ਹਰਿਆਣਵੀ ਸਿੰਗਰ ਰਾਜੂ ਪੰਜਾਬੀ ਦਾ ਦੇਹਾਂਤ
ਹਿਸਾਰ, 22 ਅਗਸਤ, ਹ.ਬ. : ਹਰਿਆਣਵੀ ਗਾਇਕ ਰਾਜੂ ਪੰਜਾਬੀ ਦਾ ਮੰਗਲਵਾਰ ਰਾਤ ਨੂੰ ਦਿਹਾਂਤ ਹੋ ਗਿਆ। ਉਸ ਦੀ ਉਮਰ 40 ਸਾਲ ਦੇ ਕਰੀਬ ਸੀ। ਉਹ ਪਿਛਲੇ 10 ਦਿਨਾਂ ਤੋਂ ਹਿਸਾਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਸੀ। ਉਸ ਨੂੰ ਕਾਲਾ ਪੀਲੀਆ ਸੀ। ਜਿਸ ਕਾਰਨ ਲੀਵਰ ਅਤੇ ਫੇਫੜਿਆਂ ’ਚ ਇਨਫੈਕਸ਼ਨ ਹੋ ਗਈ ਸੀ। ਸਿਹਤ ਵਿਗੜਨ ਕਾਰਨ […]

By : Editor (BS)
ਹਿਸਾਰ, 22 ਅਗਸਤ, ਹ.ਬ. : ਹਰਿਆਣਵੀ ਗਾਇਕ ਰਾਜੂ ਪੰਜਾਬੀ ਦਾ ਮੰਗਲਵਾਰ ਰਾਤ ਨੂੰ ਦਿਹਾਂਤ ਹੋ ਗਿਆ। ਉਸ ਦੀ ਉਮਰ 40 ਸਾਲ ਦੇ ਕਰੀਬ ਸੀ। ਉਹ ਪਿਛਲੇ 10 ਦਿਨਾਂ ਤੋਂ ਹਿਸਾਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਸੀ। ਉਸ ਨੂੰ ਕਾਲਾ ਪੀਲੀਆ ਸੀ। ਜਿਸ ਕਾਰਨ ਲੀਵਰ ਅਤੇ ਫੇਫੜਿਆਂ ’ਚ ਇਨਫੈਕਸ਼ਨ ਹੋ ਗਈ ਸੀ। ਸਿਹਤ ਵਿਗੜਨ ਕਾਰਨ ਉਹ ਵੈਂਟੀਲੇਟਰ ’ਤੇ ਸਨ।
ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਰਾਵਤਸਰ ਖੇੜਾ ਵਿਖੇ ਕੀਤਾ ਜਾਵੇਗਾ। ਉਹ ਇਸ ਸਮੇਂ ਹਿਸਾਰ ਦੇ ਆਜ਼ਾਦਨਗਰ ਵਿੱਚ ਰਹਿੰਦਾ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਪ੍ਰਸ਼ੰਸਕ ਹਿਸਾਰ ਪਹੁੰਚਣੇ ਸ਼ੁਰੂ ਹੋ ਗਏ।
ਰਾਜੂ ਪੰਜਾਬੀ ਦਾ ਇਲਾਜ ਹਿਸਾਰ ਵਿੱਚ ਚੱਲ ਰਿਹਾ ਸੀ। ਇਲਾਜ ਦੌਰਾਨ ਉਹ ਠੀਕ ਹੋ ਕੇ ਘਰ ਚਲਾ ਗਿਆ ਪਰ ਉਸ ਦੀ ਸਿਹਤ ਫਿਰ ਵਿਗੜ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਰਾਜੂ ਪੰਜਾਬੀ ਵਿਆਹਿਆ ਹੋਇਆ ਹੈ। ਉਸ ਦੀਆਂ 3 ਬੇਟੀਆਂ ਹਨ।
ਉਹ ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿਚ ਜਾਣਿਆ-ਪਛਾਣਿਆ ਚਿਹਰਾ ਸੀ। ਉਸ ਦੇ ਗੀਤ ਸਾਲਿਡ ਬਾਡੀ, ਸੈਂਡਲ, ਤੂ ਚੀਜ਼ ਲਾਜਵਾਬ, ਦੇਸੀ-ਦੇਸੀ ਵਰਗੇ ਪ੍ਰਸਿੱਧ ਗੀਤ ਹਨ। ਸਪਨਾ ਚੌਧਰੀ ਨਾਲ ਉਨ੍ਹਾਂ ਦੀ ਜੋੜੀ ਕਾਫੀ ਮਸ਼ਹੂਰ ਹੋਈ ਸੀ। ਉਨ੍ਹਾਂ ਨੇ ਹਰਿਆਣਾ ਦੀ ਮਿਊਜ਼ਿਕ ਇੰਡਸਟਰੀ ਨੂੰ ਨਵੀਂ ਪਛਾਣ ਦਿੱਤੀ। ਹਰਿਆਣਵੀ ਗੀਤਾਂ ਨੂੰ ਨਵੀਂ ਦਿਸ਼ਾ ਦਿੱਤੀ।
ਰਾਜੂ ਪੰਜਾਬੀ ਦਾ ਆਖਰੀ ਗੀਤ 12 ਅਗਸਤ ਨੂੰ ਰਿਲੀਜ਼ ਹੋਇਆ ਸੀ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਹਸਪਤਾਲ ’ਚ ਹੀ ਭਰਤੀ ਕਰਵਾਇਆ ਗਿਆ। ਆਖਰੀ ਗੀਤ ਦੇ ਬੋਲ, ਆਪ ਸੇ ਮਿਲਕੇ ਯਾਰਾ ਹਮਕੋ ਅੱਛਾ ਲਗਾ ਥਾ। ਇਸ ਗੀਤ ਨੂੰ ਤਿਆਰ ਕਰਨ ’ਚ 2 ਸਾਲ ਦਾ ਸਮਾਂ ਲੱਗਾ।


