ਪਾਕਿਸਤਾਨ ’ਚ ਕੱਲ੍ਹ ਤੋਂ ਕੱਢੇ ਜਾਣਗੇ 17 ਲੱਖ ਅਫ਼ਗਾਨ ਸ਼ਰਨਾਰਥੀ, ਸਰਕਾਰ ਨੇ ਦਿੱਤਾ ਅਲਟੀਮੇਟਮ
ਇਸਲਾਮਾਬਾਦ : ਪਾਕਿਸਤਾਨ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਲਗਭਗ 17 ਲੱਖ ਅਫ਼ਗਾਨ ਨਾਗਰਿਕਾਂ ਸਮੇਤ ਸਾਰੇ ਸ਼ਰਨਾਰਥੀਆਂ ਲਈ ਆਪਣੀ ਮਰਜ਼ੀ ਨਾਲ ਦੇਸ਼ ਛੱਡਣ ਦੀ ਸਮਾਂ ਸੀਮਾ ਮੰਗਲਵਾਰ (31 ਅਕਤੂਬਰ) ਨੂੰ ਖਤਮ ਹੋ ਰਹੀ ਹੈ। ਅਜਿਹੇ ਲੋਕਾਂ ਨੂੰ ਬੁੱਧਵਾਰ ਤੋਂ ਦੇਸ਼ 'ਚੋਂ ਡਿਪੋਰਟ ਕਰ ਦਿੱਤਾ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਨੇ ਅਜਿਹੇ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ […]
By : Editor (BS)
ਇਸਲਾਮਾਬਾਦ : ਪਾਕਿਸਤਾਨ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਲਗਭਗ 17 ਲੱਖ ਅਫ਼ਗਾਨ ਨਾਗਰਿਕਾਂ ਸਮੇਤ ਸਾਰੇ ਸ਼ਰਨਾਰਥੀਆਂ ਲਈ ਆਪਣੀ ਮਰਜ਼ੀ ਨਾਲ ਦੇਸ਼ ਛੱਡਣ ਦੀ ਸਮਾਂ ਸੀਮਾ ਮੰਗਲਵਾਰ (31 ਅਕਤੂਬਰ) ਨੂੰ ਖਤਮ ਹੋ ਰਹੀ ਹੈ।
ਅਜਿਹੇ ਲੋਕਾਂ ਨੂੰ ਬੁੱਧਵਾਰ ਤੋਂ ਦੇਸ਼ 'ਚੋਂ ਡਿਪੋਰਟ ਕਰ ਦਿੱਤਾ ਜਾਵੇਗਾ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਨੇ ਅਜਿਹੇ ਸਾਰੇ ਵਿਦੇਸ਼ੀ ਨਾਗਰਿਕਾਂ ਨੂੰ 31 ਅਕਤੂਬਰ ਤੱਕ ਦੇਸ਼ ਛੱਡਣ ਲਈ ਕਿਹਾ ਸੀ। ਨਿਗਰਾਨ ਗ੍ਰਹਿ ਮੰਤਰੀ ਸਰਫ਼ਰਾਜ਼ ਬੁਗਤੀ ਨੇ ਸੋਮਵਾਰ (30 ਅਕਤੂਬਰ) ਨੂੰ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਪਣੀ ਮਰਜ਼ੀ ਨਾਲ ਦੇਸ਼ ਨਹੀਂ ਛੱਡਿਆ ਹੈ, ਉਨ੍ਹਾਂ ਨੂੰ ਕਾਰਜਕਾਰੀ ਸਰਕਾਰ ਪੜਾਅਵਾਰ ਤਰੀਕੇ ਨਾਲ ਬਾਹਰ ਕੱਢ ਦੇਵੇਗੀ।
ਉਨ੍ਹਾਂ ਕਿਹਾ, '1 ਨਵੰਬਰ ਤੋਂ ਬਾਅਦ ਸਰਕਾਰ ਪੜਾਅਵਾਰ ਗੈਰ-ਕਾਨੂੰਨੀ ਸ਼ਰਨਾਰਥੀਆਂ ਨੂੰ ਕੱਢਣ ਦਾ ਕੰਮ ਸ਼ੁਰੂ ਕਰੇਗੀ।' ਕਾਰਜਕਾਰੀ ਗ੍ਰਹਿ ਮੰਤਰੀ ਨੇ ਪੁਸ਼ਟੀ ਕੀਤੀ ਕਿ ਪਿਛਲੇ ਤਿੰਨ ਦਿਨਾਂ ਵਿੱਚ 20,000 ਤੋਂ ਵੱਧ ਗ਼ੈਰਕਾਨੂੰਨੀ ਵਿਦੇਸ਼ੀ ਆਪਣੀ ਮਰਜ਼ੀ ਨਾਲ ਪਾਕਿਸਤਾਨ ਛੱਡ ਗਏ ਹਨ। ਪਹਿਲੇ ਪੜਾਅ ਵਿੱਚ ਜਿਨ੍ਹਾਂ ਲੋਕਾਂ ਕੋਲ ਯਾਤਰਾ ਦਸਤਾਵੇਜ਼ ਨਹੀਂ ਹਨ, ਉਨ੍ਹਾਂ ਨੂੰ ਡਿਪੋਰਟ ਕੀਤਾ ਜਾਵੇਗਾ।