ਵੈਨਕੂਵਰ ਵਿਖੇ 40 ਹਜ਼ਾਰ ਘਰਾਂ ਦੀ ਉਸਾਰੀ ਲਈ ਮਿਲਣਗੇ 115 ਮਿਲੀਅਨ ਡਾਲਰ
ਵੈਨਕੂਵਰ, 16 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੈਨਕੂਵਰ ਵਿਖੇ 40 ਹਜ਼ਾਰ ਤੋਂ ਵੱਧ ਘਰਾਂ ਦੀ ਉਸਾਰੀ ਲਈ 115 ਡਾਲਰ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਸੂਬਾਈ ਅਤੇ ਮਿਊਂਸਪਲ ਅਧਿਕਾਰੀਆਂ ਦੀ ਮੌਜੂਦਗੀ ਵਿਚ ਟਰੂਡੋ ਨੇ ਕਿਹਾ ਕਿ ਹਾਊਸਿੰਗ ਐਕਸਲਰੇਟਰ ਫੰਡ ਤਹਿਤ ਵੈਨਕੂਵਰ ਨਾਲ ਹੋਏ ਸਮਝੌਤੇ ਤਹਿਤ ਇਹ ਰਕਮ ਅਦਾ ਕੀਤੀ […]
By : Editor Editor
ਵੈਨਕੂਵਰ, 16 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੈਨਕੂਵਰ ਵਿਖੇ 40 ਹਜ਼ਾਰ ਤੋਂ ਵੱਧ ਘਰਾਂ ਦੀ ਉਸਾਰੀ ਲਈ 115 ਡਾਲਰ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਸੂਬਾਈ ਅਤੇ ਮਿਊਂਸਪਲ ਅਧਿਕਾਰੀਆਂ ਦੀ ਮੌਜੂਦਗੀ ਵਿਚ ਟਰੂਡੋ ਨੇ ਕਿਹਾ ਕਿ ਹਾਊਸਿੰਗ ਐਕਸਲਰੇਟਰ ਫੰਡ ਤਹਿਤ ਵੈਨਕੂਵਰ ਨਾਲ ਹੋਏ ਸਮਝੌਤੇ ਤਹਿਤ ਇਹ ਰਕਮ ਅਦਾ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਾਲ ਇਸ ਮੌਕੇ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਵੀ ਮੌਜੂਦ ਸਨ ਪਰ ਦੋਹਾਂ ਵਿਚੋਂ ਕਿਸੇ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਘਰਾਂ ਦਾ ਰੂਪ ਸਿੰਗਲ ਫੈਮਿਲੀ ਹਾਊਸ ਜਾਂ ਅਪਾਰਟਮੈਂਟਸ ਜਾਂ ਮਲਟੀਪਲੈਕਸ ਵਿਚੋਂ ਕਿਹੋ ਜਿਹਾ ਹੋਵੇਗਾ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਨੇ ਕੀਤਾ ਐਲਾਨ
ਸ਼ੌਲ ਫਰੇਜ਼ਰ ਨੇ ਕਿਹਾ ਕਿ ਭਾਵੇਂ ਇਸ ਵੇਲੇ ਰਿਹਾਇਸ਼ ਦਾ ਸੰਕਟ ਚੱਲ ਰਿਹਾ ਹੈ ਪਰ ਇਹ ਸਮੱਸਿਆ ਸੁਲਝਾਈ ਜਾ ਸਕਦੀ ਹੈ। ਇਥੇ ਦੱਸਣਾ ਬਣਦਾ ਹੈ ਕਿ ਫੈਡਰਲ ਸਰਕਾਰ ਵੱਲੋਂ ਵੱਖ ਵੱਖ ਸ਼ਹਿਰਾਂ ਨਾਲ ਹੁਣ ਤੱਕ ਕੀਤੇ ਸਮਝੌਤੇ ਤਹਿਤ ਸਭ ਤੋਂ ਵੱਡਾ ਹਿੱਸਾ 228 ਮਿਲੀਅਨ ਡਾਲਰ ਦੇ ਰੂਪ ਵਿਚ ਕੈਲਗਰੀ ਨੂੰ ਮਿਲਿਆ ਹੈ ਜਦਕਿ ਬਰੈਂਪਟਨ ਨੂੰ 114 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਗਿਆ ਸੀ। ਬਾਕੀ ਸ਼ਹਿਰਾਂ ਨੂੰ ਫੈਡਰਲ ਸਰਕਾਰ ਵੱਲੋਂ 15 ਮਿਲੀਅਨ ਡਾਲਰ ਤੋਂ 94 ਮਿਲੀਅਨ ਡਾਲਰ ਤੱਕ ਦੀ ਆਰਥਿਕ ਸਹਾਇਤਾ ਦੇਣ ਦਾ ਭਰੋਸਾ ਦਿਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਿਫਾਇਤੀ ਘਰਾਂ ਬਾਰੇ ਤਾਜ਼ਾ ਭਾਸ਼ਣ ਅਜਿਹੇ ਸਮੇਂ ਆਇਆ ਹੈ ਜਦੋਂ ਹਾਲਾਤ ਪਿਛਲੇ ਚਾਰ ਦਹਾਕਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜ ਚੁੱਕੇ ਹਨ।