Begin typing your search above and press return to search.

ਤਿੰਨ ਦਿਨਾਂ ਤੋਂ ਲਾਪਤਾ 13 ਸਾਲਾ ਬੱਚਾ, ਘਰ ਵਾਲਿਆਂ ਦਾ ਰੋ-ਰੋ ਬੁਰਾ ਹਾਲ

ਅੰਮ੍ਰਿਤਸਰ, 19 ਸਤੰਬਰ (ਹਿਮਾਂਸ਼ੂ ਸ਼ਰਮਾ/ ਮਨਜੀਤ ਕੌਰ) : ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਗੋਪਾਲ ਨਗਰ ਇਲਾਕੇ ਵਿਚੋਂ 13 ਸਾਲਾ ਲੜਕੇ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਸਦਾ ਨਾਂ ਪ੍ਰਦੀਪ ਕੁਮਾਰ ਹੈ ਤੇ 16 ਸਤੰਬਰ ਦੀ ਸ਼ਾਮ ਨੂੰ ਘਰੋਂ ਮੰਦਿਰ ਜਾਣ ਦਾ ਕਹਿ ਕੇ ਵਾਪਸ ਘਰ ਨਹੀਂ ਆਇਆ। ਉਥੇ […]

ਤਿੰਨ ਦਿਨਾਂ ਤੋਂ ਲਾਪਤਾ 13 ਸਾਲਾ ਬੱਚਾ, ਘਰ ਵਾਲਿਆਂ ਦਾ ਰੋ-ਰੋ ਬੁਰਾ ਹਾਲ
X

Hamdard Tv AdminBy : Hamdard Tv Admin

  |  19 Sept 2023 6:02 AM IST

  • whatsapp
  • Telegram


ਅੰਮ੍ਰਿਤਸਰ, 19 ਸਤੰਬਰ (ਹਿਮਾਂਸ਼ੂ ਸ਼ਰਮਾ/ ਮਨਜੀਤ ਕੌਰ) : ਅੰਮ੍ਰਿਤਸਰ ਦੇ ਮਜੀਠਾ ਰੋਡ ’ਤੇ ਗੋਪਾਲ ਨਗਰ ਇਲਾਕੇ ਵਿਚੋਂ 13 ਸਾਲਾ ਲੜਕੇ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਸਦਾ ਨਾਂ ਪ੍ਰਦੀਪ ਕੁਮਾਰ ਹੈ ਤੇ 16 ਸਤੰਬਰ ਦੀ ਸ਼ਾਮ ਨੂੰ ਘਰੋਂ ਮੰਦਿਰ ਜਾਣ ਦਾ ਕਹਿ ਕੇ ਵਾਪਸ ਘਰ ਨਹੀਂ ਆਇਆ।

ਉਥੇ ਹੀ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੂਰਾ ਹਾਲ ਹੈ। ਉਨ੍ਹਾਂ ਕਿਹਾ ਕਿ ਅਸੀਂ ਸਭ ਜਗ੍ਹਾ ਵੇਖ ਆਏ ਹਾਂ ਅੱਜ ਤਿੰਨ ਦਿਨ ਹੋ ਚੱਲੇ ਹਨ। ਪਰ ਉਨ੍ਹ੍ਹਾਂ ਦਾ ਲੜਕਾ ਅਜੇ ਤੱਕ ਘਰ ਵਾਪਸ ਨਹੀਂ ਆਇਆ।ਅਸੀਂ ਇਸ ਦੀ ਸੂਚਨਾ ਪੁਲੀਸ ਪ੍ਰਸ਼ਾਸਨ ਨੂੰ ਵੀ ਦਿੱਤੀ ਹੈ। ਪਰ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।

ਉਥੇ ਪਰਿਵਾਰ ਵੱਲੋ ਪੁਲੀਸ ਪ੍ਰਸ਼ਾਸਨ ’ਤੇ ਦੋਸ਼ ਲਗਾਇਆ ਗਿਆ।ਅਸੀਂ ਪ੍ਰਸ਼ਾਸਨ ਕੋਲੋ ਮਦੱਦ ਦੀ ਗੁਹਾਰ ਲਗਾਉਂਦੇ ਹਾਂ ਸਾਡੇ ਬੱਚੇ ਨੂੰ ਲੱਭਣ ਵਿੱਚ ਮਦਦ ਕੀਤੀ ਜਾਵੇ। ਓਥੇ ਹੀ ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਬੱਚੇ ਦੇ ਘਰ ਦੇ ਆਲੇ-ਦੁਆਲੇ ਦੇ ਸੀਸੀਟੀਵੀਂ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ।ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੱਚਾ ਆਪਣੇ ਪਿਤਾ ਦੇ ਨਾਲ ਲੜ ਕੇ ਘਰੋਂ ਗਿਆ ਹੈ।

Next Story
ਤਾਜ਼ਾ ਖਬਰਾਂ
Share it