Begin typing your search above and press return to search.

ਟੋਰਾਂਟੋ ਜਾ ਰਹੀ ਬੱਸ ਨਾਲ ਟਕਰਾਇਆ ਉਡਦਾ ਟਾਇਰ, ਇਕ ਹਲਾਕ

ਟੋਰਾਂਟੋ, 25 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਸੇਂਟ ਕੈਥਰੀਨਜ਼ ਵਿਖੇ ਸ਼ੁੱਕਰਵਾਰ ਬਾਅਦ ਦੁਪਹਿਰ ਵਾਪਰੇ ਹਾਦਸੇ ਦੌਰਾਨ ਇਕ ਉਡਦਾ ਟਾਇਰ ਮੁਸਾਫਰ ਬੱਸ ਨਾਲ ਟਕਰਾਉਣ ਕਾਰਨ ਇਕ ਜਣੇ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਹਾਦਸਾ ਕੁਈਨ ਐਲਿਜ਼ਾਬੈਥ ਵੇਅ ਦੀਆਂ ਟੋਰਾਂਟੋ ਵੱਲ ਜਾ ਰਹੀਆਂ ਲੇਨਜ਼ ’ਤੇ ਵਾਪਰਿਆ ਜਦੋਂ ਚਲਦੀ ਗੱਡੀ ਦਾ ਇਕ ਟਾਇਰ […]

ਟੋਰਾਂਟੋ ਜਾ ਰਹੀ ਬੱਸ ਨਾਲ ਟਕਰਾਇਆ ਉਡਦਾ ਟਾਇਰ, ਇਕ ਹਲਾਕ

Editor EditorBy : Editor Editor

  |  25 May 2024 4:52 AM GMT

  • whatsapp
  • Telegram
  • koo

ਟੋਰਾਂਟੋ, 25 ਮਈ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਸੇਂਟ ਕੈਥਰੀਨਜ਼ ਵਿਖੇ ਸ਼ੁੱਕਰਵਾਰ ਬਾਅਦ ਦੁਪਹਿਰ ਵਾਪਰੇ ਹਾਦਸੇ ਦੌਰਾਨ ਇਕ ਉਡਦਾ ਟਾਇਰ ਮੁਸਾਫਰ ਬੱਸ ਨਾਲ ਟਕਰਾਉਣ ਕਾਰਨ ਇਕ ਜਣੇ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਹਾਦਸਾ ਕੁਈਨ ਐਲਿਜ਼ਾਬੈਥ ਵੇਅ ਦੀਆਂ ਟੋਰਾਂਟੋ ਵੱਲ ਜਾ ਰਹੀਆਂ ਲੇਨਜ਼ ’ਤੇ ਵਾਪਰਿਆ ਜਦੋਂ ਚਲਦੀ ਗੱਡੀ ਦਾ ਇਕ ਟਾਇਰ ਖੁੱਲ੍ਹ ਗਿਆ ਅਤੇ ਇਕ ਪਿਕਅੱਪ ਟਰੱਕ ਵਿਚ ਵੱਜਣ ਮਗਰੋਂ ਬੱਸ ਦੀ ਵਿੰਡਸ਼ੀਲਡ ਤੋੜਦਾ ਹੋਇਆ ਅੰਦਰ ਦਾਖਲ ਹੋ ਗਿਆ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਬੱਸ ਵਿਚ ਸਫਰ ਕਰ ਰਹੇ 48 ਸਾਲ ਦੇ ਇਕ ਮੁਸਾਫਰ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ ਜਦਕਿ ਤਿੰਨ ਹੋਰਨਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ।

3 ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ

ਪੁਲਿਸ ਵੱਲੋਂ ਇਹ ਜਾਣਕਾਰੀ ਨਹੀਂ ਦਿਤੀ ਗਈ ਕਿ ਹਾਦਸੇ ਵੇਲੇ ਬੱਸ ਵਿਚ ਕਿੰਨੇ ਮੁਸਾਫਰ ਸਵਾਰ ਸਨ। ਹਾਦਸੇ ਦੇ ਮੱਦੇਨਜ਼ਰ ਗਲੈਨਡੇਲ ਐਵੇਨਿਊ ਵਿਖੇ ਟੋਰਾਂਟੋ ਵੱਲ ਜਾ ਰਹੀਆਂ ਲੇਨਜ਼ ਨੂੰ ਪੜਤਾਲ ਵਾਸਤੇ ਬੰਦ ਕਰ ਦਿਤਾ ਗਿਆ। ਪੁਲਿਸ ਮੁਤਾਬਕ ਸ਼ੁੱਕਰਵਾਰ ਰਾਤ ਤਕਰੀਬਨ 11 ਵਜੇ ਹਾਈਵੇਅ ’ਤੇ ਮੁੜ ਆਵਾਜਾਈ ਸ਼ੁਰੂ ਹੋ ਗਈ। ਇਸੇ ਦੌਰਾਨ ਉਨਟਾਰੀਓ ਦੇ ਇਕ ਰੈਸਟੋਰੈਂਟ ਵਿਚ ਹੋਈ ਗੋਲੀਬਾਰੀ ਦੇ ਮਾਮਲੇ ਵਿਚ ਸਰਕਾਰੀ ਵਕੀਲ ਵੱਲੋਂ ਦਰਜ ਕਰਵਾਏ ਮੁਢਲੇ ਬਿਆਨ ਮੁਤਾਬਕ ਬੰਦੂਕਧਾਰੀ ਕਥਿਤ ਤੌਰ ’ਤੇ ਅਤਿਵਾਦੀ ਜਥੇਬੰਦੀ ਇਸਲਾਮਿਕ ਸਟੇਟ ਨਾਲ ਸਬੰਧਤ ਰਹੇ। ਸਰਕਾਰੀ ਵਕੀਲ ਨੇ ਅੱਗੇ ਕਿਹਾ ਕਿ 25 ਸਾਲ ਦੇ ਨਈਮ ਅਕਲ ਨੇ ਵੀ ਇਸਲਾਮਿਕ ਸਟੇਟ ਨਾਲ ਵਫਾਦਾਰੀ ਦੀ ਸਹੁੰ ਖਾਧੀ ਸੀ ਪਰ ਜਦੋਂ ਉਸ ਨੂੰ ਆਪਣੀ ਗਲਤ ਦਾ ਅਹਿਸਾਸ ਹੋਇਆ ਤਾਂ ਉਹ ਪੁਲਿਸ ਕੋਲ ਜਾਣਾ ਚਾਹੁੰਦਾ ਸੀ ਪਰ ਇਸ ਤੋਂ ਪਹਿਲਾਂ ਹੀ ਵਾਰਦਾਤ ਹੋ ਗਈ। ਵਕੀਲ ਮੁਤਾਬਕ ਨਈਮ ਗਰੇਟਰ ਟੋਰਾਂਟੋ ਏਰੀਆ ਵਿਚ ਵੇਅਰਹਾਊਸ ਦਾ ਕਾਰੋਬਾਰ ਕਰਦਾ ਸੀ ਪਰ ਅਸਲ ਵਿਚ ਜ਼ਿਆਦਾਤਰ ਪੈਸਾ ਜਥੇਬੰਦੀ ਨੂੰ ਭੇਜਿਆ ਜਾ ਰਿਹਾ ਸੀ।

ਇਸਲਾਮਿਕ ਸਟੇਟ ਨਾਲ ਸਬੰਧਤ ਨੇ ਮਿਸੀਸਾਗਾ ’ਚ ਗੋਲੀਬਾਰੀ ਦੇ ਸ਼ੱਕੀ : ਵਕੀਲ

ਬੰਦੂਕਧਾਰੀਆਂ ਦੀ ਸ਼ਨਾਖਤ ਆਨੰਦ ਨਾਥ ਅਤੇ ਸੁਲੇਮਾਨ ਰਜ਼ਾ ਵਜੋਂ ਕੀਤੀ ਗਈ ਜੋ ਨਕਾਸ਼ ਅਬਾਸੀ ਦੇ ਹੁਕਮ ’ਤੇ ਸਭ ਕੁਝ ਕਰ ਰਹੇ ਸਨ। ਤਿੰਨਾਂ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦਾ ਇਕ ਅਤੇ ਇਰਾਦਾ ਕਤਲ ਦੇ ਪੰਜ ਦੋਸ਼ ਆਇਦ ਕੀਤੇ ਗਏ ਹਨ। ਸਰਕਾਰੀ ਵਕੀਲ ਨੇ ਇਹ ਵੀ ਦੱਸਿਆ ਕਿ ਨਈਮ ਅਕਲ ਨੇ ਆਪਣੇ ਮਾਪਿਆਂ ਦੀ ਮਰਜ਼ੀ ਤੋਂ ਬਗੈਰ ਧਰਮ ਬਦਲ ਲਿਆ ਅਤੇ ਅਬਾਸੀ ਦੇ ਵੇਅਰਹਾਊਸ ਕਾਰੋਬਾਰ ਵਿਚ ਕੰਮ ਕਰਨਾ ਸ਼ੁਰੂ ਕਰ ਦਿਤਾ। 29 ਮਈ 2021 ਨੂੰ ਮਿਸੀਸਾਗਾ ਦੇ ਇਕ ਰੈਸਟੋਰੈਂਟ ਵਿਚ ਇਕ ਨਕਾਬਪੋਸ਼ ਆਇਆ ਅਤੇ ਨਈਮ ਅਕਲ ਸਣੇ ਹੋਰਨਾਂ ਨੂੰ ਗੋਲੀਆਂ ਮਾਰ ਦਿਤੀਆਂ। ਵਾਰਦਾਤ ਦੌਰਾਨ ਵਰਤੀ ਹੌਂਡ ਅਕੌਰਡ ਅਬਾਸੀ ਦੇ ਵੇਅਰ ਹਾਊਸ ਵੱਲ ਜਾਂਦੀ ਦੇਖੀ ਗਈ।

Next Story
ਤਾਜ਼ਾ ਖਬਰਾਂ
Share it