Begin typing your search above and press return to search.

ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ ’ਤੇ ਦਿਖਿਆ ਡਰੋਨ, ਸੁਰੱਖਿਆ ਏਜੰਸੀਆਂ ਅਲਰਟ

ਨਵੀਂ ਦਿੱਲੀ, 3 ਜੁਲਾਈ, ਹ.ਬ. : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ’ਤੇ ਸੋਮਵਾਰ ਸਵੇਰੇ ਡਰੋਨ ਉਡਣ ਦੀ ਖ਼ਬਰ ਨੇ ਹਲਚਲ ਮਚਾ ਦਿੱਤੀ। ਐਸਪੀਜੀ ਨੇ ਇਸ ਬਾਰੇ ਸਵੇਰੇ ਕਰੀਬ 5 ਵਜੇ ਦਿੱਲੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਦਿੱਲੀ ਖੇਤਰ ਵਿੱਚ ਸੀਨੀਅਰ ਅਧਿਕਾਰੀ ਅਤੇ ਭਾਰੀ ਫੋਰਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ […]

ਪ੍ਰਧਾਨ ਮੰਤਰੀ ਮੋਦੀ ਦੀ ਰਿਹਾਇਸ਼ ’ਤੇ ਦਿਖਿਆ ਡਰੋਨ, ਸੁਰੱਖਿਆ ਏਜੰਸੀਆਂ ਅਲਰਟ

Editor (BS)By : Editor (BS)

  |  3 July 2023 12:03 AM GMT

  • whatsapp
  • Telegram
  • koo

ਨਵੀਂ ਦਿੱਲੀ, 3 ਜੁਲਾਈ, ਹ.ਬ. : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ ’ਤੇ ਸੋਮਵਾਰ ਸਵੇਰੇ ਡਰੋਨ ਉਡਣ ਦੀ ਖ਼ਬਰ ਨੇ ਹਲਚਲ ਮਚਾ ਦਿੱਤੀ। ਐਸਪੀਜੀ ਨੇ ਇਸ ਬਾਰੇ ਸਵੇਰੇ ਕਰੀਬ 5 ਵਜੇ ਦਿੱਲੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਦਿੱਲੀ ਖੇਤਰ ਵਿੱਚ ਸੀਨੀਅਰ ਅਧਿਕਾਰੀ ਅਤੇ ਭਾਰੀ ਫੋਰਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਡਰੋਨ ਦੀ ਭਾਲ ਕਰ ਰਹੀ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਦੀ ਰਿਹÇਾੲਸ਼ ਅਤੇ ਇਸ ਦੇ ਆਸਪਾਸ ਦਾ ਇਲਾਕਾ ਨੋ ਫਲਾਇੰਗ ਜ਼ੋਨ ਵਿੱਚ ਆਉਂਦਾ ਹੈ। ਦਰਅਸਲ, ਸੋਮਵਾਰ ਸਵੇਰੇ ਐਨਡੀਡੀ ਕੰਟਰੋਲ ਰੂਮ ਨੂੰ ਪ੍ਰਧਾਨ ਮੰਤਰੀ ਨਿਵਾਸ ਦੇ ਨੇੜੇ ਇੱਕ ਅਣਪਛਾਤੀ ਉਡਣ ਵਾਲੀ ਵਸਤੂ ਦੀ ਸੂਚਨਾ ਮਿਲੀ ਸੀ। ਆਸ-ਪਾਸ ਦੇ ਇਲਾਕਿਆਂ ਵਿਚ ਕਾਫੀ ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗਾ।

Next Story
ਤਾਜ਼ਾ ਖਬਰਾਂ
Share it