ਸਾਬਕਾ ਫ਼ੌਜੀ ਕੋਲੋਂ ਮੰਗੀ 10 ਲੱਖ ਦੀ ਫਿਰੌਤੀ
ਅੰਮ੍ਰਿਤਸਰ, 9 ਸਤੰਬਰ (ਸ਼ਾਹ) : ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਮੱਲਿਆ ਵਿੱਚ ਰਿਹਣ ਵਾਲੇ ਸਾਬਕਾ ਫੌਜੀ ਸਰਬਜੀਤ ਸਿੰਘ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੁਪਿਹਰ ਨੂੰ ਇੱਕ ਫ਼ੋਨ ਆਇਆ, ਜਿਸ ਵਿੱਚ ਪਹਿਲਾਂ ਫ਼ੋਨ ’ਤੇ ਗੱਲ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਅਤੇ ਫਿਰ ਉਸ ਫੋਨ ’ਤੇ ਹੀ […]
By : Hamdard Tv Admin
ਅੰਮ੍ਰਿਤਸਰ, 9 ਸਤੰਬਰ (ਸ਼ਾਹ) : ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਮੱਲਿਆ ਵਿੱਚ ਰਿਹਣ ਵਾਲੇ ਸਾਬਕਾ ਫੌਜੀ ਸਰਬਜੀਤ ਸਿੰਘ ਨੇ ਮੀਡਿਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੁਪਿਹਰ ਨੂੰ ਇੱਕ ਫ਼ੋਨ ਆਇਆ, ਜਿਸ ਵਿੱਚ ਪਹਿਲਾਂ ਫ਼ੋਨ ’ਤੇ ਗੱਲ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਗੰਦੀਆਂ ਗਾਲਾਂ ਕੱਢੀਆਂ ਗਈਆਂ ਅਤੇ ਫਿਰ ਉਸ ਫੋਨ ’ਤੇ ਹੀ ਉਸ ਕੋਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ।
ਉਨ੍ਹਾਂ ਅੱਗੇ ਦੱਸਿਆ ਕਿ ਉਸ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਜੇਕਰ ਦਸ ਲੱਖ ਰੁਪਏ ਨਾ ਦਿੱਤੇ ਗਏ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ। ਸਾਬਕਾ ਫ਼ੌਜੀ ਸਰਬਜੀਤ ਸਿੰਘ ਨੇ ਕਿਹਾ ਕਿ ਅਸੀਂ ਦੋਵੇਂ ਪਤੀ ਪਤਨੀ ਘਰ ਵਿੱਚ ਰਹਿੰਦੇ ਹਾਂ ਜਦਕਿ ਸਾਡੇ ਬੱਚੇ ਵਿਦੇਸ਼ ਵਿਚ ਹਨ। ਇੱਥੇ ਅਸੀਂ ਸਿਰਫ਼ ਆਪਣੀ ਪੈਨਸ਼ਨ ਦੇ ਸਿਰ ’ਤੇ ਘਰ ਦਾ ਗੁਜ਼ਾਰਾ ਚਲਾ ਰਹੇ ਹਾਂ, ਸਾਡੇ ਕੋਲ ਇੰਨਾ ਪੈਸੇ ਕਿੱਥੋਂ ਹੋ ਸਕਦਾ ਹੈ।
ਉਸ ਨੇ ਦੱਸਿਆ ਕਿ ਕੱਲ੍ਹ ਨੂੰ ਕੋਈ ਸਾਡੇ ’ਤੇ ਕੋਈ ਹਮਲਾ ਨਾ ਕਰ ਦੇਵੇ, ਇਸ ਕਰਕੇ ਅਸੀਂ ਜੰਡਿਆਲਾ ਗੁਰੂ ਪੁਲਿਸ ਥਾਣੇ ਵਿੱਚ ਸ਼ਿਕਾਇਤ ਦੇਣ ਲਈ ਆਏ ਸੀ। ਉਨ੍ਹਾਂ ਆਖਿਆ ਕਿ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕਰਦੇ ਹਾਂ ਕਿ ਫ਼ੋਨ ’ਤੇ ਧਮਕੀ ਦੇਣ ਵਾਲੇ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਅਤੇ ਸਾਡੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ।
ਇਸ ਮੌਕੇ ਥਾਣਾ ਜੰਡਿਆਲਾ ਦੇ ਪੁਲਿਸ ਅਧਿਕਾਰੀ ਲਵਪ੍ਰੀਤ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸਾਬਕਾ ਫ਼ੌਜੀ ਵਲੋਂ ਸ਼ਿਕਾਇਤ ਮਿਲੀ ਹੈ ਕਿ ਉਸ ਨੂੰ ਫ਼ੋਨ ਤੇ ਧਮਕੀ ਦੇ ਕੇ ਫਿਰੌਤੀ ਦੀ ਮੰਗ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਫੋਨ ਨੰਬਰ ਸਾਈਬਰ ਸੈੱਲ ਨੂੰ ਭੇਜ ਦਿੱਤਾ ਹੈ, ਜਲਦ ਹੀ ਉਸ ਨੰਬਰ ਟ੍ਰੇਸ ਕਰਕੇ ਧਮਕੀਆਂ ਦੇ ਕੇ ਫਿਰੌਤੀ ਮੰਗਣ ਵਾਲੇ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ। - ਸ਼ਾਹ