ਹਰਭਜਨ ਦੀ ਪਤਨੀ ਗੀਤਾ ਬਸਰਾ ਵੀ ਆਈ ਕੋਰੋਨਾ ਦੀ ਲਪੇਟ ਵਿਚ
ਨਵੀਂ ਦਿੱਲੀ, 22 ਜਨਵਰੀ, ਹ.ਬ. : ਸਾਲ 2022 ਸ਼ੁਰੂ ਹੋਣ ਦੇ ਨਾਲ ਹੀ ਕੋਵਿਡ ਨੇ ਆਪਣਾ ਅਸਰ ਵਿਖਾਉਣਾ ਵੀ ਸ਼ੁਰੂ ਕਰ ਦਿੱਤਾ ਹੈ | ਪੂਰੇ ਦੇਸ਼ 'ਚ ਲਗਾਤਾਰ ਇਨਫੈਕਸ਼ਨ ਦੀ ਦਰ ਵਧ ਰਹੀ ਹੈ | ਹਾਲ ਹੀ ਵਿੱਚ ਕਿ੍ਕਟਰ ਹਰਭਜਨ ਸਿੰਘ ਦੇ ਕੋਵਿਡ ਪਾਜ਼ੇਟਿਵ ਹੋਣ ਦੀਆਂ ਖ਼ਬਰਾਂ ਆਈਆਂ ਸਨ | ਹੁਣ ਉਨ੍ਹਾਂ ਦੀ ਪਤਨੀ ਅਦਾਕਾਰਾ […]
By : Hamdard Tv Admin
ਨਵੀਂ ਦਿੱਲੀ, 22 ਜਨਵਰੀ, ਹ.ਬ. : ਸਾਲ 2022 ਸ਼ੁਰੂ ਹੋਣ ਦੇ ਨਾਲ ਹੀ ਕੋਵਿਡ ਨੇ ਆਪਣਾ ਅਸਰ ਵਿਖਾਉਣਾ ਵੀ ਸ਼ੁਰੂ ਕਰ ਦਿੱਤਾ ਹੈ | ਪੂਰੇ ਦੇਸ਼ 'ਚ ਲਗਾਤਾਰ ਇਨਫੈਕਸ਼ਨ ਦੀ ਦਰ ਵਧ ਰਹੀ ਹੈ | ਹਾਲ ਹੀ ਵਿੱਚ ਕਿ੍ਕਟਰ ਹਰਭਜਨ ਸਿੰਘ ਦੇ ਕੋਵਿਡ ਪਾਜ਼ੇਟਿਵ ਹੋਣ ਦੀਆਂ ਖ਼ਬਰਾਂ ਆਈਆਂ ਸਨ | ਹੁਣ ਉਨ੍ਹਾਂ ਦੀ ਪਤਨੀ ਅਦਾਕਾਰਾ ਗੀਤਾ ਬਸਰਾ ਵੀ ਕੋਵਿਡ ਇਨਫੈਕਟਿਡ ਹੋ ਗਈ ਹੈ | ਇਸ ਦੀ ਪੁਸ਼ਟੀ ਅਦਾਕਾਰਾ ਨੇ ਖੁਦ ਸੋਸ਼ਲ ਮੀਡੀਆ 'ਤੇ ਕੀਤੀ ਹੈ | ਗੀਤਾ ਬਸਰਾ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਊਾਟ 'ਤੇ ਇਕ ਸਟੋਰੀ ਸ਼ੇਅਰ ਕੀਤੀ ਹੈ | ਪੋਸਟ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, 'ਇੰਨੀ ਸਾਵਧਾਨੀ ਵਰਤਣ ਅਤੇ 2 ਸਾਲ ਤਕ ਇਸ ਕੋਰੋਨਾ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰਨ ਤੋਂ ਬਾਅਦ, ਆਖ਼ਰਕਾਰ ਵਾਇਰਸ ਨੇ ਸਾਨੂੰ ਲਪੇਟ 'ਚ ਲੈ ਲਿਆ |