ਕੈਨੇਡਾ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
ਸਰੀ, 15 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦਮ ਤੋੜ ਗਿਆ। ਨੌਜਵਾਨ ਦੀ ਸ਼ਨਾਖਤ ਬਰਨਾਲਾ ਜ਼ਿਲ੍ਹੇ ਦੇ ਭਦੌੜ ਕਸਬੇ ਨਾਲ ਸਬੰਧਤ ਸੁਖਚੈਨ ਸਿੰਘ ਵਜੋਂ ਕੀਤੀ ਗਈ ਹੈ ਜੋ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਸੀ। ਸੁਖਚੈਨ ਸਿੰਘ ਆਪਣੀ ਗੱਡੀ ਵਿਚ ਬੀ.ਸੀ. ਦੇ ਕੈਲੋਨਾ ਸ਼ਹਿਰ ਤੋਂ ਸਰੀ ਜਾ ਰਿਹਾ […]
By : Editor Editor
ਸਰੀ, 15 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦਮ ਤੋੜ ਗਿਆ। ਨੌਜਵਾਨ ਦੀ ਸ਼ਨਾਖਤ ਬਰਨਾਲਾ ਜ਼ਿਲ੍ਹੇ ਦੇ ਭਦੌੜ ਕਸਬੇ ਨਾਲ ਸਬੰਧਤ ਸੁਖਚੈਨ ਸਿੰਘ ਵਜੋਂ ਕੀਤੀ ਗਈ ਹੈ ਜੋ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਸੀ। ਸੁਖਚੈਨ ਸਿੰਘ ਆਪਣੀ ਗੱਡੀ ਵਿਚ ਬੀ.ਸੀ. ਦੇ ਕੈਲੋਨਾ ਸ਼ਹਿਰ ਤੋਂ ਸਰੀ ਜਾ ਰਿਹਾ ਸੀ ਜਦੋਂ ਰਾਹ ਵਿਚ ਇਕ ਟਰੱਕ ਨਾਲ ਟੱਕਰ ਹੋ ਗਈ। ਸੁਖਚੈਨ ਸਿੰਘ ਨੇ ਪੜ੍ਹਾਈ ਮੁਕੰਮਲ ਕਰਨ ਮਗਰੋਂ ਵਰਕ ਪਰਮਿਟ ’ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਪਰਵਾਰ ਦੀ ਖੁਸ਼ੀ ਦੁੱਗਣੀ ਹੋ ਗਈ ਅਤੇ ਉਹ ਜਲਦ ਹੀ ਪੰਜਾਬ ਗੇੜਾ ਲਾਉਣ ਬਾਰੇ ਸੋਚ ਰਿਹਾ ਸੀ।
ਬਰਨਾਲਾ ਜ਼ਿਲ੍ਹੇ ਦੇ ਭਦੌੜ ਕਸਬੇ ਨਾਲ ਸਬੰਧਤ ਸੀ ਸੁਖਚੈਨ ਸਿੰਘ
ਸੁਖਚੈਨ ਦੀ ਮੌਤ ਦੀ ਖਬਰ ਉਸ ਦੇ ਘਰ ਪੁੱਜੀ ਤਾਂ ਪੂਰੇ ਇਲਾਕੇ ਵਿਚ ਸੋਗ ਫੈਲ ਗਿਆ। ਉਧਰ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਇਸੇ ਦੌਰਾਨ ਸਸਕੈਚਵਨ ਵਿਚ ਕਈ ਟਰੱਕਾਂ ਸਣੇ 10 ਗੱਡੀਆਂ ਦੀ ਟੱਕਰ ਦੌਰਾਨ ਇਕ ਜਣਾ ਗੰਭੀਰ ਜ਼ਖਮੀ ਹੋ ਗਿਆ। ਆਰ.ਸੀ.ਐਮ.ਪੀ. ਨੇ ਦੱਸਿਆ ਕੇ ਧੁੰਦ ਅਤੇ ਬਰਫਬਾਰੀ ਕਾਰਨ ਹਾਲਾਤ ਡਰਾਈਵਿੰਗ ਦੇ ਉਲਟ ਬਣ ਗਈ ਅਤੇ ਦੋ ਟਰੱਕਾਂ ਦੀ ਟੱਕਰ ਮਗਰੋਂ ਕਈ ਹੋਰ ਗੱਡੀਆਂ ਇਨ੍ਹਾਂ ਨਾਲ ਭਿੜ ਗਈਆਂ।
ਕੈਲੋਨਾ ਤੋਂ ਸਰੀ ਜਾਂਦਿਆਂ ਕਾਰ ਅਤੇ ਟਰੱਕ ਦੀ ਹੋਈ ਟੱਕਰ
ਪੁਲਿਸ ਮੁਤਾਬਕ ਇਕ ਟਰੱਕ ਡਰਾਈਵਰ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਬਾਕੀ ਲੋਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਐਮਰਜੰਸੀ ਕਾਮਿਆਂ ਨੇ ਮੌਕੇ ’ਤੇ ਹੀ ਉਨ੍ਹਾਂ ਦੀ ਮੱਲ੍ਹਮ ਪੱਟੀ ਕਰ ਦਿਤੀ। ਮਾਈਲਸਟੋਨ ਆਰ.ਸੀ.ਐਮ.ਪੀ. ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।