Begin typing your search above and press return to search.

ਲੁਧਿਆਣਾ : ਦੇਰ ਰਾਤ ਬੇਕਾਬੂ ਹੋ ਕੇ ਕਾਰ ਨਹਿਰ ਵਿਚ ਡਿੱਗੀ

ਲੁਧਿਆਣਾ, 16 ਜੂਨ, ਹ.ਬ. : ਪੰਜਾਬ ਵਿਚ ਸੜਕ ਹਾਦਸਿਆ ਵਿਚ ਦਿਨੋਂ ਦਿਨ ਵਾਧਾ ਹੁੰਦਾ ਹੀ ਜਾ ਰਿਹਾ ਹੈ। ਇਸੇ ਤਰ੍ਹਾਂ ਬੀਤੀ ਰਾਤ ਵੱਡਾ ਹਾਦਸਾ ਵਾਪਰ ਗਿਆ। ਦੇਰ ਰਾਤ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦੋਰਾਹਾ ਨਹਿਰ ਵਿਚ ਡਿੱਗ ਗਈ। ਕਾਰ ਸਵਾਰ ਲੋਕਾਂ ਨੂੰ ਚੀਕਣ ਦੀ ਆਵਾਜ਼ ਸੁਣ ਕੇ ਭੀੜ ਇਕੱਠਾ ਹੋ ਗਈ। ਬਾਅਦ ਵਿਚ ਪੁਲਿਸ […]

ਲੁਧਿਆਣਾ : ਦੇਰ ਰਾਤ ਬੇਕਾਬੂ ਹੋ ਕੇ ਕਾਰ ਨਹਿਰ ਵਿਚ ਡਿੱਗੀ

Editor (BS)By : Editor (BS)

  |  15 Jun 2023 11:23 PM GMT

  • whatsapp
  • Telegram
  • koo

ਲੁਧਿਆਣਾ, 16 ਜੂਨ, ਹ.ਬ. : ਪੰਜਾਬ ਵਿਚ ਸੜਕ ਹਾਦਸਿਆ ਵਿਚ ਦਿਨੋਂ ਦਿਨ ਵਾਧਾ ਹੁੰਦਾ ਹੀ ਜਾ ਰਿਹਾ ਹੈ। ਇਸੇ ਤਰ੍ਹਾਂ ਬੀਤੀ ਰਾਤ ਵੱਡਾ ਹਾਦਸਾ ਵਾਪਰ ਗਿਆ। ਦੇਰ ਰਾਤ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦੋਰਾਹਾ ਨਹਿਰ ਵਿਚ ਡਿੱਗ ਗਈ। ਕਾਰ ਸਵਾਰ ਲੋਕਾਂ ਨੂੰ ਚੀਕਣ ਦੀ ਆਵਾਜ਼ ਸੁਣ ਕੇ ਭੀੜ ਇਕੱਠਾ ਹੋ ਗਈ। ਬਾਅਦ ਵਿਚ ਪੁਲਿਸ ਤੇ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਬਾਹਰ ਕੱਢਿਆ ਗਿਆ। ਕਾਰ ਵਿਚ ਕਿੰਨੇ ਲੋਕ ਸਵਾਰ ਸਨ, ਅਜੇ ਇਸ ਦੀ ਜਾਣਕਾਰੀ ਨਹੀਂ ਮਿਲ ਸਕੀ ਹੈ, ਟੀਮ ਦਾ ਸਰਚ ਆਪ੍ਰੇਸ਼ਨ ਜਾਰੀ ਹੈ। ਕਾਰ ਤੋਂ ਪੁਲਿਸ ਨੂੰ ਬੀਮਾ ਕੰਪਨੀ ਦੇ ਦਸਤਾਵੇਜ਼ ਮਿਲੇ ਹਨ। ਕਾਰ ਲੁਧਿਆਣਾ ਦੀ ਹੈ ਤੇ ਨੰਬਰ ਪੀਬੀ-10-ਐਫਬੀ-2394 ਲਿਖਿਆ ਹੈ। ਉਹ ਪੱਖੋਵਾਲ ਰੋਡ ਸਥਿਤ ਪ੍ਰੀਤਮ ਸਿੰਘ ਦੇ ਨਾਂ ’ਤੇ ਰਜਿਸਟਰ ਹੈ। ਨਾਲ ਇਕ ਕਾਰ ਤੋਂ ਆਧਾਰ ਕਾਰਡ ਦੀ ਕਾਪੀ ਵੀ ਮਿਲੀ ਹੈ ਜਿਸ ’ਤੇ ਆਕ੍ਰਿਤੀ ਸ਼ਰਮਾ ਨਾਂ ਦੀ ਕੁੜੀ ਦੀ ਫੋਟੋ ਲੱਗੀ ਹੋਈ ਹੈ।

Next Story
ਤਾਜ਼ਾ ਖਬਰਾਂ
Share it