16 ਸਾਲ ਦੇ ਮੁੰਡੇ ਨੂੰ ਵਾਈਨ ਵੇਚਣ ’ਤੇ ਲੌਬਲਾਜ਼ ਨੂੰ 7 ਹਜ਼ਾਰ ਡਾਲਰ ਜੁਰਮਾਨਾ
ਸਰੀ, 26 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਸਰੀ ਵਿਖੇ 16 ਸਾਲ ਦੇ ਅੱਲ੍ਹੜ ਨੂੰ ਵਾਈਨ ਵੇਚਣ ਦੇ ਦੋਸ਼ ਹੇਠ ਲੌਬਲਾਜ਼ ਨੂੰ 7 ਹਜ਼ਾਰ ਡਾਲਰ ਜੁਰਮਾਨਾ ਕੀਤਾ ਗਿਆ ਹੈ। ਬੀ.ਸੀ. ਦੀ ਲਿਕਰ ਐਂਡ ਕੈਨਾਬਿਸ ਰੈਗੁਲੇਸ਼ਨ ਬਰਾਂਚ ਵੱਲੋਂ ਇਸ ਮਹੀਨੇ ਆਏ ਫੈਸਲੇ ਨਾਲ ਸਬੰਧਤ ਵੇਰਵੇ ਜਨਤਕ ਕੀਤੇ ਗਏ ਹਨ। ਐਲ.ਸੀ.ਆਰ.ਬੀ. ਦੇ ਦੀ ਜਨਰਲ ਮੈਨੇਜਰ ਡਿਆਨ ਫਲੱਡ ਨੇ ਦੱਸਿਆ […]
By : Editor Editor
ਸਰੀ, 26 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਸਰੀ ਵਿਖੇ 16 ਸਾਲ ਦੇ ਅੱਲ੍ਹੜ ਨੂੰ ਵਾਈਨ ਵੇਚਣ ਦੇ ਦੋਸ਼ ਹੇਠ ਲੌਬਲਾਜ਼ ਨੂੰ 7 ਹਜ਼ਾਰ ਡਾਲਰ ਜੁਰਮਾਨਾ ਕੀਤਾ ਗਿਆ ਹੈ। ਬੀ.ਸੀ. ਦੀ ਲਿਕਰ ਐਂਡ ਕੈਨਾਬਿਸ ਰੈਗੁਲੇਸ਼ਨ ਬਰਾਂਚ ਵੱਲੋਂ ਇਸ ਮਹੀਨੇ ਆਏ ਫੈਸਲੇ ਨਾਲ ਸਬੰਧਤ ਵੇਰਵੇ ਜਨਤਕ ਕੀਤੇ ਗਏ ਹਨ। ਐਲ.ਸੀ.ਆਰ.ਬੀ. ਦੇ ਦੀ ਜਨਰਲ ਮੈਨੇਜਰ ਡਿਆਨ ਫਲੱਡ ਨੇ ਦੱਸਿਆ ਕਿ ਪਿਛਲੇ ਸਾਲ 14 ਸਤੰਬਰ ਨੂੰ ਦੋ ਇੰਸਪੈਕਟਰ ਸਟੋਰਾਂ ਦੀ ਚੈਕਿੰਗ ਕਰ ਰਹੇ ਸਨ ਜਦੋਂ ਇਕ ਨਾਬਾਲਗ ਨੂੰ ਗਾਹਕ ਬਣਾ ਕੇ ਸਟੋਰ ’ਤੇ ਭੇਜਿਆ ਗਿਆ।
ਸਰੀ ਦੇ ਸੁਪਰ ਸਟੋਰ ’ਤੇ ਵੇਚੀ ਗਈ ਸੀ ਵਾਈਨ ਦੀ ਬੋਤਲ
ਇੰਸਪੈਕਟਰਾਂ ਨੇ ਦੇਖਿਆ ਕਿ ਨਾਬਾਲਗ ਨੇ ਵਾਈਨ ਦੀ ਬੋਤਲ ਚੁੱਕੀ ਅਤੇ ਬਿÇਲੰਗ ਏਰੀਆ ਵਿਚ ਪੁੱਜ ਗਿਆ। ਕੈਸ਼ੀਅਰ ਨੇ ਬਿਲ ਦਿਤਾ ਅਤੇ ਨਕਦੀ ਲੈ ਕੇ ਅੱਲ੍ਹੜ ਨੂੰ ਰਵਾਨਾ ਕਰ ਦਿਤਾ ਜਦਕਿ ਉਸ ਦੀ ਉਮਰ ਦੀ ਤਸਦੀਕ ਕਰਨੀ ਲਾਜ਼ਮੀ ਸੀ। ਸਾਰੀ ਕਾਰਵਾਈ ਰਿਕਾਰਡ ਕੀਤੀ ਜਾ ਰਹੀ ਸੀ ਅਤੇ ਜਲਦ ਹੀ ਸਾਬਤ ਕਰ ਦਿਤਾ ਗਿਆ ਕਿ ਇਕ ਨਾਬਾਲਗ ਨੂੰ ਵਾਈਨ ਵੇਚੀ ਗਈ। ਸਟੋਰ ਮੈਨੇਜਰ ਨੇ ਕੋਈ ਵਿਵਾਦ ਖੜ੍ਹਾ ਨਾ ਕੀਤਾ ਅਤੇ ਮੰਨ ਲਿਆ ਕਿ ਕੈਸ਼ੀਅਰ ਖਰੀਦਦਾਰ ਦੀ ਪਛਾਣ ਬਾਰੇ ਪੁੱਛਣ ਵਿਚ ਅਸਫਲ ਰਿਹਾ।