ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਚੌਧਰੀ ਗੈਂਗ ਦੇ 3 ਸ਼ੂਟਰਾਂ ਸਮੇਤ 10 ਗ੍ਰਿਫ਼ਤਾਰ
ਹੁਸ਼ਿਆਰਪੁਰ, 8 ਮਈ, ਪਰਦੀਪ ਸਿੰਘ: ਹੁਸ਼ਿਆਰਪੁਰ ਪੁਲਿਸ ਨੇ ਕਰੋੜਾਂ ਦੀ ਫਿਰੌਤੀ ਮੰਗਣ ਵਾਲੇ ਚੌਧਰੀ ਗੈਂਗ ਦੇ ਤਿੰਨ ਸ਼ੂਟਰਾਂ ਸਮੇਤ 10 ਮੁਲਜ਼ਮਾਂ ਨੂੰ ਫੜਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿਨ੍ਹਾਂ ਕੋਲੋਂ ਚਾਰ ਪਿਸਟਲ ਅਤੇ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਇਹ ਉਹੀ ਗੈਂਗ ਹੈ, ਜਿਸ ਨੇ ਫਿਰੌਤੀ ਦੀ ਰਕਮ ਨਾ ਦੇਣ ’ਤੇ 11 ਫਰਵਰੀ ਨੂੰ ਕਸਬਾ […]
By : Editor Editor
ਹੁਸ਼ਿਆਰਪੁਰ, 8 ਮਈ, ਪਰਦੀਪ ਸਿੰਘ: ਹੁਸ਼ਿਆਰਪੁਰ ਪੁਲਿਸ ਨੇ ਕਰੋੜਾਂ ਦੀ ਫਿਰੌਤੀ ਮੰਗਣ ਵਾਲੇ ਚੌਧਰੀ ਗੈਂਗ ਦੇ ਤਿੰਨ ਸ਼ੂਟਰਾਂ ਸਮੇਤ 10 ਮੁਲਜ਼ਮਾਂ ਨੂੰ ਫੜਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਜਿਨ੍ਹਾਂ ਕੋਲੋਂ ਚਾਰ ਪਿਸਟਲ ਅਤੇ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਇਹ ਉਹੀ ਗੈਂਗ ਹੈ, ਜਿਸ ਨੇ ਫਿਰੌਤੀ ਦੀ ਰਕਮ ਨਾ ਦੇਣ ’ਤੇ 11 ਫਰਵਰੀ ਨੂੰ ਕਸਬਾ ਮਹਿਲਪੁਰ ਵਿਚ ਚਾਵਲਾ ਕਲਾਥ ਹਾਊਸ ਦੇ ਮਾਲਕ ਦੇ ਘਰ ’ਤੇ ਗੋਲੀਬਾਰੀ ਕੀਤੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੁਸ਼ਿਆਰਪੁਰ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਪਹਿਲਾਂ 11 ਫਰਵਰੀ ਨੂੰ ਮਾਹਿਲਪੁਰ ਅਤੇ 4 ਮਾਰਚ ਨੂੰ ਪਿੰਡ ਬੁੱਗਰਾਂ ਵਿਚ ਫਿਰੌਤੀ ਲੈਣ ਲਈ ਗੋਲੀਬਾਰੀ ਕੀਤੀ ਸੀ ਜਦਕਿ ਜਲੰਧਰ ਵਿਚ ਵੀ ਇਨ੍ਹਾਂ ਨੇ ਇਕ ਟਰੈਵਲ ਏਜੰਟ ਕੋਲੋਂ 5 ਕਰੋੜ ਦੀ ਫਿਰੌਤੀ ਲਈ ਗੋਲੀਆਂ ਚਲਾਈਆਂ ਸੀ।
ਦੱਸ ਦਈਏ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:
ਲੋਕ ਸਭਾ ਚੋਣਾਂ 2024 ਲਈ ਪੰਜਾਬ ਵਿਚ ਅੱਜ ਨਾਮਜ਼ਦਗੀ ਦਾ ਦੂਜਾ ਦਿਨ ਹੈ। ਪੰਜਾਬ ਦੇ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਧਰਮਵੀਰ ਗਾਂਧੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਸ ਮੌਕੇ ਧਰਮਵੀਰ ਗਾਂਧੀ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਦੇ ਸਮਰਥਨ ਲਈ ਪਟਿਆਲਾ ਪੁੱਜੇ ਸਨ।
ਚੋਣ ਕਮਿਸ਼ਨ ਵਲੋਂ ਜਾਰੀ ਤਾਰੀਕਾਂ ਦੇ ਅਨੁਸਾਰ 14 ਮਈ ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣੇ ਹਨ। 17 ਮਈ ਨੂੰ ਉਮੀਦਵਾਰ ਅਪਣੇ ਨਾਂ ਵਾਪਸ ਲੈ ਸਕਦੇ ਹਨ। ਇਸ ਤੋਂ ਬਾਅਦ ਆਜ਼ਾਦ ਅਤੇ ਲੋਕਲ ਪਾਰਟੀਆਂ ਨੂੰ ਚੋਣ ਨਿਸ਼ਾਨ ਦੇ ਦਿੱਤੇ ਜਾਣਗੇ। ਜਦ ਕਿ 1 ਜੂਨ 7 ਤੋਂ ਸ਼ਾਮ ਛੇ ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ।