Begin typing your search above and press return to search.

ਮਾਣੂਕੇ ਕੋਠੀ ਮਾਮਲੇ ਵਿਚ ਐਸਐਸਪੀ ਨੂੰ ਮਿਲੇ ਕਿਸਾਨ

26 ਜੂਨ ਨੂੰ ਐਨਆਰਆਈ ਪਰਵਾਰ ਨੂੰ ਕੋਠੀ ਦਾ ਕਬਜ਼ਾ ਦਿਵਾਉਣਗੇ ਲੁਧਿਆਣਾ, 21 ਜੂਨ ਮਾਰਚ, ਹ.ਬ. : ਲੁਧਿਆਣਾ ’ਚ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਵੱਲੋਂ ਕਿਰਾਏ ’ਤੇ ਲਈ ਕੋਠੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਕਿਸਾਨ ਜੱਥੇਬੰਦੀਆਂ ਨੇ ਐਸਐਸਪੀ ਨਵਨੀਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ। ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ 26 ਜੂਨ […]

ਮਾਣੂਕੇ ਕੋਠੀ ਮਾਮਲੇ ਵਿਚ ਐਸਐਸਪੀ ਨੂੰ ਮਿਲੇ ਕਿਸਾਨ

Editor (BS)By : Editor (BS)

  |  21 Jun 2023 12:08 AM GMT

  • whatsapp
  • Telegram
  • koo

26 ਜੂਨ ਨੂੰ ਐਨਆਰਆਈ ਪਰਵਾਰ ਨੂੰ ਕੋਠੀ ਦਾ ਕਬਜ਼ਾ ਦਿਵਾਉਣਗੇ
ਲੁਧਿਆਣਾ, 21 ਜੂਨ ਮਾਰਚ, ਹ.ਬ. : ਲੁਧਿਆਣਾ ’ਚ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਵੱਲੋਂ ਕਿਰਾਏ ’ਤੇ ਲਈ ਕੋਠੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਕਿਸਾਨ ਜੱਥੇਬੰਦੀਆਂ ਨੇ ਐਸਐਸਪੀ ਨਵਨੀਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ। ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਉਹ 26 ਜੂਨ ਨੂੰ ਕੋਠੀ ਦਾ ਘਿਰਾਓ ਕਰਨਗੇ। ਉਹ ਐਨਆਰਆਈ ਪਰਿਵਾਰ ਨੂੰ ਕੋਠੀ ਦਾ ਕਬਜ਼ਾ ਦਿਵਾਉਣਗੇ। ਦੂਜੇ ਪਾਸੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਵੀ ਕਿਹਾ ਹੈ ਕਿ ਉਹ ਐਨਆਰਆਈ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ 22 ਜੂਨ ਨੂੰ ਐਸਐਸਪੀ ਜਗਰਾਉਂ ਨੂੰ ਮਿਲਣਗੇ। ਕਿਸਾਨ ਆਗੂਆਂ ਦੀ ਮੰਗ ਹੈ ਕਿ ਅਸ਼ੋਕ ਕੁਮਾਰ ਤੋਂ ਇਲਾਵਾ ਬਾਕੀ ਮੁਲਜ਼ਮਾਂ ਖ਼ਿਲਾਫ਼ ਵੀ ਪੁਲਸ ਕੇਸ ਦਰਜ ਕਰੇ। ਕੋਠੀ ਸ਼ਹਿਰ ਦੇ ਪਾਸ਼ ਇਲਾਕੇ ਹੀਰਾ ਬਾਗ ਵਿੱਚ ਸਥਿਤ ਹੈ। ਖਰੀਦਦਾਰ ਕਰਮ ਸਿੰਘ ਨੇ ਕੋਠੀ ਵੇਚਣ ਵਾਲੇ ਅਸ਼ੋਕ ਕੁਮਾਰ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਵਾ ਦਿੱਤਾ ਹੈ ਪਰ ਕੋਠੀ ਦਾ ਕਬਜ਼ਾ ਅਜੇ ਵੀ ਐਨਆਰਆਈ ਪਰਿਵਾਰ ਨੂੰ ਨਹੀਂ ਦਿੱਤਾ ਗਿਆ। ਕਿਸਾਨ ਆਗੂਆਂ ਨੇ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਵਿਖੇ ਮੀਟਿੰਗ ਕਰਕੇ ਇਹ ਐਲਾਨ ਕੀਤਾ ਹੈ। ਕਿਸਾਨ ਆਗੂ ਬੂਟਾ ਸਿੰਘ ਨੇ ਕਿਹਾ ਕਿ ਪੁਲਸ ਸਿਆਸੀ ਦਬਾਅ ਹੇਠ ਕੰਮ ਕਰ ਰਹੀ ਹੈ।

Next Story
ਤਾਜ਼ਾ ਖਬਰਾਂ
Share it