਬੀ ਭਾਸ਼ਾ ਵਿੱਚ ਲਿਖੇ ਹਲਫਨਾਮੇ ਤੇ ਦਸਤਖਤ ਕਰਵਾ ਲੈਂਦੇ ਹਨ ਤਾਂ ਉਹਨਾਂ ਦਾ ਵਤੀਰਾ ਬਦਲ ਜਾਂਦਾ ਹੈ। ਇਹ ਹਲਫਨਾਮੇ ਹੀ ਇਹਨਾਂ ਲੜਕੀਆਂ ਨੂੰ ਗੁੁਲਾਮੀ ਵੱਲ ਧੱਕਦੇ ਹਨ ਤੇ ਸਾਲਾਂ ਬਦੀ ਉਹਨਾਂ ਦੇ ਚੁੰਗਲ ਵਿੱਚ ਫਸਾ ਦਿੰਦੇ ਹਨ। ਪੀੜਤ ਲੜਕੀਆਂ ਨੇ ਦਾਅਵਾ ਕੀਤਾ ਕਿ ਉੱਥੇ ਜਿਹੜੀਆਂ 2 ਲੜਕੀਆਂ ਨੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਕੰਪਨੀ ਨੇ ਗਾਇਬ ਕਰਾ ਦਿੱਤਾ ਸੀ ਤੇ ਇਹਨਾਂ ਲੜਕੀਆਂ ਦਾ ਹਲੇ ਤੱਕ ਵੀ ਕੁੱਝ ਨਹੀ ਪਤਾ ਚੱਲ ਸਕਿਆ।


ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਮਸਕਟ ਓਮਾਨ ਤੋਂ ਵਾਪਿਸ ਆਈਆਂ ਲੜਕੀਆਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਹੌਸਲਾ ਦਿੱਤਾ ਕਿ ਸੰਕਟ ਦੀ ਘੜੀ ਵਿੱਚ ਉਹਨਾਂ ਦੇ ਨਾਲ ਖੜੇ੍ਹ ਹਨ। ਸੰਤ ਸੀਚੇਵਾਲ ਇਹਨਾਂ ਲੜਕੀਆਂ ਵੱਲੋਂ ਦਿਖਾਏ ਗਏ ਹੌਸਲੇ ਤੇ ਹਿੰਮਤ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਜੇਕਰ ਅਜਿਹੀ ਪਹਿਲ ਕਦਮੀ ਦੂਜੀਆਂ ਲੜਕੀਆਂ ਵੀ ਕਰਨ ਤਾਂ ਵਿਦੇਸ਼ਾਂ ਵਿੱਚ ਲੜਕੀਆਂ ਦੇ ਹੋ ਰਹੇ ਸ਼ੋਸ਼ਣ ਨੂੰ ਠੱਲ ਪਾਈ ਜਾ ਸਕਦੀ ਹੈ। ਸੰਤ ਸੀਚੇਵਾਲ ਨੇ ਪੀੜਤ ਲੜਕੀਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦਾ ਮਸਲਾ ਪੰਜਾਬ ਦੇ ਡੀ.ਜੀਪੀ ਕੋਲ ਉਠਾਇਆ ਜਾਵੇਗਾ ਤਾਂ ਜੋ ਅਜਿਹੇ ਫਰਜ਼ੀ ਟਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਸਕੇ।


ਉਹਨਾਂ ਕਿਹਾ ਕਿ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਮਸਕਟ ਓਮਾਨ ਤੇ ਇਰਾਕ ਵਿੱਚਲੇ ਭਾਰਤੀ ਦੂਤਾਵਾਸਾਂ ਨੇ ਜਿਸ ਤੇਜ਼ੀ ਨਾਲ ਇਹਨਾਂ ਲੜਕੀਆਂ ਨੂੰ ਵਾਪਿਸ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਉਹ ਬਹੁਤ ਸ਼ਲਾਘਾਯੋਗ ਹੈ। ਉਹਨਾਂ ਇਸ ਲਈ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦੇ ਧੰਨਵਾਦ ਕੀਤਾ।

Next Story
ਤਾਜ਼ਾ ਖਬਰਾਂ
Share it