Begin typing your search above and press return to search.

ਨਾਗਪੁਰ : ਕਾਰ ਅੰਦਰ ਦਮ ਘੁਟਣ ਕਾਰਨ 3 ਬੱਚਿਆਂ ਦੀ ਮੌਤ

ਨਾਗਪੁਰ, 19 ਜੂਨ, ਹ.ਬ. : ਮਹਾਰਾਸ਼ਟਰ ਦੇ ਨਾਗਪੁਰ ਵਿੱਚ ਐਤਵਾਰ ਸ਼ਾਮ ਨੂੰ ਇੱਕ ਕਾਰ ਵਿੱਚ ਦਮ ਘੁੱਟਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ। ਤਿੰਨੋਂ ਬੱਚੇ ਸ਼ਨੀਵਾਰ ਦੁਪਹਿਰ ਤੋਂ ਲਾਪਤਾ ਸਨ। ਜਾਂਚ ’ਚ ਪੁਲਸ ਨੂੰ ਉਨ੍ਹਾਂ ਦੀ ਲਾਸ਼ ਘਰ ਤੋਂ 50 ਮੀਟਰ ਦੂਰ ਇਕ ਐਸਯੂਵੀ ਕਾਰ ’ਚੋਂ ਮਿਲੀਆਂ। ਪੁਲਸ ਮੁਤਾਬਕ ਤਿੰਨ ਬੱਚੇ ਤੌਫੀਕ ਫਿਰੋਜ਼ ਖਾਨ […]

ਨਾਗਪੁਰ : ਕਾਰ ਅੰਦਰ ਦਮ ਘੁਟਣ ਕਾਰਨ 3 ਬੱਚਿਆਂ ਦੀ ਮੌਤ

Editor (BS)By : Editor (BS)

  |  18 Jun 2023 11:24 PM GMT

  • whatsapp
  • Telegram
  • koo

ਨਾਗਪੁਰ, 19 ਜੂਨ, ਹ.ਬ. : ਮਹਾਰਾਸ਼ਟਰ ਦੇ ਨਾਗਪੁਰ ਵਿੱਚ ਐਤਵਾਰ ਸ਼ਾਮ ਨੂੰ ਇੱਕ ਕਾਰ ਵਿੱਚ ਦਮ ਘੁੱਟਣ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਗਈ। ਤਿੰਨੋਂ ਬੱਚੇ ਸ਼ਨੀਵਾਰ ਦੁਪਹਿਰ ਤੋਂ ਲਾਪਤਾ ਸਨ। ਜਾਂਚ ’ਚ ਪੁਲਸ ਨੂੰ ਉਨ੍ਹਾਂ ਦੀ ਲਾਸ਼ ਘਰ ਤੋਂ 50 ਮੀਟਰ ਦੂਰ ਇਕ ਐਸਯੂਵੀ ਕਾਰ ’ਚੋਂ ਮਿਲੀਆਂ। ਪੁਲਸ ਮੁਤਾਬਕ ਤਿੰਨ ਬੱਚੇ ਤੌਫੀਕ ਫਿਰੋਜ਼ ਖਾਨ (4), ਆਲੀਆ ਫਿਰੋਜ਼ ਖਾਨ (6) ਅਤੇ ਆਫਰੀਨ ਇਰਸ਼ਾਦ ਖਾਨ (6) ਸਾਰੇ ਵਾਸੀ ਫਾਰੂਕ ਨਗਰ ਸ਼ਨੀਵਾਰ ਦੁਪਹਿਰ ਘਰ ਤੋਂ ਖੇਡਣ ਲਈ ਨਿਕਲੇ ਸਨ। ਜਦੋਂ ਉਹ ਸ਼ਾਮ ਤੱਕ ਘਰ ਨਹੀਂ ਪਰਤੇ ਤਾਂ ਮਾਪਿਆਂ ਨੇ ਪੁਲਸ ਨਾਲ ਸੰਪਰਕ ਕਰਕੇ ਅਗਵਾ ਦੀ ਰਿਪੋਰਟ ਦਰਜ ਕਰਵਾਈ। ਪਚਪੋਲੀ ਥਾਣੇ ਦੀ ਪੁਲਸ ਨੇ ਬੱਚਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਉਦੋਂ ਇੱਕ ਕਾਂਸਟੇਬਲ ਨੇ ਦੇਖਿਆ ਕਿ ਘਰ ਤੋਂ ਕੁਝ ਦੂਰ ਇੱਕ ਐਸਯੂਵੀ ਖੜ੍ਹੀ ਸੀ। ਜਿਸ ਦੇ ਅੰਦਰ ਤਿੰਨ ਬੱਚੇ ਪਏ ਪਾਏ ਗਏ। ਜਦੋਂ ਪੁਲਿਸ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਸਾਰੇ ਬੱਚੇ ਮਰ ਚੁੱਕੇ ਸਨ। ਨਾਗਪੁਰ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੇ ਦੱਸਿਆ ਕਿ ਖੇਡਦੇ ਹੋਏ ਬੱਚਿਆਂ ਨੇ ਕਾਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਫਿਰ ਉਹ ਦਰਵਾਜ਼ੇ ਨੂੰ ਖੋਲ੍ਹ ਨਾ ਸਕੇ।। ਗਰਮੀ ਅਤੇ ਦਮ ਘੁਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਤੌਫੀਕ ਅਤੇ ਆਲੀਆ ਭੈਣ-ਭਰਾ ਹਨ, ਜਦੋਂ ਕਿ ਆਫਰੀਨ ਨੇੜੇ ਹੀ ਰਹਿੰਦੀ ਸੀ।

Next Story
ਤਾਜ਼ਾ ਖਬਰਾਂ
Share it