Begin typing your search above and press return to search.
ਉਨਟਾਰੀਓ ’ਚ ਸ਼ਰਾਬ ਪੀ ਕੇ ਗੱਡੀ ਚਲਾਉਂਦੇ 10 ਹਜ਼ਾਰ ਫੜੇ
ਟੋਰਾਂਟੋ, 28 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਫੜੇ ਗਏ ਲੋਕਾਂ ਵਿਰੁੱਧ ਮੌਜੂਦਾ ਵਰ੍ਹੇ ਦੌਰਾਨ 10 ਹਜ਼ਾਰ ਤੋਂ ਵੱਧ ਦੋਸ਼ ਆਇਦ ਕੀਤੇ ਗਏ ਅਤੇ ਇਹ ਅੰਕੜਾ ਪਿਛਲੇ ਵਰ੍ਹੇ ਦੇ ਮੁਕਾਬਲੇ 16 ਫੀ ਸਦੀ ਵੱਧ ਬਣਦਾ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਬੁਲਾਰੇ ਕੈਰੀ ਸ਼ਮਿਡ ਨੇ ਦੱਸਿਆ ਕਿ ਸੂਬੇ ਵਿਚ ਸੜਕ ਹਾਦਸਿਆਂ […]

By : Editor Editor
ਟੋਰਾਂਟੋ, 28 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਫੜੇ ਗਏ ਲੋਕਾਂ ਵਿਰੁੱਧ ਮੌਜੂਦਾ ਵਰ੍ਹੇ ਦੌਰਾਨ 10 ਹਜ਼ਾਰ ਤੋਂ ਵੱਧ ਦੋਸ਼ ਆਇਦ ਕੀਤੇ ਗਏ ਅਤੇ ਇਹ ਅੰਕੜਾ ਪਿਛਲੇ ਵਰ੍ਹੇ ਦੇ ਮੁਕਾਬਲੇ 16 ਫੀ ਸਦੀ ਵੱਧ ਬਣਦਾ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਬੁਲਾਰੇ ਕੈਰੀ ਸ਼ਮਿਡ ਨੇ ਦੱਸਿਆ ਕਿ ਸੂਬੇ ਵਿਚ ਸੜਕ ਹਾਦਸਿਆਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ 400 ਦੇ ਨੇੜੇ ਪੁੱਜ ਚੁੱਕੀ ਹੈ ਅਤੇ ਪਿਛਲੇ 20 ਸਾਲ ਵਿਚ ਪਹਿਲੀ ਵਾਰ ਐਨਾ ਉਚਾ ਅੰਕੜਾ ਦਰਜ ਕੀਤਾ ਗਿਆ ਹੈ। ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੀ ਲੋਰ ਵਿਚ ਗੱਡੀ ਚਲਾਉਣ ਕਾਰਨ ਵਾਪਰੇ ਹਾਦਸਿਆਂ ਵਿਚ 10 ਫ਼ੀ ਸਦੀ ਵਾਧਾ ਹੋਇਆ ਹੈ ਅਤੇ 49 ਜਣਿਆਂ ਨੇ ਜਾਨ ਗਵਾਈ।
ਸੜਕ ਹਾਦਸਿਆਂ ’ਚ ਮੌਤਾਂ ਦੀ ਗਿਣਤੀ 400 ਦੇ ਨੇੜੇ ਪੁੱਜੀ
ਕੈਰੀ ਸ਼ਮਿਡ ਨੇ ਅੱਗੇ ਕਿਹਾ ਕਿ ਪਿਛਲੇ ਸਾਲ ਸੜਕ ਹਾਦਸਿਆਂ ਵਿਚ 319 ਜਣਿਆਂ ਦੀ ਜਾਨ ਗਈ ਅਤੇ ਅਸੀਂ ਨਹੀਂ ਚਾਹੁੰਦੇ ਕਿ ਇਸ ਸਾਲ ਅੰਕੜਾ 400 ਤੋਂ ਟੱਪੇ ਕਿਉਂਕਿ ਸਾਲ ਦੇ ਕੁਝ ਦਿਨ ਹਾਲੇ ਵੀ ਬਾਕੀ ਹਨ। ਕੈਰੀ ਸ਼ਮਿਡ ਨੇ ਉਨਟਾਰੀਓ ਨੂੰ ਬਿਹਤਰ ਤਰੀਕ ਨਾਲ ਗੱਡੀ ਚਲਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗਰੇਟਰ ਟੋਰਾਂਟੋ ਏਰੀਆ ਦੀਆਂ ਸੜਕਾਂ ’ਤੇ ਇਸ ਵੇਲੇ ਬਰਫ ਨਜ਼ਰ ਨਹੀਂ ਆ ਰਹੀ ਪਰ ਹਾਲਾਤ ਬੇਕਾਬੂ ਹੋਣ ਤੋਂ ਪਹਿਲਾਂ ਹੀ ਸੰਭਲ ਜਾਣਾ ਲਾਜ਼ਮੀ ਹੈ। ਰਫਤਾਰ ਸੀਮਤ ਰੱਖੀ ਜਾਵੇ ਅਤੇ ਹੈਡਲਾਈਟਸ ਚਲਦੀਆਂ ਹੋਣ। ਅਸੀਂ ਨਵੇਂ ਸਾਲ ਵਿਚ ਬਗੈਰ ਕਿਸੇ ਨਵੇਂ ਜਾਨੀ ਨੁਕਸਾਨ ਤੋਂ ਦਾਖਲ ਹੋਣਾ ਚਾਹੁੰਦੇ ਹਾਂ। ਪੁਲਿਸ ਮੁਤਾਬਕ ਪਿਛਲੇ ਸੱਤ ਹਫਤੇ ਵਿਚ ਫੈਸਟਿਵ ਰਾਈਡ ਕੈਂਪੇਨ ਦੌਰਾਨ 1200 ਤੋਂ ਵੱਧ ਡਰਾਈਵਰਾਂ ਵਿਰੁੱਧ ਨਸ਼ਾ ਕਰ ਕੇ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਜਾ ਚੁੱਕੇ ਹਨ।
Next Story


