Begin typing your search above and press return to search.

ਵੱਡੀ ਖ਼ਬਰ: LPG ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵੱਡੀ ਕਟੌਤੀ, ਜਾਣੋ ਕਿੰਨਾ ਘਟਿਆ ਭਾਅ

LPG ਗੈਸ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆਈ ਹੈ। LPG ਵੇਚਣ ਵਾਲੀਆਂ ਕੰਪਨੀਆਂ ਨੇ ਰੇਟ ਸਸਤੇ ਕਰ ਦਿੱਤੇ ਹਨ । ਇਹ ਕਟੌਤੀ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਹੋਈ ਹੈ । ਹਾਲਾਂਕਿ ਘਰੇਲੂ LPG ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ । ਇਹ ਪਿਛਲੇ ਮਹੀਨੇ ਦੀ ਤਰ੍ਹਾਂ ਹੀ ਹਨ। ਇਸ ਤੋਂ ਪਹਿਲਾਂ […]

ਵੱਡੀ ਖ਼ਬਰ: LPG ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵੱਡੀ ਕਟੌਤੀ, ਜਾਣੋ ਕਿੰਨਾ ਘਟਿਆ ਭਾਅ

An employee pushes a tricycle loaded with Hindustan Petroleum Corp. liquefied petroleum gas (LPG) cylinders at a depot operated by the company in Mumbai, India, on Saturday, April 8, 2017. Expanding fuel shipments from the Persian Gulf will intensify competition from Europe to Asia, squeezing profits across the global refining industry and contributing to a looming glut of oil products. Photographer: Dhiraj Singh/Bloomberg via Getty Images

Hamdard Tv AdminBy : Hamdard Tv Admin

  |  1 Jun 2023 5:35 AM GMT

  • whatsapp
  • Telegram
  • koo

LPG ਗੈਸ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਆਈ ਹੈ। LPG ਵੇਚਣ ਵਾਲੀਆਂ ਕੰਪਨੀਆਂ ਨੇ ਰੇਟ ਸਸਤੇ ਕਰ ਦਿੱਤੇ ਹਨ । ਇਹ ਕਟੌਤੀ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਕੀਮਤ ਵਿੱਚ ਹੋਈ ਹੈ । ਹਾਲਾਂਕਿ ਘਰੇਲੂ LPG ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ । ਇਹ ਪਿਛਲੇ ਮਹੀਨੇ ਦੀ ਤਰ੍ਹਾਂ ਹੀ ਹਨ। ਇਸ ਤੋਂ ਪਹਿਲਾਂ 1 ਮਈ 2023 ਨੂੰ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 172 ਰੁਪਏ ਦੀ ਕਟੌਤੀ ਕੀਤੀ ਗਈ ਸੀ।

LPG Gas Cylinder Price
LPG Gas Cylinder Price

ਦਰਅਸਲ, ਕਮਰਸ਼ੀਅਲ ਗੈਸ ਦੀ ਕੀਮਤ ਵਿੱਚ 83.50 ਰੁਪਏ ਦੀ ਕਟੌਤੀ ਕੀਤੀ ਗਈ ਹੈ। ਜਿਸ ਤੋਂ ਬਾਅਦ ਨਵੀਂ ਦਿੱਲੀ ਵਿੱਚ ਕਮਰਸ਼ੀਅਲ ਸਿਲੰਡਰ ਦੀ ਕੀਮਤ 1773 ਰੁਪਏ ਹੋ ਗਈ ਹੈ। ਪਿਛਲੇ ਮਹੀਨੇ ਕਮਰਸ਼ੀਅਲ ਗੈਸ ਦੀ ਕੀਮਤ 1856.50 ਰੁਪਏ ਪ੍ਰਤੀ ਸਿਲੰਡਰ ਸੀ । ਇਸ ਦੇ ਨਾਲ ਹੀ ਘਰੇਲੂ ਗੈਸ ਸਿਲੰਡਰ ਦਾ ਰੇਟ 1103 ਰੁਪਏ ‘ਤੇ ਬਰਕਰਾਰ ਹੈ। ਜਿਸ ਵਿੱਚ ਕਾਫੀ ਸਮੇਂ ਤੋਂ ਕੋਈ ਵੀ ਰਾਹਤ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ: CM ਮਾਨ ਨਹੀਂ ਲੈਣਗੇ Z+ ਸਿਕਓਰਿਟੀ, ਕਿਹਾ- ਮੇਰੀ ਸੁਰੱਖਿਆ ਲਈ ਪੰਜਾਬ ਪੁਲਿਸ ਹੀ ਕਾਫੀ

ਦੱਸ ਦੇਈਏ ਕਿ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਮਗਰੋਂ ਮੁੰਬਈ ਵਿੱਚ 19 ਕਿਲੋ ਕਮਰਸ਼ੀਅਲ ਗੈਸ 1725 ਰੁਪਏ ਵਿੱਚ ਵਿਕ ਰਿਹਾ ਹੈ ਅਤੇ ਚੇੱਨਈ ਵਿੱਚ ਸਿਲੰਡਰ ਦੀ ਕੀਮਤ 1973 ਰੁਪਏ ਹੈ। ਦਿੱਲੀ ਵਿੱਚ ਵਪਾਰਕ LPG ਸਿਲੰਡਰ 1856.50 ਰੁਪਏ ਤੋਂ ਘੱਟ ਕੇ 1773 ਰੁਪਏ ਹੋ ਗਿਆ ਹੈ। ਜਦਕਿ ਕੋਲਕਾਤਾ ਵਿੱਚ ਇਸ ਦੀ ਕੀਮਤ 1960.50 ਰੁਪਏ ਤੋਂ ਘਟਾ ਕੇ 1875.50 ਰੁਪਏ ਕਰ ਦਿੱਤੀ ਗਈ ਹੈ । ਮੁੰਬਈ ਵਿੱਚ ਵਪਾਰਕ ਗੈਸ ਸਿਲੰਡਰ 1808.50 ਰੁਪਏ ਤੋਂ 1725 ਰੁਪਏ ਹੋ ਗਈ ਹੈ । ਇਸ ਦੇ ਨਾਲ ਹੀ ਚੇੱਨਈ ਵਿੱਚ LPG ਗੈਸ ਸਿਲੰਡਰ ਦੀ ਕੀਮਤ 2021.50 ਰੁਪਏ ਤੋਂ ਘੱਟ ਕੇ 1937 ਰੁਪਏ ‘ਤੇ ਪਹੁੰਚ ਗਈ ਹੈ।

Next Story
ਤਾਜ਼ਾ ਖਬਰਾਂ
Share it