Begin typing your search above and press return to search.

ਕੈਨੇਡਾ ਦੇ ਜ਼ਿਆਦਾਤਰ ਲੋਕ ਮੱਧਕਾਲੀ ਚੋਣਾਂ ਦੇ ਹੱਕ ਵਿਚ

ਟੋਰਾਂਟੋ, 4 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਜ਼ਿਆਦਾਤਰ ਲੋਕ ਮੱਧਕਾਲੀ ਚੋਣਾਂ ਚਾਹੁੰਦੇ ਹਨ ਅਤੇ ਅਕਤੂਬਰ 2025 ਤੱਕ ਉਡੀਕ ਕਰਨ ਦੇ ਮੂਡ ਵਿਚ ਨਹੀਂ। ਸੀ.ਟੀ.ਵੀ. ਵੱਲੋਂ ਪ੍ਰਕਾਸ਼ਤ ਨੈਨੋਜ਼ ਰੀਸਰਚ ਦੇ ਸਰਵੇਖਣ ਮੁਤਾਬਕ 46 ਫ਼ੀ ਸਦੀ ਲੋਕ ਤੁਰਤ ਚੋਣਾਂ ਕਰਵਾਉਣ ਦੀ ਵਕਾਲਤ ਕਰ ਰਹੇ ਹਨ ਜਿਸ ਤੋਂ ਸਪੱਸ਼ਟ ਹੈ ਕਿ ਮੌਜੂਦਾ ਸਰਕਾਰ ਤੋਂ ਉਨ੍ਹਾਂ ਦਾ ਮੋਹ […]

ਕੈਨੇਡਾ ਦੇ ਜ਼ਿਆਦਾਤਰ ਲੋਕ ਮੱਧਕਾਲੀ ਚੋਣਾਂ ਦੇ ਹੱਕ ਵਿਚ

Editor EditorBy : Editor Editor

  |  4 Jan 2024 6:06 AM GMT

  • whatsapp
  • Telegram
  • koo
ਟੋਰਾਂਟੋ, 4 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਜ਼ਿਆਦਾਤਰ ਲੋਕ ਮੱਧਕਾਲੀ ਚੋਣਾਂ ਚਾਹੁੰਦੇ ਹਨ ਅਤੇ ਅਕਤੂਬਰ 2025 ਤੱਕ ਉਡੀਕ ਕਰਨ ਦੇ ਮੂਡ ਵਿਚ ਨਹੀਂ। ਸੀ.ਟੀ.ਵੀ. ਵੱਲੋਂ ਪ੍ਰਕਾਸ਼ਤ ਨੈਨੋਜ਼ ਰੀਸਰਚ ਦੇ ਸਰਵੇਖਣ ਮੁਤਾਬਕ 46 ਫ਼ੀ ਸਦੀ ਲੋਕ ਤੁਰਤ ਚੋਣਾਂ ਕਰਵਾਉਣ ਦੀ ਵਕਾਲਤ ਕਰ ਰਹੇ ਹਨ ਜਿਸ ਤੋਂ ਸਪੱਸ਼ਟ ਹੈ ਕਿ ਮੌਜੂਦਾ ਸਰਕਾਰ ਤੋਂ ਉਨ੍ਹਾਂ ਦਾ ਮੋਹ ਭੰਗ ਹੋ ਚੁੱਕਾ ਹੈ। ਸਰਵੇਖਣ ਦੌਰਾਨ 33 ਫੀ ਸਦੀ ਲੋਕਾਂ ਨੇ ਕਿਹਾ ਕਿ ਉਹ ਅਗਲੇ ਸਾਲ ਦੇ ਅੰਤ ਤੱਕ ਉਡੀਕ ਕਰਨਾ ਪਸੰਦ ਕਰਨਗੇ। ਸਰਵੇਖਣ ਵਿਚ ਸ਼ਾਮਲ 17 ਫੀ ਸਦੀ ਲੋਕਾਂ ਦਾ ਕਹਿਣਾ ਸੀ ਕਿ ਫੈਡਰਲ ਚੋਣਾਂ ਬਾਰੇ ਉਨ੍ਹਾਂ ਦੀ ਕੋਈ ਤਰਜੀਹ ਨਹੀਂ ਅਤੇ ਇਹ ਫੈਸਲਾ ਗਵਰਨਰ ਜਨਰਲ ਦੇ ਹੱਥਾਂ ਵਿਚ ਹੈ। ਔਰਤਾਂ ਅਤੇ ਮਰਦਾਂ ਨੂੰ ਵੱਖ ਵੱਖ ਕਰ ਕੇ ਦੇਖਿਆ ਜਾਵੇ ਤਾਂ ਮਰਦ ਜਲਦ ਤੋਂ ਜਲਦ ਵੋਟ ਪਾਉਣਾ ਚਾਹੁੰਦੇ ਹਨ ਜਦਕਿ ਔਰਤ ਦੀ ਗਿਣਤੀ ਘੱਟ ਰਹੀ।

2025 ਤੱਕ ਉਡੀਕ ਨਹੀਂ ਕਰਨਾ ਚਾਹੁੰਦੇ 46 ਫੀ ਸਦੀ ਕੈਨੇਡੀਅਨ

ਉਮਰ ਵਰਗ ਦੇ ਮਾਮਲੇ ਵਿਚ 18 ਤੋਂ 54 ਸਾਲ ਉਮਰ ਵਾਲੇ ਜਿੰਨਾ ਛੇਤੀ ਸੰਭਵ ਹੋ ਸਕੇ, ਚੋਣਾਂ ਕਰਵਾਏ ਜਾਣ ਦੀ ਵਕਾਲਤ ਕਰ ਰਹੇ ਹਨ। ਰਾਜਾਂ ਦੇ ਆਧਾਰ ’ਤੇ ਦੇਖਿਆ ਜਾਵੇ ਤਾਂ ਐਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਦੇ 41.3 ਫੀ ਸਦੀ ਲੋਕ ਜਲਦ ਵੋਟਾਂ ਪਾਉਣ ’ਤੇ ਜ਼ੋਰ ਦੇ ਰਹੇ ਹਨ ਜਦਕਿ ਐਟਲਾਂਟਿਕ ਕੈਨੇਡਾ ਅਤੇ ਕਿਊਬੈਕ ਵਾਸੀਆਂ ਵਿਚ ਦਿਲਚਸਪੀ ਘੱਟ ਦੇਖਣ ਨੂੰ ਮਿਲੀ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ ਕੰਜ਼ਰਵੇਟਿਵ ਪਾਰਟੀ ਵੱਲੋਂ ਲਿਬਰਲ ਸਰਕਾਰ ਵਿਰੁੱਧ ਬੇਵਸਾਹੀ ਦਾ ਪ੍ਰਗਟਾਵਾ ਕਰਦੀ ਈ ਪਟੀਸ਼ਨ ਆਰੰਭੀ ਗਈ ਸੀ। 24 ਦਸੰਬਰ ਨੂੰ ਈ ਪਟੀਸ਼ਨ ਬੰਦ ਹੋਣ ਤੱਕ ਇਸ ਉਤੇ 3 ਲੱਖ 87 ਹਜ਼ਾਰ ਦਸਤਖਤ ਹੋਏ ਪਰ ਸਰਕਾਰ ਇਸ ਨੂੰ ਮੰਨਣ ਲਈ ਪਾਬੰਦ ਨਹੀਂ ਸੀ। ਕੈਨੇਡਾ ਦੇ ਇਲੈਕਸ਼ਨਜ਼ ਐਕਟ ਮੁਤਾਬਕ ਅਕਤੂਬਰ ਮਹੀਨੇ ਦੇ ਤੀਜੇ ਸੋਮਵਾਰ ਨੂੰ ਵੋਟਾਂ ਪਵਾਉਣ ਦੇ ਨਿਯਮ ਹੈ ਪਰ ਮੱਧਕਾਲੀ ਚੋਣਾਂ ਦੀ ਸੂਰਤ ਵਿਚ ਇਹ ਨਿਯਮ ਲਾਗੂ ਨਹੀਂ ਹੁੰਦਾ। 2015 ਵਿਚ ਫੈਡਰਲ ਚੋਣਾਂ ਦੌਰਾਨ ਲਿਬਰਲ ਪਾਰਟੀ ਪੂਰਨ ਬਹੁਮਤ ਨਾਲ ਸੱਤਾ ਵਿਚ ਆਈ ਪਰ 2019 ਅਤੇ 2021 ਦੀਆਂ ਚੋਣਾਂ ਦੌਰਾਨ ਘੱਟ ਗਿਣਤੀ ਸਰਕਾਰ ਹੀ ਬਣ ਸਕੀ। ਮੌਜੂਦਾ ਸਮੇਂ ਵਿਚ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਦਾ ਸਾਥ ਮਿਲਣ ’ਤੇ ਹੀ ਟਰੂਡੋ ਸਰਕਾਰ 2025 ਤੱਕ ਕਾਰਜਕਾਲ ਮੁਕੰਮਲ ਕਰ ਸਕਦੀ ਹੈ।
Next Story
ਤਾਜ਼ਾ ਖਬਰਾਂ
Share it