ਅਟਾਰੀ ਸਰਹੱਦ ਤੋਂ 11 ਬੰਗਲਾਦੇਸ਼ੀ ਗ੍ਰਿਫ਼ਤਾਰ
ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਅਟਾਰੀ ਸਰਹੱਦ ’ਤੇ ਬੀਐਸਐਫ਼ ਨੇ ਵੱਡੀ ਕਾਰਵਾਈ ਕਰਦਿਆਂ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ, ਜੋ ਭਾਰਤ ਦੀ ਕੌਮਾਂਤਰੀ ਸਰਹੱਦ ਰਾਹੀਂ ਬਗ਼ੈਰ ਦਸਤਾਵੇਜ਼ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਦਾਖਲ ਹੋ ਰਹੇ ਸੀ। ਬੀਐਸਐਫ਼ ਦੀ ਤਿੱਖੀ ਨਜ਼ਰ ਤੋਂ ਇਹ ਨਹੀਂ ਬਚ ਸਕੇ। ਇਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ। ਬਗੈਰ ਦਸਤਾਵੇਜ਼ ਪਾਕਿ ’ਚ […]
By : Hamdard Tv Admin
ਅੰਮ੍ਰਿਤਸਰ, (ਹਿਮਾਂਸ਼ੂ ਸ਼ਰਮਾ) : ਅਟਾਰੀ ਸਰਹੱਦ ’ਤੇ ਬੀਐਸਐਫ਼ ਨੇ ਵੱਡੀ ਕਾਰਵਾਈ ਕਰਦਿਆਂ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ, ਜੋ ਭਾਰਤ ਦੀ ਕੌਮਾਂਤਰੀ ਸਰਹੱਦ ਰਾਹੀਂ ਬਗ਼ੈਰ ਦਸਤਾਵੇਜ਼ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਦਾਖਲ ਹੋ ਰਹੇ ਸੀ। ਬੀਐਸਐਫ਼ ਦੀ ਤਿੱਖੀ ਨਜ਼ਰ ਤੋਂ ਇਹ ਨਹੀਂ ਬਚ ਸਕੇ। ਇਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ।
ਬਗੈਰ ਦਸਤਾਵੇਜ਼ ਪਾਕਿ ’ਚ ਹੋ ਰਹੇ ਸੀ ਦਾਖਲ, ਬੀਐਸਐਫ਼ ਵੱਲੋਂ ਕਾਬੂ
ਅਟਾਰੀ ਸਰਹੱਦ ’ਤੇ ਬੀਐਸਐਫ਼ ਨੇ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ। ਇਹ ਸਾਰੇ ਜਣੇ ਬਗ਼ੈਰ ਦਸਤਾਵੇਜ਼ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਦਾਖਲ ਹੋਣ ਦਾ ਯਤਨ ਕਰ ਰਹੇ ਸੀ, ਪਰ ਇਸ ਤੋਂ ਪਹਿਲਾਂ ਹੀ ਬੀਐਸਐਫ਼ ਨੇ ਇਨ੍ਹਾਂ ਨੂੰ ਦਬੋਚ ਲਿਆ। ਸਰਹੱਦ ਤੋਂ ਫੜੇ ਗਏ 11 ਬੰਗਲਾਦੇਸ਼ੀਆਂ ਵਿਚ ਪੰਜ ਮਰਦ, ਤਿੰਨ ਔਰਤਾਂ ਤੇ ਤਿੰਨ ਬੱਚੇ ਸ਼ਾਮਿਲ ਹਨ, ਜਿਨ੍ਹਾਂ ਦੀ ਆਈ.ਸੀ.ਪੀ. ਅਟਾਰੀ ਸਰਹੱਦ ਵਿਖੇ ਬੀ.ਐਸ.ਐਫ਼. ਦੀ 168 ਬਟਾਲੀਅਨ ਵਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
25-25 ਹਜ਼ਾਰ ਲੈ ਕੇ ਟਪਾਈ ਜਾ ਰਹੀ ਸੀ ਸਰਹੱਦ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫੜੇ ਗਏ ਬੰਗਲਾਦੇਸ਼ੀਆਂ ਨੂੰ 25 ਹਜ਼ਾਰ ਰੁਪਏ ਦੇ ਬਦਲੇ ਭਾਰਤ ਤੋਂ ਪਾਕਿਸਤਾਨ ਭੇਜਣ ਲਈ ਭਾਰਤੀ ਵਿਅਕਤੀ ਜਿਸ ਦਾ ਨਾਂਅ ਰਣਜੀਤ ਸਿੰਘ ਦੱਸਿਆ ਜਾ ਰਿਹਾ ਹੈ, ਉਹ ਇੱਥੇ ਲੈ ਕੇ ਪੁੱਜਾ ਸੀ।
ਇੱਥੇ ਇਹ ਵੀ ਪਤਾ ਲੱਗਾ ਹੈ ਕਿ ਰਣਜੀਤ ਸਿੰਘ ਬੰਗਲਾਦੇਸ਼ੀਆਂ ਨੂੰ ਭਾਰਤ ਤੋਂ ਪਾਕਿਸਤਾਨ ਭੇਜਣ ਲਈ ਅੰਮ੍ਰਿਤਸਰ ਤੋਂ ਲੈ ਕੇ ਅਟਾਰੀ ਸਰਹੱਦ ਵਿਖੇ ਬੀਤੀ ਦੇਰ ਰਾਤ ਪੁੱਜਾ ਸੀ। ਡਿਊਟੀ ’ਤੇ ਤਾਇਨਾਤ ਬੀ.ਐਸ.ਐਫ਼. ਦੇ ਜਵਾਨਾਂ ਨੇ ਆਈ.ਸੀ.ਪੀ. ਦੇ ਅੰਦਰ ਹੋਈ ਹਿਲਜੁਲ ਨੂੰ ਵੇਖਦੇ ਹੋਏ ਘੇਰਾਬੰਦੀ ਕਰਕੇ ਭਾਰਤ ਪਾਕਿਸਤਾਨ ਸਰਹੱਦ ਵੱਲ ਜਾਣ ਤੋਂ ਰੋਕਦਿਆ ਮੌਕੇ ’ਤੇ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਨਾਗਰਿਕਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਬੰਗਲਾਦੇਸ਼ੀ ਅਟਾਰੀ ਬਾਰਡਰ ’ਤੇ ਬਣੀ ਇੰਟੀਗ੍ਰੇਟੇਡ ਚੈੱਕ ਪੋਸਟ ਦੀ ਉੱਚੀ ਕੰਧ ਟੱਪ ਚੁੱਕੇ ਸਨ ਤੇ ਬੀਐੱਸਐੱਫ ਦੀ ਨਜ਼ਰ ਤੋਂ ਬਚਣ ਤੇ ਸਹੀ ਸਮੇਂ ਦੀ ਭਾਲ ਵਿਚ ਲੁਕੇ ਹੋਏ ਸਨ। ਇਹ ਸਾਰੇ ਪਾਕਿਸਤਾਨ ਘੁੰਮਣ ਜਾਣਾ ਚਾਹੁੰਦੇ ਸਨ, ਪਰ ਇਨ੍ਹਾਂ ਕੋਲ ਨਾ ਤਾਂ ਪੈਸੇ ਸਨ ਤੇ ਨਾ ਹੀ ਦਸਤਾਵੇਜ਼। ਇਹ ਸਾਰੇ ਬੁੱਧਵਾਰ ਨੂੰ ਅੰਮ੍ਰਿਤਸਰ ਪਹੁੰਚੇ ਤੇ ਝੰਡਾ ਉਤਾਰਣ ਦੇ ਸਮਾਰੋਹ ਨੂੰ ਦੇਖਣ ਲਈ ਅਟਾਰੀ ਗਏ ਸਨ। ਸਮਾਰੋਹ ਵਿਚ ਇਨ੍ਹਾਂ ਨੇ ਬਿਨਾਂ ਦਸਤਾਵੇਜ਼ ਦੇ ਪਾਕਿਸਤਾਨ ਜਾਣ ਦੀ ਯੋਜਨਾ ਬਣਾਈ ਹੋਈ ਸੀ। ਫੜੇ ਜਾਣ ਦੇ ਬਾਅਦ ਸਾਰੇ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਹੱਦ ਕੋਲ ਘੁੰਮਦੇ ਹੋਏ ਇਕ ਵਿਅਕਤੀ ਮਿਲਿਆ। ਜਿਸ ਨੇ ਭਰੋਸਾ ਦਿਵਾਇਆ ਕਿ ਉਹ ਉਨ੍ਹ੍ਹਾਂ ਨੂੰ ਪਾਕਿਸਤਾਨ ਪਹੁੰਚਣ ਵਿਚ ਮਦਦ ਕਰੇਗਾ, ਪਰ ਇਸ ਲਈ 25 ਹਜ਼ਾਰ ਰੁਪਏ ਪ੍ਰਤੀ ਵਿਅਕਤੀ ਲੱਗੇਗਾ। ਉਨ੍ਹਾਂ ਕੋਲ ਪੈਸੇ ਨਹੀਂ ਹਨ, ਜਿਸ ਦੇ ਬਾਅਦ ਅਣਪਛਾਤੇ ਨੌਜਵਾਨ ਨੂੰ ਪੈਸੇ ਉਸ ਦੇ ਅਕਾਊਂਟ ਵਿਚ ਪਾਉਣ ਦੀ ਗੱਲ ਕਹੀ ਤੇ 25 ਹਜ਼ਾਰ ਬੰਗਲਾਦੇਸ਼ੀਆਂ ਤੋਂ ਲੈ ਲਏ।
ਅਣਪਛਾਤੇ ਵਿਅਕਤੀ ਨੇ ਸਾਰੇ ਬੰਗਲਾਦੇਸ਼ੀਆਂ ਨੂੰ ਰਾਤ 8 ਤੋਂ 11.30 ਵਜੇ ਤੱਕ ਡਿਫੈਂਸ ਕਾਲੋਨੀ ਦੇ ਕੋਲ ਬਣੇ ਬੰਕਰਾਂ ਵਿਚ ਲੁਕਾ ਦਿੱਤਾ। ਰਾਤ 11.30 ਵਜੇ ਸਾਰੇ ਬੰਗਲਾਦੇਸ਼ੀ ਬੰਕਰਾਂ ਤੋਂ ਨਿਕਲ ਕੇ ਰੋੜਾਵਾਲਾ ਪਿੰਡ ਦੇ ਆਈਸੀਪੀ ਕੋਲ ਪਹੁੰਚ ਗਏ। ਅਣਪਛਾਤੇ ਵਿਅਕਤੀ ਨੇ ਤਾਰ ਕੱਟਣ ਵਾਲੇ ਕਟਰ ਪ੍ਰਬੰਧ ਕੀਤਾ ਤੇ ਉਨ੍ਹ੍ਹਾਂ ਨੂੰ ਆਈਸੀਪੀ ਦੇ ਨੇੜੇ ਪਹੁੰਚਾ ਦਿੱਤਾ।
ਕੰਧ ਟੱਪਦੇ ਸਮੇਂ ਮਹਿਲਾ ਦਾ ਹੋਇਆ ਗਰਭਪਾਤ
ਇਥੇ ਉਨ੍ਹਾਂ ਨੇ 11 ਫੁੱਟ ਉੱਚੀ ਕੰਧ ਟੱਪਣੀ ਸੀ। ਉਨ੍ਹਾਂ ਕੋਲ ਕੋਈ ਪੌੜੀ ਵੀ ਨਹੀਂ ਸੀ। ਸਬੰਧਤ ਵਿਅਕਤੀ ਨੇ ਇਨ੍ਹਾਂ ਸਾਰਿਆਂ ਨੂੰ ਆਪਣੇ ਮੋਢਿਆਂ ’ਤੇ ਚੁੱਕਿਆ ਤੇ ਕੰਧ ਪਾਰ ਕਰਵਾ ਦਿੱਤੀ। ਇਸ ਗਰੁੱਪ ਵਿਚ ਇਕ ਔਰਤ ਗਰਭਵਤੀ ਵੀ ਸੀ, ਜਿਸ ਦਾ ਕੰਧ ਟੱਪਦੇ ਸਮੇਂ ਗਰਭਪਾਤ ਵੀ ਹੋ ਗਿਆ। ਇਹ ਸਾਰੇ ਬੰਗਲਾਦੇਸ਼ੀ ਬੀਤੀ ਦੁਪਹਿਰ 2 ਵਜੇ ਤੱਕ ਆਈਸੀਪੀ ਵਿਚ ਲੁਕੇ ਰਹੇ। ਉਦੋਂ ਹੀ ਬੀਐੱਸਐੱਫ ਦੇ ਜਵਾਨਾਂ ਦੀ ਨਜ਼ਰ ਬੰਗਲਾਦੇਸ਼ੀ ਨਾਗਰਿਕਾਂ ’ਤੇ ਪਈ ਤੇ ਉਨ੍ਹ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।