14 ਸਾਲਾ ਵਿਦਿਆਰਥੀ ਨੂੰ ਟਰੱਕ ਨੇ ਦਰੜਿਆ, ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ
ਜਲੰਧਰ, 20 ਮਈ, ਨਿਰਮਲ : ਪੰਜਾਬ ਵਿਚ ਲਗਾਤਾਰ ਸੜਕ ਹਾਦਸਿਆਂ ਵਿਚ ਵਾਧਾ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਇੱਕ ਹੋਰ ਸੜਕ ਹਾਦਸਾ ਵਾਪਰ ਗਿਆ। ਦੱਸਦੇ ਚਲੀਏ ਕਿ 14 ਸਾਲਾ ਵਿਦਿਆਰਥੀ ਐਕਟਿਵਾ ’ਤੇ ਸਕੂਲ ਜਾ ਰਿਹਾ ਸੀ ਕਿ ਇਕ ਟਰੱਕ ਨੇ ਉਸ ਨੂੰ ਦਰੜ ਦਿੱਤਾ। ਜਦੋਂ ਟਰੱਕ ਡਰਾਈਗਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ […]
By : Editor Editor
ਜਲੰਧਰ, 20 ਮਈ, ਨਿਰਮਲ : ਪੰਜਾਬ ਵਿਚ ਲਗਾਤਾਰ ਸੜਕ ਹਾਦਸਿਆਂ ਵਿਚ ਵਾਧਾ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਤਰ੍ਹਾਂ ਇੱਕ ਹੋਰ ਸੜਕ ਹਾਦਸਾ ਵਾਪਰ ਗਿਆ। ਦੱਸਦੇ ਚਲੀਏ ਕਿ 14 ਸਾਲਾ ਵਿਦਿਆਰਥੀ ਐਕਟਿਵਾ ’ਤੇ ਸਕੂਲ ਜਾ ਰਿਹਾ ਸੀ ਕਿ ਇਕ ਟਰੱਕ ਨੇ ਉਸ ਨੂੰ ਦਰੜ ਦਿੱਤਾ। ਜਦੋਂ ਟਰੱਕ ਡਰਾਈਗਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੱਚਾ ਸਾਈਂ ਦਾਸ ਸਕੂਲ ਦਾ ਵਿਦਿਆਰਥੀ ਸੀ।
ਜਲੰਧਰ ’ਚ ਘਾਸ ਮੰਡੀ ਨੇੜੇ ਕੋਟ ਸਾਦਿਕ ’ਚ ਅਮਨ ਐਨਕਲੇਵ ਦੇ ਸਾਹਮਣੇ ਵਾਪਰੇ ਦਰਦਨਾਕ ਹਾਦਸੇ ’ਚ 14 ਸਾਲਾ ਵਿਦਿਆਰਥੀ ਦੀ ਟਰੱਕ ਹੇਠਾਂ ਦਰੜੇ ਜਾਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ। ਵਿਦਿਆਰਥੀ ਸੋਮਵਾਰ ਸਵੇਰੇ ਘਰੋਂ ਐਕਟਿਵਾ ’ਤੇ ਸਕੂਲ ਲਈ ਨਿਕਲਿਆ ਸੀ। ਜਾਣਕਾਰੀ ਮੁਤਾਬਕ ਜ਼ਖਮੀ ਵਿਦਿਆਰਥੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲੋਕਾਂ ਨੇ ਪਿੱਛਾ ਕਰਕੇ ਬੱਚੇ ਨੂੰ ਦਰੜ ਕੇ ਭੱਜਣ ਵਾਲੇ ਟਰੱਕ ਡਰਾਈਗਰ ਨੂੰ ਕਾਬੂ ਕਰ ਲਿਆ ਅਤੇ ਪੁਲਸ ਹਵਾਲੇ ਕਰ ਦਿੱਤਾ।
ਜਾਣਕਾਰੀ ਅਨੁਸਾਰ ਬਸਤੀ ਦਾ ਰਹਿਣ ਵਾਲਾ 14 ਸਾਲਾ ਰਣਨੀਤ ਸ਼ੇਖ ਜਦੋਂ ਐਕਟਿਵਾ ’ਤੇ ਸਕੂਲ ਜਾ ਰਿਹਾ ਸੀ ਤਾਂ ਇਕ ਟਰੱਕ ਨੇ ਉਸ ਨੂੰ ਦਰੜ ਦਿੱਤਾ। ਜਦੋਂ ਟਰੱਕ ਡਰਾਈਗਰ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਪਿੱਛਾ ਕਰਕੇ ਉਸ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੱਚਾ ਸਾਈਂ ਦਾਸ ਸਕੂਲ ਦਾ ਵਿਦਿਆਰਥੀ ਸੀ। ਘਟਨਾ ਤੋਂ ਬਾਅਦ ਮੌਕੇ ’ਤੇ ਲੋਕਾਂ ਨੇ ਹੰਗਾਮਾ ਕਰ ਦਿੱਤਾ। ਬੱਚੇ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਸ ਦੀ ਨਾਕਾਮੀ ਕਾਰਨ ਟਰੱਕ ਦੇ ਰੂਪ ਵਿੱਚ ਮੌਤਾਂ ਸੜਕਾਂ ’ਤੇ ਘੁੰਮ ਰਹੀਆਂ ਹਨ। ਕੀ ਪੁਲਿਸ ਉਨ੍ਹਾਂ ਦਾ ਬੱਚਾ ਉਨ੍ਹਾਂ ਨੂੰ ਵਾਪਸ ਕਰ ਸਕਦੀ ਹੈ? ਅਸੀਂ ਬੱਚਾ ਵਾਪਸ ਚਾਹੁੰਦੇ ਹਾਂ, ਬੱਚੇ ਦੀ ਲਾਸ਼ ਨਹੀਂ। ਨਾਰਾਜ਼ ਪਰਿਵਾਰਕ ਮੈਂਬਰ ਹੜਤਾਲ ’ਤੇ ਬੈਠ ਗਏ ਹਨ।
ਐਸਐਚਓ ਭੂਸ਼ਨ ਸ਼ਰਮਾ ਨੇ ਮੌਕੇ ’ਤੇ ਪਹੁੰਚ ਕੇ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰਕੇ ਧਰਨਾ ਹਟਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਪੁਲਸ ਨੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।