Begin typing your search above and press return to search.

ਕੈਥੋਲਿਕ ਚਰਚ ਨੂੰ ਮਿਲੇਗਾ ਪਹਿਲਾ ‘ਮਿਲੇਨੀਅਲ’ ਸੰਤ

ਇਟਲੀ, 24 ਮਈ, ਪਰਦੀਪ ਸਿੰਘ: 16 ਸਾਲ ਦੇ ਇਤਾਲਵੀ ਨੌਜੁਆਨ ਕਾਰਲੋ ਅਕੁਤਿਸ ਨੂੰ ਪਹਿਲੇ ਮਿਲੇਨੀਅਲ (ਸਾਲ 1980 ਤੋਂ 1990 ਵਿਚਕਾਰ ਜਨਮੇ ਲੋਕ)ਸੰਤ ਦਾ ਦਰਜਾ ਦਿਤੇ ਜਾਣ ਦੀ ਪੁਸ਼ਟੀ ਹੋ ਗਈ ਹੈ। ਕਾਰਲੋ ਨੇ 2006 ਵਿਚ 15 ਸਾਲ ਦੀ ਉਮਰ ਵਿਚ ਲਿਊਕੀਮੀਆ ਦੀ ਬਿਮਾਰੀ ਨਾਲ ਮੌਤ ਤੋਂ ਪਹਿਲਾਂ ਕੈਥੋਲਿਕ ਧਰਮ ਫੈਲਾਉਣ ਲਈ ਅਪਣੇ ਕੰਪਿਊਟਰ ਹੁਨਰ ਦੀ […]

ਕੈਥੋਲਿਕ ਚਰਚ ਨੂੰ ਮਿਲੇਗਾ ਪਹਿਲਾ ‘ਮਿਲੇਨੀਅਲ’ ਸੰਤ

Editor EditorBy : Editor Editor

  |  24 May 2024 6:13 AM GMT

  • whatsapp
  • Telegram
  • koo

ਇਟਲੀ, 24 ਮਈ, ਪਰਦੀਪ ਸਿੰਘ: 16 ਸਾਲ ਦੇ ਇਤਾਲਵੀ ਨੌਜੁਆਨ ਕਾਰਲੋ ਅਕੁਤਿਸ ਨੂੰ ਪਹਿਲੇ ਮਿਲੇਨੀਅਲ (ਸਾਲ 1980 ਤੋਂ 1990 ਵਿਚਕਾਰ ਜਨਮੇ ਲੋਕ)ਸੰਤ ਦਾ ਦਰਜਾ ਦਿਤੇ ਜਾਣ ਦੀ ਪੁਸ਼ਟੀ ਹੋ ਗਈ ਹੈ। ਕਾਰਲੋ ਨੇ 2006 ਵਿਚ 15 ਸਾਲ ਦੀ ਉਮਰ ਵਿਚ ਲਿਊਕੀਮੀਆ ਦੀ ਬਿਮਾਰੀ ਨਾਲ ਮੌਤ ਤੋਂ ਪਹਿਲਾਂ ਕੈਥੋਲਿਕ ਧਰਮ ਫੈਲਾਉਣ ਲਈ ਅਪਣੇ ਕੰਪਿਊਟਰ ਹੁਨਰ ਦੀ ਵਰਤੋਂ ਕੀਤੀ ਸੀ। ਉਸ ਨੂੰ ‘ਗੌਡਜ਼ ਇਨਫ਼ਲੂਐਂਸਰ’ ਵਜੋਂ ਵੀ ਜਾਣਿਆ ਜਾਂਦਾ ਹੈ।

ਕਾਰਲੋ ਦਾ ਜਨਮ ਲੰਡਨ ਹੋਇਆ ਸੀ ਪਰ ਉਸ ਦੀ ਪਰਵਰਿਸ਼ ਮਿਲਾਨ ’ਚ ਹੋਈ ਜਿੱਥੇ ਉਸ ਨੇ ਅਪਣੀ ਵੈਬਸਾਈਟ ਚਲਾਈ ਅਤੇ ਬਾਅਦ ’ਚ ਵੈਟੀਕਨ ਅਧਾਰਤ ਅਕੈਡਮੀ ਦੀ ਦੇਖਭਾਲ ਕੀਤੀ। ਉਸ ਨੂੰ 2020 ’ਚ ਪਹਿਲੇ ਚਮਤਕਾਰ ਦਾ ਸਿਹਰਾ ਦਿਤੇ ਜਾਣ ਤੋਂ ਬਾਅਦ ‘ਬਲੈਸਡ’ ਦਾ ਦਰਜਾ ਦਿਤਾ ਗਿਆ ਸੀ, ਅਤੇ ਦੂਜਾ ਚਮਤਕਾਰ ਸਾਬਤ ਹੋਣ ਤੋਂ ਬਾਅਦ ਹੁਣ ਉਸ ਨੂੰ ਸੰਤ ਦਾ ਦਰਜਾ ਕੈਥੋਲਿਕ ਚਰਚ ਦੇ 2025 ਜੁਬਲੀ ਸਾਲ ਦੌਰਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਬਾਰੇ ਜਾਰੀ ਕੀਤੀ ਜਾਣਕਾਰੀ ਅਨੁਸਾਰ ਕਾਰਲੋ ਨੇ ਬਚਪਨ ’ਚ ਹੀ ਤੀਬਰ ਧਾਰਮਕ ਬਿਰਤੀ ਦੇ ਸੰਕੇਤ ਵਿਖਾ ਦਿਤੇ ਸਨ, ਹਾਲਾਂਕਿ ਉਸ ਦੇ ਘਰ ’ਚ ਕੋਈ ਧਾਰਮਿਕ ਮਾਹੌਲ ਨਹੀਂ ਸੀ। ਤਿੰਨ ਸਾਲ ਦੀ ਉਮਰ ’ਚ ਉਹ ਧੂਹ ਕੇ ਅਪਣੀ ਮਾਂ ਚਰਚ ਦੀ ਸਭਾ ’ਚ ਲੈ ਗਿਆ ਸੀ, ਜਿਸ ਤੋਂ ਕੁੱਝ ਸਾਲ ਬਾਅਦ ਉਸ ਦੀ ਮਾਂ ਨੇ ਕੈਥੋਲਿਕ ਧਰਮ ਅਪਣਾ ਲਿਆ ਸੀ। ਛੋਟੀ ਉਮਰ ’ਚ ਹੀ ਉਸ ਨੇ ਖ਼ੁਦ ਨੂੰ ਕੰਪਿਊਟਰ ਪ੍ਰੋਗਰਾਮਿੰਗ ਸਿਖਾਈ ਜਦੋਂ ਉਹ ਅਜੇ ਐਲੀਮੈਂਟਰੀ ਸਕੂਲ ’ਚ ਹੀ ਸੀ। ਫਿਰ ਉਸ ਨੇ ਇਸ ਗਿਆਨ ਦੀ ਵਰਤੋਂ ਇਸਾਈ ਧਰਮ ਨੂੰ ਫੈਲਾਉਣ ਵਾਲੀਆਂ ਕੈਥੋਲਿਕ ਸੰਸਥਾਵਾਂ ਲਈ ਵੈਬਸਾਈਟਾਂ ਬਣਾਉਣ ਲਈ ਕੀਤੀ। ਇਸ ਕੰਮ ਲਈ ਕਾਰਲੋ ਨੂੰ ਪਿਛਲੇ ਸਾਲ ਲਿਸਬਨ ’ਚ ਵਿਸ਼ਵ ਯੁਵਾ ਦਿਵਸ ਦੇ ਸਰਪ੍ਰਸਤ ਵਜੋਂ ਵੀ ਨਾਮਜ਼ਦ ਕੀਤਾ ਗਿਆ ਸੀ। ਇਹੀ ਨਹੀਂ ਉਹ ਗ਼ਰੀਬਾਂ ਨੂੰ ਅਪਣੀ ਪਾਕੇਟਮਨੀ ਦੇ ਕੇ ਮਦਦ ਕਰਦਾ ਰਹਿੰਦਾ ਸੀ, ਬੇਘਰ ਲੋਕਾਂ ਨੂੰ ਭੋਜਨ ਖਵਾਉਂਦਾ ਸੀ ਅਤੇ ਸਕੂਲ ’ਚ ਸ਼ਰਾਰਤੀ ਮੁੰਡਿਆਂ ਦੇ ਸ਼ਿਕਾਰ ਬਣਨ ਵਾਲੇ ਸਹਿਪਾਠੀਆਂ ਦੀ ਸੁਰੱਖਿਆ ’ਚ ਵੀ ਡਟਦਾ ਰਹਿੰਦਾ ਸੀ।

ਪੋਪ ਫਰਾਂਸਿਸ ਨੇ 2020 ਵਿਚ ਕਾਰਲੋ ਨੂੰ ‘ਬਲੈਸਡ’ ਦਾ ਅਹੁਦਾ ਦਿਤਾ ਜਦੋਂ ਬ੍ਰਾਜ਼ੀਲ ਦਾ ਇਕ ਸੱਤ ਸਾਲ ਦਾ ਬੱਚਾ ਜੋ ਪੈਨਕ੍ਰੀਏਟਿਕ ਖਰਾਬੀ ਤੋਂ ਪੀੜਤ ਸੀ, ਕਾਰਲੋ ਦੀ ਕਮੀਜ਼ ਦੇ ਸੰਪਰਕ ’ਚ ਆਉਣ ਤੋਂ ਬਾਅਦ ਅਪਣੀ ਬਿਮਾਰੀ ਤੋਂ ਠੀਕ ਹੋ ਗਿਆ ਸੀ। ਬਾਅਦ ਵਿਚ ਪੋਪ ਫਰਾਂਸਿਸ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਇਸ ਘਟਨਾ ਨੂੰ ਚਮਤਕਾਰ ਦਸਿਆ। ਦੂਜਾ ਚਮਤਕਾਰ ਉਦੋਂ ਐਲਾਨ ਕੀਤਾ ਗਿਆ ਜਦੋਂ ਕੋਸਟਾ ਰੀਕਾ ਦੀ ਇਕ ਔਰਤ ਅਪਣੀ ਧੀ ਨਾਲ, ਜੋ ਸਾਈਕਲ ਹਾਦਸੇ ਤੋਂ ਬਾਅਦ ਹਸਪਤਾਲ ’ਚ ਅਪਣੀ ਜ਼ਿੰਦਗੀ ਲਈ ਜੂਝ ਰਹੀ ਸੀ, ਨੇ ਕਾਰਲੋ ਦੀ ਕਬਰ ’ਤੇ ਪ੍ਰਾਰਥਨਾ ਕੀਤੀ। ਇਸ ਪ੍ਰਾਰਥਨਾ ਤੋਂ ਬਾਅਦ ਵੈਲੇਰੀਆ ਨੇ ਤੁਰਤ ਸੁਧਾਰ ਵਿਖਾਉਣਾ ਸ਼ੁਰੂ ਕਰ ਦਿਤਾ। ਕਾਰਲੋ ਦੀ ਮ੍ਰਿਤਕ ਦੇਹ ਨੂੰ ਅਸੀਸੀ ਸ਼ਹਿਰ ’ਚ ਸੰਭਾਲ ਕੇ ਰਖਿਆ ਗਿਆ ਹੈ।

Next Story
ਤਾਜ਼ਾ ਖਬਰਾਂ
Share it